
⚘Hukamnama Sahib ji. Birth Place Of Dhan Guru Nanak Dev Ji
Gurudwara Nankana Sahib ( ਨਨਕਾਣਾ ਸਾਹਿਬ ) Pakistan⚘
_*01st December 2017*_
ANG;(713/14)
ਟੋਡੀ ਮਹਲਾ ੫ ॥
टोडी महला ५ ॥
ਟੋਡੀ ਪੰਜਵੀਂ ਪਾਤਿਸ਼ਾਹੀ।
Todi 5th Guru.
ਰਸਨਾ ਗੁਣ ਗੋਪਾਲ ਨਿਧਿ ਗਾਇਣ ॥
रसना गुण गोपाल निधि गाइण ॥
ਜਦ ਮੇਰੀ ਜੀਭ, ਗੁਣਾਂ ਦੇ ਸਮੁੰਦਰ ਸੁਆਮੀ ਦਾ ਜੱਸ ਗਾਇਨ ਕਰਦੀ ਹੈ,
When my tongue sings the praise of the Lord, the ocean of virtues;
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥
सांति सहजु रहसु मनि उपजिओ सगले दूख पलाइण ॥१॥ रहाउ ॥
ਤਾਂ ਮੇਰੇ ਹਿਰਦੇ ਅੰਦਰ ਸੁੱਖ, ਅਡੋਲਤਾ ਅਤੇ ਅਨੰਦ ਪੈਦਾ ਹੋ ਆਉਂਦੇ ਹਨ ਅਤੇ ਸਾਰੇ ਦੁੱਖੜੇ ਦੋੜ ਜਾਂਦੇ ਹਨ। ਠਹਿਰਾਉ।
then peace, poise and delight well up in my mind and all the sorrows flee away. Pause.
ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥
जो मागहि सोई सोई पावहि सेवि हरि के चरण रसाइण ॥
ਖੁਸ਼ੀ ਦੇ ਘਰ, ਸੁਆਮੀ ਦੇ ਚਰਨਾਂ ਦੀ ਘਾਲ ਕਮਾਉਣ ਦੁਆਰਾ ਜਿਹੜਾ ਕੁੱਛ ਤੂੰ ਮੰਗਦਾ ਹੈ, ਉਹੀ ਉਹੀ ਕੁੱਛ ਤੂੰ ਪਾ ਲਵੇਗਾਂ।
Whatever thou askest, that, that all, thou shalt obtain by serving the Lord's feet, the Abode of delight.
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥
जनम मरण दुहहू ते छूटहि भवजलु जगतु तराइण ॥१॥
ਤੂੰ ਜੰਮਣ ਤੇ ਮਰਨ ਦੋਨਾਂ ਤੋਂ ਖਲਾਸੀ ਪਾ ਜਾਵੇਗਾ, ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਵੰਝੇਗਾ।
Thou shalt be free both from birth and death and shalt cross the terrible world ocean.
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥
खोजत खोजत ततु बीचारिओ दास गोविंद पराइण ॥
ਭਾਲ ਭਾਲ ਕੇ ਮੈਂ ਇਹ ਅਸਲੀਅਤ ਨਿਰਣੇ ਕੀਤੀ ਹੈ ਕਿ ਸੁਆਮੀ ਦਾ ਗੋਲਾ ਉਸ ਦੇ ਸਮਰਪਨਹ ਹੋਇਆ ਹੋਇਆ ਹੁੰਦਾ ਹੈ।
Searching and searching, I have ascertained this reality that Lord's slave is dedicated unto Him.
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥
अबिनासी खेम चाहहि जे नानक सदा सिमरि नाराइण ॥२॥५॥१०॥
ਹੇ ਨਾਨਕ! ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ। ਤਾਂ ਤੂੰ ਹਮੇਸ਼ਾਂ ਹੀ ਸਰਬ-ਵਿਆਪਕ ਸੁਆਮੀ ਦਾ ਆਰਾਧਨ ਕਰ।
O Nanak, if thou desirest eternal bliss, remember thou ever the Omnipresent Lord.
ੴ -=ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ ਜੀ=-ੴ :
ੴ -=waheguru ji ka khalsa waheguru ji ki fateh jio=-ੴ
ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
⚘⚘