Shri Nankana Sahib ਤੋਂ ਅੱਜ ਦਾ Hukamnama 30-Nov-2017
Published : Nov 30, 2017, 10:12 am IST
Updated : Nov 30, 2017, 4:42 am IST
SHARE ARTICLE

Hukamnama Sahib ji. Birth Place Of Dhan Guru Nanak Dev Ji
Gurudwara Nankana Sahib ( ਨਨਕਾਣਾ ਸਾਹਿਬ ) Pakistan⚘

30th November 2017

ANG;(647/48)

ਸਲੋਕੁ ਮਃ ੩ ॥
सलोकु मः ३ ॥
ਸਲੋਕ ਤੀਜੀ ਪਾਤਿਸ਼ਾਹੀ।
Slok 3rd Guru.

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
हसती सिरि जिउ अंकसु है अहरणि जिउ सिरु देइ ॥
ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ।
As the elephant offers his head to the goad and as the anvil offers itself to the hammer.

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
मनु तनु आगै राखि कै ऊभी सेव करेइ ॥
ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ।
So place, thou, thy soul and body, before the Guru and ever stand and serve him.

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
इउ गुरमुखि आपु निवारीऐ सभु राजु स्रिसटि का लेइ ॥
ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ।
In this way, having effaced his ego, the Guru-ward assumes the sovereignty of the whole world.

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
नानक गुरमुखि बुझीऐ जा आपे नदरि करेइ ॥१॥
ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ।
Nanak, when the Lord casts His gracious glance, then alone, man understands this, through the Guru.

ਮਃ ੩ ॥
मः ३ ॥
ਸਲੋਕ ਤੀਜੀ ਪਾਤਿਸ਼ਾਹੀ।
3rd Guru.

ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
जिन गुरमुखि नामु धिआइआ आए ते परवाणु ॥
ਜੋ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਇਸ ਜੱਗ ਵਿੱਚ ਆਉਣਾ ਕਬੂਲ ਹੋ ਜਾਂਦਾ ਹੈ।
They, who, through the Guru, meditate on the Name, their advent into the world becomes acceptable.

ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥
नानक कुल उधारहि आपणा दरगह पावहि माणु ॥२॥
ਨਾਨਕ, ਉਹ ਆਪਣੀਆਂ ਪੀੜ੍ਹੀਆਂ ਨੂੰ ਬਚਾ ਲੈਂਦੇ ਹਨ, ਅਤੇ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ।
Nanak, they save their progeny and obtain honour in the Lord's court.

ਪਉੜੀ ॥
पउड़ी ॥
ਪਉੜੀ।
Pauri.

ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥
गुरमुखि सखीआ सिख गुरू मेलाईआ ॥
ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ।
The pious Sikh mates, the Guru unites with the Lord.

ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥
इकि सेवक गुर पासि इकि गुरि कारै लाईआ ॥
ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ।
Some servants the Guru keeps in his presence and some others the Guru engages in his service.

ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥
जिना गुरु पिआरा मनि चिति तिना भाउ गुरू देवाईआ ॥
ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ।
They, who cherish the beloved Guru in their mind and heart, then, the Guru blesses with the Lord's love.

ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥
गुर सिखा इको पिआरु गुर मिता पुता भाईआ ॥
ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ।
The Guru equally loves all the Gur-sikhs, like his friends, sons and brothers.

ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
गुरु सतिगुरु बोलहु सभि गुरु आखि गुरू जीवाईआ ॥१४॥
ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ।
Utter ye all, the great True Guru's Name. By uttering the great Guru's Name, the man is reanimated.

ੴ -=ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ ਜੀ=-ੴ :
ੴ -=waheguru ji ka khalsa waheguru ji ki fateh jio=-ੴ

ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement