ਚੰਡੀਗੜ੍ਹ,
3 ਅਕਤੂਬਰ (ਜੀ.ਸੀ. ਭਾਰਦਵਾਜ): ਸੌਦਾ ਸਾਧ ਮਾਮਲੇ ਤੋਂ ਬਾਅਦ ਹੁਣ ਛੇਤੀ ਹੀ ਸ਼੍ਰੋਮਣੀ
ਕਮੇਟੀ ਦੇ ਅੰਮ੍ਰਿਤਧਾਰੀ ਸਿੱਖ ਮੈਂਬਰ ਸੁੱਚਾ ਸਿੰਘ ਲੰਗਾਹ ਦੇ ਸੰਗੀਨ ਕੇਸ ਵਿਚ ਫਸਣ
ਤੋਂ ਦੁਖੀ ਅਤੇ ਸਿੱਖ ਮਰਿਆਦਾ ਦੇ ਹੋਏ ਘਾਣ 'ਤੇ ਚਿੰਤਾ ਕਰਦਿਆਂ ਕੇਂਦਰੀ ਸ੍ਰੀ ਗੁਰੂ
ਸਿੰਘ ਸਭਾ ਅਤੇ ਸਿੱਖ ਚਿੰਤਕਾਂ ਨੇ ਅੱਜ ਵਿਸ਼ੇਸ਼ ਬੈਠਕ ਕਰ ਕੇ ਵੱਡੇ ਬਾਦਲ ਅਤੇ ਉਸ ਦੇ
ਪੁੱਤਰ ਸੁਖਬੀਰ ਦੇ ਕਿਰਦਾਰ ਦੀ ਨਿਖੇਧੀ ਕੀਤੀ।

ਪੰਜਾਬ ਯੂਨੀਵਰਸਟੀ ਦੇ ਇਤਿਹਾਸ
ਵਿਭਾਗ ਦੇ ਮੁਖੀ ਰਹੇ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਨੀ ਦੇਰ ਮੌਜੂਦਾ
ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਸੱਚੇ ਮਨ ਨਾਲ ਬਾਦਲਾਂ ਦੇ ਮਾੜੇ ਕਿਰਦਾਰ ਵਿਰੁਧ
ਸਖ਼ਤ ਕਾਰਵਾਈ ਜਾਂ ਡੁੰਘਾਈ ਨਾਲ ਜਾਂਚ ਨਹੀਂ ਕਰਵਾਉਂਦੇ, ਓਨੀ ਦੇਰ ਅਜਿਹੇ ਕਈ ਲੰਗਾਹ ਢਕੇ
ਰਹਿਣਗੇ। ਸ. ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਜਮੂਹਰੀ ਢਾਂਚਾ
ਇਨ੍ਹਾਂ ਬਾਦਲਾਂ ਨੇ ਤਹਿਸ-ਨਹਿਸ ਕਰ ਦਿਤਾ ਅਤੇ ਮਹਾਨ ਕੁਰਬਾਨੀਆਂ ਦੇ ਕੇ ਬਣਾਈ ਸਿੱਖਾਂ
ਦੀ ਸਿਰਮੌਰ ਸੰਸਥਾ ਤੇ ਸ਼ਹੀਦ ਯੋਧਿਆਂ ਦੀ ਅਕਾਲੀ ਜਥੇਬੰਦੀ ਨਿਘਾਰ ਵਲ ਜਾਏਗੀ ਅਤੇ ਕੰਲਕ
ਦੀ ਭਾਗੀ ਰਹੇਗੀ।

ਸੰਸਾਰ ਸਿੱਖ ਸੰਗਠਨ ਦੇ ਕਰਤਾਧਰਤਾ ਸੇਵਾਮੁਕਤ ਜਨਰਲ ਕਰਤਾਰ ਸਿੰਘ
ਗਿੱਲ ਨੇ ਕਿਹਾ ਕਿ ਬਾਦਲ ਤੇ ਸੁਖਬੀਰ ਦੇ ਕੰਟਰੋਲ ਹੇਠਾਂ ਇਹ ਸ਼੍ਰੋ੍ਰਮਣੀ ਕਮੇਟੀ ਅਤੇ
ਅਕਾਲੀ ਦਲ, ਗੰਦੀ ਸਿਆਸਤ ਤੇ ਭ੍ਰਿਸ਼ਟਾਚਾਰ ਦਾ ਕੇਂਦਰ ਬਣਨ ਦੇ ਨਾਲ-ਨਾਲ ਹੁਣ ਸਿੱਖ
ਮਾਣ-ਮਰਿਆਦਾ ਦੀ ਵੀ ਤੌਹੀਨ ਕਰਨ ਦੇ ਰਾਹ ਤੁਰ ਪਿਆ ਹੈ। ਉਨ੍ਹਾਂ ਸਲਾਹ ਦਿਤੀ ਕਿ ਸਿੱਖ
ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਿੱਖ ਸੰਗਤ ਦੇ ਸਹਿਯੋਗ ਨਾਲ, ਇਨ੍ਹਾਂ ਦੋਹਾਂ ਦੀ ਨਵੇਂ
ਸਿਰਿਉਂ ਚੋਣ ਕਰਵਾਉਣ ਵਲ ਕਦਮ ਉਠਾਉਣਾ ਚਾਹੀਦਾ ਹੈ। ਜਨਰਲ ਗਿੱਲ ਨੇ ਕਿਹਾ ਕਿ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਵੀ ਪਾਸੇ ਕਰ ਕੇ ਨਵੇਂ ਸਿਰਿਉਂ
ਪ੍ਰਧਾਨ ਦੀ ਚੋਣ ਕਰਨੀ ਬਣਦੀ ਹੈ।
end-of