ਖ਼ਬਰਾਂ |

ਤਾਜ਼ਾ |

ਸ਼੍ਰੋਮਣੀ ਕਮੇਟੀ ਦੀ ਵਪਾਰਕ ਸੋਚ ਦੀ ਭੇਂਟ ਚੜ੍ਹਿਆ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਬਣਿਆ ਗੁਰਦੁਵਾਰਾ
Published : Sep 11, 2017, 10:41 pm IST
Updated : Sep 11, 2017, 5:11 pm IST
SHARE ARTICLE

ਬਰਨਾਲਾ, 11 ਸਤੰਬਰ (ਜਗਸੀਰ ਸਿੰਘ ਸੰਧੂ): ਜਿਹੜੇ ਸਿੱਖ ਸੂਰਬੀਰ ਯੋਧਿਆਂ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਰਧਾਂਜ਼ਲੀਆਂ ਦਿਤੀਆਂ ਗਈਆਂ ਅਤੇ ਇੰਗਲੈਂਡ, ਫ਼ਰਾਂਸੀਸੀ ਪਾਠ ਪੁਸਤਕਾਂ ਵਿਚ ਦਰਜ ਜਿਹੜੇ ਸਿੱਖ ਸੂਰਬੀਰਾਂ ਦੀ ਕਹਾਣੀ ਨੂੰ ਅੱਜ ਵੀ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਸਿੱਖ ਯੋਧਿਆਂ ਦੀ ਯਾਦ ਵਿਚ ਬਣੇ ਗੁਰਦਵਾਰੇ ਨੂੰ ਸ਼੍ਰੋਮਣੀ ਕਮੇਟੀ ਦੀ ਵਪਾਰਕ ਸੋਚ ਦੇ ਹੇਠ ਦੱਬਿਆ ਗਿਆ ਹੈ।
ਸਾਰਾਗੜ੍ਹੀ ਦੇ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਇਕ ਗੁਰਦੁਵਾਰਾ ਸਥਾਪਤ ਕੀਤਾ ਗਿਆ ਹੈ ਜਿਥੇ ਹਰ ਸਾਲ 12 ਸਤੰਬਰ ਨੂੰ ਯੋਧਿਆਂ ਦੀ ਯਾਦ ਨੂੰ ਮਨਾਇਆ ਜਾਂਦਾ ਹੈ ਅਤੇ ਦੀਵਾਨ ਸਜਾਏ ਜਾਂਦੇ ਹਨ ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਕਾਰਜਕਾਰਨੀ ਵਲੋਂ ਵਪਾਰਕ ਸੋਚ 'ਤੇ ਚਲਦਿਆਂ ਅਤੇ ਵੱਡੇ ਅਤੇ ਧਨਾਢ ਲੋਕਾਂ ਦੀ ਸਹੂਲਤਾਂ ਲਈ ਸਾਰਾਗੜ੍ਹੀ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਵਾਰਾ ਸਾਹਿਬ ਦੇ ਆਲੇ ਦੁਆਲੇ ਬਹੁ-ਮੰਜ਼ਲਾਂ ਸਰਾਵਾਂ ਬਣਾ ਦਿਤੀਆਂ ਗਈਆਂ। ਸਿਤਮ ਦੀ ਗੱਲ ਇਹ ਹੈ ਕਿ ਗੁਰਦੁਵਾਰਾ ਸਾਹਿਬ ਦੇ ਬਿਲਕੁਲ ਆਸੇ ਪਾਸੇ ਉਸਾਰੀਆਂ ਗਈਆਂ ਇਨ੍ਹਾਂ ਵੀ. ਆਈ. ਪੀ ਸਰਾਵਾਂ ਦੇ ਕਮਰਿਆਂ ਨਾਲ ਅਟੈਚ ਬਣਾਈਆਂ ਜਾ ਰਹੀਆਂ ਫ਼ਲਸਾਂ ਅਤੇ ਬਾਥਰੂਮ ਗੁਰਦੁਵਾਰਾ ਸਾਹਿਬ ਦੇ ਬਿਲਕੁਲ ਉਪਰ ਆ ਗਏ ਹਨ ਜਦਕਿ ਗੁਰਦੁਵਾਰੇ ਵਿਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਥਾਨ ਇਨ੍ਹਾਂ ਸਰਾਂਵਾਂ ਤੋਂ ਬਹੁਤ ਹੀ ਨੀਵੇਂ ਪੱਧਰ 'ਤੇ ਆ ਚੁਕਿਆ ਹੈ। ਭਾਵੇਂ ਤਰਕ ਦਿਤਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਸੰਗਤ ਦੀ ਰਿਹਾਇਸ਼ ਲਈ ਇਹ ਸਰਾਵਾਂ ਤਮੀਰ ਕੀਤੀਆਂ ਜਾ ਰਹੀਆਂ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼ਹੀਦਾਂ ਦੇ ਮਾਣ ਸਨਮਾਨ ਨੂੰ ਨਜ਼ਰਅੰਦਾਜ਼ ਕਰ ਕੇ ਬਣਾਈਆਂ ਜਾ ਰਹੀਆਂ ਇਨ੍ਹਾਂ ਸਰਾਵਾਂ ਕਾਰਨ ਸ਼ਹੀਦਾਂ ਦੇ ਹੋਣ ਵਾਲੇ ਅਪਮਾਨ ਲਈ ਕੌਣ ਜ਼ਿੰਮੇਵਾਰ ਹੋਵੇਗਾ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement