ਸ਼੍ਰੋਮਣੀ ਕਮੇਟੀ ਨੂੰ ਬਣਾਇਆ ਰੋਜ਼ਗਾਰ ਦਫ਼ਤਰ, ਅਪਣੇ ਹੀ ਕੀਤੇ ਭਰਤੀ
Published : Oct 28, 2017, 12:09 am IST
Updated : Oct 27, 2017, 6:39 pm IST
SHARE ARTICLE

ਫ਼ਤਿਹਗੜ੍ਹ ਸਾਹਿਬ, 27 ਅਕਤੂਬਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਜੋ ਕਿਸੇ ਸਮੇਂ ਪੰਥਕ ਜਥੇਬੰਦੀ ਵਜੋਂ ਜਾਂ ਪੰਥ ਵਜੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਅੱਜ ਉਸ ਦੀ ਹਾਲਤ ਬਦ ਤੋ ਬਦਤਰ ਕਿਉਂ ਹੋ ਗਈ ਅਤੇ ਕਿਉਂ ਅੱਜ ਕੌਮ ਵਿੱਚ ਜਥੇਦਾਰ ਕਲਚਰ ਆਪਣੇ ਅੰਤਿਮ ਸਵਾਸਾਂ ਤੇ ਪਹੁੰਚ ਗਿਆ ਹੈ । ਇਸ ਦੀ ਚਰਚਾ ਜਿਥੇ ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਦਲ ਵਿੱਚ ਆਏ ਨਿਘਾਰ ਵਜੋਂ ਕੀਤੀ ਜਾਂਦੀ ਹੈ ਉਥੇ ਅਕਾਲੀ ਦਲ ਵਿੱਚੋਂ ਮਰ ਚੁੱਕਿਆ ਪੰਥਕ ਜਜਬਾ ਵੀ ਜਿੰਮੇਵਾਰ ਹੈ। ਮੌਜੂਦਾ ਦੌਰ ਦੇ ਕਿਸੇ ਵੀ ਪ੍ਰਧਾਨ ਵੱਲੋਂ ਪੰਥਕ ਪਰਿਵਾਰਾਂ ਦੀ ਸਾਰ ਨਾ ਲੈਣਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਰ ਕਿਨਾਰ ਕਰਨਾ, ਜੇਲਾਂ ਕੱਟਣ ਵਾਲੇ ਅਕਾਲੀਆਂ ਦੀ ਅਣਦੇਖੀ, ਮੋਰਚਿਆਂ ਵਿੱਚ ਜਾਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਪ੍ਰਚਾਰਕ, ਰਾਗੀ, ਢਾਡੀ, ਸਿੱਖੀ ਸਰੂਪ ਵਾਲਿਆਂ ਨੂੰ ਅੱਖੋਂ ਪਰੋਖੇ ਕਰਨ ਲਈ ਮੌਜੂਦਾ ਦੌਰ ਦੀ ਅਕਾਲੀ ਲੀਡਰਸ਼ਿਪ ਜਿੰਮੇਵਾਰ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਦੋ ਅਜਿਹੀਆਂ ਜਥੇਬੰਦੀਆਂ ਸਨ ਜਿੰਨਾਂ ਤੋਂ ਅੱਜ ਵਾਲੀਆਂ ਸਰਕਾਰਾਂ ਤਾਂ ਕੀ ਅੰਗਰੇਜ ਵੀ ਭੈਅ ਖਾਂਦੇ ਸਨ । ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਬੇਹੱਦ ਸ਼ਲਾਘਾਯੋਗ ਅਤੇ ਸਤਿਕਾਰਯੋਗ ਹੁੰਦਾ ਸੀ । ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਹਰ ਸਿੱਖ ਇਲਾਹੀ ਹੁਕਮ ਮੰਨਦਾ ਸੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਦੀ ਸਿਰਮੌਰ ਅਤੇ ਸੁਪਰੀਮ ਪਾਵਰ ਕਰਕੇ ਜਾਣਿਆਂ ਜਾਂਦਾ ਸੀ । ਅਕਾਲੀ ਦਲ ਦੇ ਪੰਥਕ ਜਜਬਿਆਂ ਵਾਲੇ ਆਗੂਆਂ ਵਿੱਚ ਇਹ ਗੱਲ ਤੁਰੀ ਹੋਈ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਕਿਸੇ ਵੀ ਪ੍ਰਧਾਨ ਨੇ ਉਪਰੋਕਤ ਨਾਲ ਸਬੰਧਿਤ ਪਰਿਵਾਰਾਂ ਦੀ ਸਾਰ ਨਹੀਂ ਲਈ । ਇਸ ਦੀਆਂ ਇੱਕ ਨਹੀਂ ਕਈ ਉਦਾਹਰਨਾ ਹਨ ਜਿੱਥੇ ਪੰਥਕ ਪਰਿਵਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਕੀਤਾ ਗਿਆ ।


 ਜੇਕਰ ਇਹ ਕਹਿ ਲਿਆ ਜਾਵੇ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੋਜਗਾਰ ਦਫਤਰ ਬਣਾ ਕੇ ਰੱਖ ਦਿੱਤਾ ਹੈ ਤਾਂ ਕੋਈ ਅਥਕਥਨੀ ਨਹੀਂ । ਇੱਥੇ ਸਪੱਸ਼ਟ ਕਰਦਿਆਂ ਕਿ ਮੈਨੂੰ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬਹੁਤ ਨਜਦੀਕ ਰਹਿਕੇ 25 ਸਾਲ ਉਨਾਂ ਨੂੰ ਨੇੜਿਉਂ ਜਾਣਨ ਦਾ ਮੌਕਾ ਮਿਲਿਆ ਹੈ ਕਿ ਉਨਾਂ ਦੀ ਸੋਚ ਕਿੱਥੇ ਖੜੀ ਸੀ । ਇੱਕ ਵਾਰ ਇੱਕ ਬੀਬੀ ਮਨਮੋਹਣ ਕੌਰ ਮਾਤਾ ਗੁਜਰੀ ਕਾਲਜ ਵਿੱਚ ਪ੍ਰੋਫੈਸਰ ਲੱਗਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਚੰਡੀਗੜ੍ਹ ਵਿੱਚ ਇੰਟਰਵਿਊ ਦੇਣ ਲਈ ਆਈ । ਜਿਸ ਅਹੁਦੇ ਲਈ ਬੀਬੀ ਮਨਮੋਹਣ ਕੌਰ ਇੰਟਰਵਿਉੂ ਦੇਣ ਆਈ ਸੀ ਉਹ ਸਥਾਨ ਤੇ ਪਹਿਲਾਂ ਹੀ ਇੱਕ ਬੀਬੀ ਐਡਹਾਕ ਤੌਰ ਤੇ ਨਿਯੁਕਤ ਹੋਈ ਹੋਈ ਸੀ । ਜਿਸ ਗੱਡੀ ਵਿੱਚ ਜਾ ਰਹੇ ਸੀ ਉਸ ਵਿੱਚ ਇੱਕ ਅਕਾਲੀ ਆਗੂ ਅਤੇ ਇੱਕ ਯੂਥ ਅਕਾਲੀ ਦਲ ਦਾ ਸੀਨੀਅਰ ਲੀਡਰ ਵੀ ਹਾਜਰ ਸੀ । ਉਨਾਂ ਵੱੋਲੋਂ ਆਪਣਾ ਅਤੇ ਹੋਰ ਲੋਕਾਂ ਦਾ ਵੇਰਵਾ ਦੇ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਕਿ ਉਸ ਬੀਬੀ  ਨੂੰ ਤੁਸਂੀ ਅੱਜ ਪੱਕੀ ਨਿਯੁਕਤੀ ਦੇ ਦਵੋਂ ਤਾਂ ਬਹੁਤ ਵਧੀਆ ਗੱਲ ਹੈ  ਜਥੇਦਾਰ ਟੌਹੜਾ ਨੇ ਕਿਹਾ ਕਿ ਠੀਕ ਹੈ ਏਦਾਂ ਹੀ ਹੋਵੇਗਾ । ਪਰ ਜਦੋਂ ਇੰਟਰਵਿਊ ਸ਼ੁਰੂ ਹੋਈ ਤਾਂ ਬੀਬੀ ਮਨਮੋਹਣ ਕੌਰ ਜਿਸ ਨੇ ਗਾਤਰੇ ਕਿਰਪਾਨ ਅਤੇ ਕੇਸਕੀ ਸਜਾਈ ਹੋਈ ਸੀ ਜਥੇਦਾਰ ਟੌਹੜਾ ਨੇ ਨਾਲ ਬੈਠੇ ਮੈਂਬਰਾਂ ਅਤੇ ਅਧਿਕਾਰੀਆਂ  ਨੂੰ ਕਿਹਾ ਕਿ ਇਸ ਬੀਬੀ ਨੂੰ ਸਰਕਾਰ ਨੇ ਤਾਂ ਨੌਕਰੀ ਦੇਣੀ ਨਹੀਂ ਨਾ ਹੀ ਕਿਸੇ ਡੀ.ਏ.ਵੀ ਵਾਲਿਆਂ ਨੇ ਇਸ ਦੀ ਸਲੈਕਸ਼ਨ ਕਰਨੀ ਹੈ ਕਿਉਂ ਕਿ ਸਮਾਂ ਹੀ ਇਸ ਪਾਸੇ ਤੁਰ ਪਿਆ ਹੈ। ਸੋ ਜਥੇਦਾਰ ਟੌਹੜਾ ਨੇ ਉਸਦੇ ਸਿੱਖੀ ਸਰੂਪ ਦੀ ਕਦਰ ਕਰਦਿਆਂ ਉਸ ਨੂੰ ਨਿਯੁਕਤੀ ਪੱਤਰ ਦੇ ਦਿੱਤਾ । ਇਸੇ ਤਰਾਂ ਇੱਕ ਬੀਬੀ ਰਜਿੰਦਰ ਕੌਰ ਅਤੇ ਸਤਨਾਮ ਕੌਰ ਦੋ ਭੈਣਾਂ ਜਿੰਨਾਂ ਵਿੱਚੋਂ  ਰਜਿੰਦਰ ਕੌਰ ਪ੍ਰੋਫੈਸਰ ਦੇ ਪਦ ਲਈ ਇੰਟਰਵਿਊ ਦੇਣ ਆਈ ਸੀ ਉਨਾਂ ਦੋਵਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅੱਗੇ ਆ ਕੇ ਕਿਹਾ ਕਿ ਪ੍ਰਧਾਨ ਸਾਹਿਬ ਸਾਡੀ ਗੱਲ ਸੁਣ ਲਵੋ, ਕਰਿÀ ਜੋ ਮਰਜੀ । ਜਥੇਦਾਰ ਟੌਹੜਾ ਨੇ ਕਿਹਾ ਕਿ ਬੀਬਾ ਤੁਸੀਂ ਇੰਟਰਵਿਊ ਦਿਉ ਬਾਅਦ ਵਿੱਚ ਦੇਖਦੇ ਹਾਂ । ਇਹ ਬੀਬੀਆਂ ਉਸ ਪਰਿਵਾਰ ਵਿੱਚੋਂ ਸਨ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਹੁਤ ਨਜਦੀਕੀ ਸੀ ਅਤੇ ਇਸ ਪਰਿਵਾਰ ਦਾ ਇੱਕ ਮੈਂਬਰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੋਹਰਲੀਆਂ ਸਫਾਂ ਦਾ ਆਗੂ ਸੀ ਜਿਸ ਕਰਕੇ ਇਸ ਪਰਿਵਾਰ ਨੂੰ ਘੋਰ ਤਸ਼ੱਦਦ ਝੱਲਣਾ ਪਿਆ । ਬੀਬੀ ਰਜਿੰਦਰ ਕੌਰ ਉਸ ਫੇਡਰੇਸ਼ਨ ਵਾਲੇ ਆਗੂ ਦੀ ਧਰਮ ਪਤਨੀ ਸੀ ਅਤੇ ਯੋਗਤਾ ਵੀ ਰੱਖਦੀ ਸੀ ਜਿਸ ਨੂੰ ਜਥੇਦਾਰ ਟੌਹੜਾ ਦੀ ਪੰਥਕ ਸੋਚ ਨੇ ਸਲੂਟ ਕੀਤਾ। 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਜੋ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਆਹੁਦੇਦਾਰ ਹੈ ਉਸ ਦੇ ਖੂਨ ਦੇ ਰਿਸ਼ਤੇ ਵਿੱਚੋਂ ਕੋਈ ਐਸ.ਜੀ.ਪੀ.ਸੀ ਵਿੱਚ ਮੁਲਾਜਮ ਵਜੋਂ ਭਰਤੀ ਨਹੀਂ ਹੋ ਸਕਦਾ ਪਰ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅਕਾਲੀ ਦਲ ਬਾਦਲ ਦੇ ਲਗਭਗ ਕੰਟਰੋਲ ਹੇਠ ਹੀ ਚੱਲ ਰਹੀ ਹੈ ਜੇਕਰ ਉਸਦੇ ਸੁਪਰੀਮੋ ਸ: ਪ੍ਰਕਾਸ਼ ਸਿੰਘ ਬਾਦਲ ਦਿਆਨਤਦਾਰੀ ਨਾਲ ਜਾਂਚ ਕਰਵਾਉਣ ਤਾਂ 70 ਪ੍ਰਤੀਸ਼ਤ ਮੁਲਾਜਮ ਉਹ ਹਨ ਜਿੰਨਾਂ ਦੇ ਤਾਏ ਚਾਚੇ ਮਾਮੇ ਫੁੱਫੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਜਾਂ ਉਨਾਂ ਦੇ ਰਿਸ਼ਤੇਦਾਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਉਚ ਆਹੁਦਿਆਂ ਤੇ ਬਿਰਾਜਮਾਨ ਹਨ । ਜੇਕਰ ਧਰਮੀ ਫੌਜੀਆਂ, ਮੌਜੂਦਾ ਸੰਘਰਸ਼ ਵਿੱਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਅਤੇ ਸਾਬਤ ਸੂਰਤ ਸਿੱਖਾਂ ਨੂੰ ਐਸ.ਜੀ.ਪੀ.ਸੀ ਵਿੱਚ ਨਿਯੁਕਤੀ ਕਰਕੇ ਐਡਜਸਟ ਕੀਤਾ ਹੁੰਦਾ ਤਾਂ ਅੱਜ ਪੰਥ ਦਾ ਇਹ ਹਾਲ ਨਾ ਹੁੰਦਾ ਅਤੇ ਅਕਾਲੀ ਦਲ ਤੋਂ ਪੰਥਕ ਧਿਰਾਂ ਦੂਰ ਨਾ ਜਾਂਦੀਆਂ ਅਤੇ ਪੰਥ ਵਿੱਚ ਐਡੇ ਵਖਰੇਵੇਂ ਨਾ ਪੈਂਦੇ । ਇੱਕ ਸ੍ਰ੍ਰੁੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਜਿੰਨੇ ਵੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਉਨਾਂ ਨੇ ਬਹੁ ਗਿਣਤੀ ਆਪਣੇ ਪਰਿਵਾਰਾਂ ਜਾਂ ਆਪਣੇ ਰਿਸ਼ਤੇਦਾਰਾਂ ਦੇ ਮੈਂਬਰ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਕਰ ਦਿੱਤੇ । ਬਹੁਤ ਹੀ ਭਰਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਮੌਜੂਦਾ ਪ੍ਰਧਾਨ ਦੇ ਕਾਰਜਕਾਲ ਦੀ ਜਾਂਚ ਕਰਵਾਈ ਜਾਵੇ ਤਾਂ ਘੱਟੋ ਘੱਟ 30-35 ਉਹ ਮੁਲਾਜਮ ਮਿਲਣਗੇ ਜੋ ਪ੍ਰਧਾਨ ਦੇ ਨਜਦੀਕੀ ਰਿਸ਼ਤੇਦਾਰ ਹਨ । ਇੱਥੇ ਇਹ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਜਿਲਾ ਫਤਹਿਗੜ੍ਹ ਸਾਹਿਬ ਦੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਇੱਕ ਨੌਜਵਾਨ ਨੂੰ ਜੋ ਕਿ ਪਹਿਲਾਂ ਹੀ ਲੱਗਿਆ ਹੋਇਆ ਸੀ ਨੂੰ ਰੈਗੂਲਰ ਭਰਤੀ ਕਰਵਾਉਣ ਲਈ ਵਾਰ ਵਾਰ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਸ ਨੂੰ ਭਰਤੀ ਕਰ ਲਵੋਂ ਪਰ ਉਸ ਨੂੰ ਭਰਤੀ ਨਾ ਕੀਤਾ ਗਿਆ ਕਿਸੇ ਗੱਲ ਨੂੰ ਲੈ ਕੇ ਉਸ ਨੌਜਵਾਨ ਨੇ ਆਤਮ ਹੱਤਿਆ ਕਰ ਲਈ । ਹੁਣ ਦੱਸਦੇ ਹਨ ਕਿ ਉਸਦੀ ਮਾਤਾ ਨੂੰ ਐਸ.ਜੀ.ਪੀ.ਸੀ ਨੌਕਰੀ ਦਿੱਤੀ ਗਈ ਹੈ । ਜੇਕਰ ਨੌਕਰੀ ਹੀ ਦੇਣੀ ਸੀ ਤਾਂ ਉਸ ਨੌਜਵਾਨ ਨੂੰ ਤਾਂ ਦਿੰਦੇ ਤਾਂ ਕਿ ਉਸਨੂੰ ਜਾਨ ਤੋਂ ਹੱਥ ਨਾ ਧੋਣੇ ਪੈਂਦੇ ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement