'ਸ਼੍ਰੋਮਣੀ ਸੇਵਾ ਰਤਨ' ਦੀ ਉਪਾਧੀ ਨਾਲ ਬਾਬਾ ਬਲਬੀਰ ਸਿੰਘ ਨੂੰ ਅੱਜ ਕੀਤਾ ਜਾਵੇਗਾ ਸਨਮਾਨਤ
Published : Nov 27, 2017, 11:20 pm IST
Updated : Nov 27, 2017, 5:50 pm IST
SHARE ARTICLE

ਚੰਡੀਗੜ੍ਹ, 27 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਿਸੇ ਵੀ ਵਿਅਕਤੀ ਨੂੰ ਉਸ ਦੀਆਂ ਸਮਾਜ, ਕੌਮ ਤੇ ਦੇਸ਼ ਲਈ ਨਿਭਾਈਆਂ ਸੇਵਾਵਾਂ ਦੇ ਸਤਿਕਾਰ ਵਜੋਂ ਸਨਮਾਨਿਆ ਜਾਣਾ ਅਪਣੇ ਆਪ 'ਚ ਅਰਥ ਭਰਪੂਰ ਹੋ ਜਾਂਦਾ ਹੈ। ਅੱਜ 28 ਨਵੰਬਰ ਨੂੰ ਅਕਾਲ ਤਖ਼ਤ ਸਿਹਬ ਵਿਖੇਅਕਾਲ ਤਖ਼ਤ ਸਾਹਿਬ ਤੋਂ 'ਸ਼੍ਰੋਮਣੀ ਸੇਵਾ ਰਤਨ' ਦੀ ਉਪਾਧੀ ਨਾਲ ਜਥੇਦਾਰ ਬਾਬਾ ਬਲਬੀਰ ਸਿੰਘ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ।ਸ੍ਰੀ ਗੁਰੂ ਗੋਬਿੰਦ ਜੀ ਵਲੋਂ ਸਾਜੇ ਖ਼ਾਲਸਾ ਪੰਥ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ (ਚੱਕਰਵਰਤੀ) ਨਿਹੰਗ ਸਿੰਘਾਂ ਹਿੰਦੋਸਤਾਨ (ਵਿਸ਼ਵ) ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ ਵਿਚੋਂ ਸ਼੍ਰੋਮਣੀ ਹੈ, ਬੁੱਢਾ ਦਲ ਵਿਚੋਂ ਹੀ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਹੋਂਦ ਵਿਚ ਆਈਆਂ। ਗੁਰੂ ਸਾਹਿਬਾਨ ਦੇ ਸ਼ਸਤਰ ਅਤੇ ਹੋਰ ਯਾਦਗਾਰੀ ਨਿਸ਼ਾਨੀਆਂ ਇਸ ਜਥੇਬੰਦੀ ਕੋਲ ਹਨ। ਬਾਬਾ ਬਲਬੀਰ ਸਿੰਘ ਨੇ 14ਵੇਂ ਮੁਖੀ ਵਜੋਂ 1 ਅਕਤੂਬਰ 2007 ਨੂੰ ਪੰਥ ਦਲ ਦੀ ਕਮਾਨ ਸੰਭਾਲੀ।
ਬਾਬਾ ਬਲਬੀਰ ਸਿੰਘ ਦਾ ਜਨਮ 2 ਸਤੰਬਰ 1963 ਨੂੰ ਪਟਿਆਲਾ ਵਿਖੇ ਹੋਇਆ। ਬਾਬਾ ਬਲਬੀਰ ਸਿੰਘ ਨੇ ਮੁਢਲੀ ਵਿਦਿਆ ਪਟਿਆਲੇ ਤੋਂ ਪ੍ਰਾਪਤ ਕੀਤੀ। ਬਾਬਾ ਬਲਬੀਰ ਸਿੰਘ 1974 ਵਿਚ ਖ਼ਾਲਸਾ ਪੰਥ ਅਕਾਲੀ ਬੁੱਢਾ ਦਲ ਵਿਚ ਭਰਤੀ ਹੋਏ। ਬਾਬਾ ਬਲਬੀਰ ਸਿੰਘ ਨੇ ਬਾਬਾ ਸੰਤਾ ਸਿੰਘ ਜੀ ਤੋਂ ਧਾਰਮਕ ਵਿਦਿਆ, ਘੋੜਸਵਾਰੀ, ਗਤਕਾ ਦੇ ਗੁਣ ਹਾਸਲ ਕੀਤੇ। ਗਤਕੇ ਦਾ ਵਧੀਆ ਖਿਡਾਰੀ ਹੋਣ ਕਰ ਕੇ ਬਾਬਾ ਸੰਤਾ ਸਿੰਘ ਜੀ ਅਤੇ ਮਾਸਟਰ ਗਿਆਨ ਸਿੰਘ ਨੇ ਰਣਜੀਤ ਗਤਕਾ ਅਖਾੜੇ ਦੀ ਦਸਤਾਰ ਦਿਤੀ।ਬਾਬਾ ਸੰਤਾ ਸਿੰਘ ਜੀ ਨੇ 1980 ਤੋਂ ਬਾਬਾ ਬਲਬੀਰ ਸਿੰਘ ਨੂੰ ਅਪਣੇ ਹਜੂਰੀ ਸੇਵਕ (ਗੜ੍ਹਵਈ) ਨਿਯੁਕਤ ਕੀਤਾ। ਬਾਬਾ ਬਲਬੀਰ ਸਿੰਘ 1984 ਤੋਂ ਨਿਹੰਗ ਸਿੰਘ ਸੰਦੇਸ਼ ਦੀ ਸੇਵਾ ਹੁਣ ਤਕ ਨਿਭਾ ਰਹੇ ਹਨ। ਉਨ੍ਹਾਂ ਵਲੋਂ 1982 ਵਿਚ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦਾ ਨੀਂਹ ਪੱਥਰ ਬਾਬਾ ਸੰਤਾ ਸਿੰਘ ਵਲੋਂ ਰਖਵਾ ਕੇ ਸ਼ੁਰੂਆਤ ਕੀਤੀ। ਬਾਬਾ ਬਲਬੀਰ ਸਿੰਘ ਜਥੇਦਾਰ ਬਾਬਾ ਸੰਤਾ ਸਿੰਘ ਦੁਆਰਾ ਸ਼ੁਰੂ ਕੀਤੇ ਕਾਰਜਾਂ ਨੂੰ ਨਿਰਵਿਘਨ ਨੇਪਰੇ ਚੜ੍ਹਾ ਰਹੇ ਹਨ।ਬਾਬਾ ਬਲਬੀਰ ਸਿੰਘ ਨੇ ਦਿੱਲੀ ਲਾਲ ਕਿਲ੍ਹੇ ਤੇ ਖ਼ਾਲਸਾ ਪੰਥ ਬੁੱਢਾ ਦਲ ਦੀਆਂ ਜਿੱਤਾਂ ਦੇ ਇਤਿਹਾਸ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਮਿਲ ਕੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਖ਼ਾਲਸਾ ਪੰਥ ਬੁੱਢਾ ਦਲ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਚਾਰ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ। ਖ਼ਾਲਸਾ ਪੰਥ ਵਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਵਿਚ ਬਾਬਾ ਬਲਬੀਰ ਸਿੰਘ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਥਕ ਪ੍ਰੋਗਰਾਮਾਂ ਵਿਚ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ।
ਜਥੇ. ਬਾਬਾ ਬਲਬੀਰ ਸਿੰਘ ਨੇ ਖ਼ਾਲਸਾਈ ਮਾਰਸ਼ਲ ਆਰਟ ਗਤਕੇ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਯਤਨ ਕੀਤੇ। ਉਨ੍ਹਾਂ ਵਲੋਂ ਵੱਖ-ਵੱਖ ਸਮੇਂ 'ਤੇ ਗਤਕੇ ਦੇ ਮੁਕਾਬਲੇ ਕਰਵਾਏ ਜਾਂਦੇ ਰਹੇ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਬਲਬੀਰ ਸਿੰਘ ਵਲੋਂ ਹਰ ਸਾਲ ਹੋਲੇ ਮਹੱਲੇ ਦੇ ਮੌਕੇ ਤੇ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਯਾਦਗਾਰੀ ਇਨਾਮਾਂ ਨਾਲ ਸਨਮਾਨਤ ਤੇ ਉਤਸ਼ਾਹਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵਿਸਾਖੀ ਮੌਕੇ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੇ ਵਿਖੇ ਵੀ ਵਿਸ਼ੇਸ਼ ਮੁਕਾਬਲੇ ਕਰਵਾਏ ਜਾਂਦੇ ਹਨ। ਬੱਚਿਆਂ ਨੁੰ ਮਿਆਰੀ ਵਿਦਿਆ ਦੇਣ ਦੇ ਮਕਸਦ ਨਾਲ ਬਾਬਾ ਬਲਬੀਰ ਸਿੰਘ ਨੇ ਬੁੱੱਢਾ ਦਲ ਪਬਲਿਕ ਸਕੂਲ, ਸਮਾਣਾ ਅਤੇ ਬੁੱਢਾ ਦਲ ਪਬਲਿਕ ਸਕੂਲ, ਜੀਰਕਪੁਰ, ਦੀ ਸੇਵਾ ਕਰਵਾਈ। ਇਸੇ ਤਰ੍ਹਾਂ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਖੇ ਵੀ ਸਕੂਲ ਦੀ ਉਸਾਰੀ ਕਰਵਾਈ ਜਾ ਰਹੀ ਹੈ।ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਬੁਰਜ ਅਕਾਲੀ ਫੂਲਾ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਖ਼ਸਤਾ ਹੋ ਚੁਕੀ ਇਮਾਰਤ ਨੂੰ ਨਵੀਨ ਤਰੀਕੇ ਨਾਲ ਸੰਭਾਲਿਆਾ ਜਾ ਰਿਹਾ ਹੈ। ਇਸ ਨਾਲ ਦਰਸ਼ਨੀ ਡਿਉੜੀ ਅਤੇ ਸਰਾਵਾਂ ਦੀ ਸੇਵਾ ਵੀ ਕਰਵਾਈ ਜਾ ਰਹੀ ਹੈ। ਪੰਜ ਮੰਜ਼ਲੀ ਸਰਾਂ ਲਗਭਗ ਮੁਕੰਮਲ ਹੋਣ ਵਾਲੀ ਹੈ। ਇਸੇ ਤਰ੍ਹਾਂ ਗੁਰਦੁਆਰਾ ਝੰਡਾਕਲਾਂ ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ, ਗੁਰਦਵਾਰਾ ਮਿਠਾਈਸਰ, ਅਗੰਮਗੜ੍ਹ (ਪਟਿਆਲਾ) ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਫ਼ਤਿਹਗੜ੍ਹ ਸਾਹਿਬ, ਗੁਰਦੁਆਰਾ ਲੋਹਗੜ੍ਹ ਸਾਹਿਬ, ਬੁੱਢਾ ਦਲ ਦੇ ਹੈੱਡ ਕੁਆਟਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੇ ਕੀ ਬਠਿੰਡਾ ਵਿਖੇ ਕਿਲ੍ਹਾਨੁਮਾ ਚਾਰ ਦੀਵਾਰੀ, ਮੁੱੱਖ ਗੇਟ, ਯਾਦਗਾਰੀ ਡਿਉੜੀਆਂ, ਸਰਾਂ, ਲੰਗਰ ਹਾਲ ਅਤੇ ਹੋਰ ਸੇਵਾਵਾਂ ਨਾਲ-ਨਾਲ ਨਿਹੰਗ ਸਿੰਘਾਂ ਦੀਆਂ ਬਹੁਤ ਸਾਰੀਆਂ ਛਾਉਣੀਆਂ, ਇਤਿਹਾਸਕ ਗੁਰਦਆਰਿਆਂ ਨੂੰ ਆਧੁਨਿਕ ਤਰੀਕੇ ਨਾਲ ਖ਼ੂਬਸੂਰਤ ਦਿੱਖ ਦੇ ਕੇ ਤਿਆਰ ਕਰਵਾਇਆ ਹੈ। ਬੁੱਢਾ ਦਲ ਦੀਆਂ ਤਕਰੀਬਨ 350 ਛਾਉਣੀਆਂ ਦੀਆਂ ਸੇਵਾਵਾਂ ਜੰਗੀ ਪੱੱਧਰ 'ਤੇ ਚਲ ਰਹੀਆਂ ਹਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement