ਸੁਖਣਾ ਲਾਹੁਣ ਲਈ ਨਗਰ ਕੀਤਰਨ ਤੋਂ ਪਹਿਲੋਂ ਕੀਤੇ ਹਵਾਈ ਫ਼ਾਇਰ, ਗ੍ਰਿਫ਼ਤਾਰ
Published : Mar 7, 2018, 3:02 am IST
Updated : Mar 6, 2018, 9:32 pm IST
SHARE ARTICLE

ਗੁਰਦਵਾਰੇ ਵਿਚ ਸੁੱਖੀ ਸੀ ਅਸਲੇ ਦਾ ਲਾਇਸੰਸ ਮਿਲਣ ਲਈ ਸੁਖਣਾ
ਫ਼ਿਰੋਜ਼ਪੁਰ, 6 ਮਾਰਚ (ਬਲਬੀਰ ਸਿੰਘ ਜੋਸਨ): ਧਾਰਮਕ ਅਸਥਾਨਾਂ ਤੇ ਲੋਕ ਸ਼ਰਧਾ ਨਾਲ ਕੋਈ ਦੁੱਧ ਅਤੇ ਪੁੱਤ ਜਾ ਨੌਕਰੀਆਂ, ਪੈਸਾ, ਜ਼ਮੀਨ ਜਾਇਦਾਦਾਂ ਆਦਿ ਦੀ ਸੁਖਣਾ ਸੁਖਦੇ ਹਨ ਅਤੇ ਪੂਰੀਆ ਹੋਣ 'ਤੇ ਧਾਰਮਕ ਸਥਾਨਾਂ 'ਤੇ ਜਾ ਕੇ ਸ਼ੁਕਰਾਨਾ ਕਰਦੇ ਹਨ ਪਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਗੁਰਦਵਾਰਾ ਬਾਬਾ ਮਸਤ ਕਰਮ ਚੰਦ ਜੀ ਦੇ ਅਸਥਾਨ 'ਤੇ ਇਕ ਵਿਅਕਤੀ ਇਕ ਅਜਿਹੀ ਸੁਖਣਾ ਲਹਾਉਣ ਲਈ ਗਿਆ ਤਾਂ ਉਸ ਦੀ ਸੁਖਣਾ ਤਾਂ ਪੂਰੀ ਹੋ ਗਈ ਪਰ ਇਸ ਸੁਖਣਾ ਖਮਿਆਜ਼ਾ ਅਪਣੇ ਉਪਰ ਪਰਚਾ ਦਰਜ ਕਰਵਾ ਕੇ ਭੁਗਤਣਾ ਪਿਆ।ਮੱਖੂ ਦੇ ਗੁਰਦੁਆਰਾ ਬਾਬਾ ਮਸਤ ਕਰਮ ਚੰਦ ਜੀ ਦੀ ਬਰਸੀ 'ਤੇ ਕਾਰਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸੂਦਾ ਵਲੋਂ 2016 ਅਸਲੇ ਦਾ ਲਾਇਸੰਸ ਬਣਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਸੁਖਣਾ ਸੁੱਖੀ ਸੀ ਕਿ ਜੇ ਉਸ ਦਾ ਅਸਲਾ ਲਾਇਸੰਸ ਬਣ ਗਿਆ ਤਾਂ ਉਹ ਅਪਣਾ ਹਥਿਆਰ ਲੈ ਕੇ ਗੁਰਦੁਆਰਾ ਸਾਹਿਬ


 ਵਿਖੇ ਸੁਖਣਾ ਲਾਹੁਣ ਲਈ ਲੈ ਕੇ ਆਵਾਂਗਾ ਪਰ ਬੀਤੇ ਸਾਲ ਬਾਬਾ ਜੀ ਦੀ ਬਰਸੀ ਸਮੇਂ ਚੋਣ ਜ਼ਾਬਤਾ ਲੱਗਣ ਕਰ ਕੇ ਉਸ ਦਾ ਰਿਵਾਲਵਰ ਥਾਣੇ ਜਮ੍ਹਾਂ ਸੀ ਜਿਸ ਕਾਰਨ ਉਹ ਸੁਖਣਾ ਨਹੀ ਲਾਹ ਸਕਿਆ। ਗੁਰਦੁਆਰਾ ਬਾਬਾ ਮਸਤ ਕਰਮ ਚੰਦ ਜੀ ਦੀ 33ਵੀਂ ਬਰਸੀ ਮੌਕੇ ਨਗਰ ਕੀਤਰਨ ਚੱਲਣ ਲਗਿਆ ਤਾਂ ਕਾਰਜ ਸਿੰਘ ਨੇ ਅਪਣੀ ਸੁਖਣਾ ਲਾਹੁਣ ਲਈ ਤਿੰਨ ਹਵਾਈ ਫ਼ਾਇਰ ਕਰ ਦਿਤੇ। ਪੁਲਿਸ ਨੇ ਦਾਅਵਾ ਕੀਤਾ ਕਿ ਹਵਾਈ ਫ਼ਾਇਰ ਕਰਨ ਵਾਲੇ ਕਾਰਜ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਉਸ ਕਬਜ਼ੇ ਵਿਚੋਂ ਰਿਵਾਲਵਰ ਅਤੇ ਜਿੰਦਾ ਕਾਰਤੂਸ ਬਰਾਮਦ ਕਰ ਕੇ ਉਸ ਵਿਰੁਧ ਦਰਜ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਾਰਜ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਉਕਤ 32 ਬੋਰ ਰਿਵਾਲਵਰ, 18 ਜਿੰਦਾ ਕਾਰਤੂਸ ਅਤੇ 3 ਕਾਰਤੂਸ ਦੇ ਖੋਲ ਬਰਾਮਦ ਕਰ ਲਏ ਗਏ ਹਨ ਜਦਕਿ ਕਾਰਜ ਸਿੰਘ ਅਪਣੇ ਰਿਵਾਲਵਰ ਦਾ ਅਸਲਾ ਲਾਇਸੰਸ ਨਹੀਂ ਵਿਖਾ ਸਕਿਆ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement