ਕਰਤਾਰਪੁਰ/ਜੋਗਾ, 10 ਅਗੱਸਤ (ਕੁਲਦੀਪ ਸਿੰਘ ਵਾਲੀਆ/ਮੱਖਣ ਸਿੰਘ ਉੱਭਾ): ਸੋਸ਼ਲ ਮੀਡੀਆ 'ਤੇ ਸਿੱਖ ਧਰਮ ਵਿਰੁਧ ਹਮਲੇ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿਚ ਇਕ ਮਹਿਲਾ ਵਲੋਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਵਾਲਾ ਸੂਟ ਪਾਈ ਫ਼ੋਟੋ ਤੇਜ਼ੀ ਨਾਲ ਸੋਸ਼ਲ ਸਾਈਟਾਂ ਦੇ ਵਾਇਰਲ ਹੋ ਰਹੀ ਹੈ ਜਿਸ ਨਾਲ ਇਹ ਸੂਟ ਪ੍ਰਿੰਟ ਕਰਨ ਵਾਲੀ ਕੰਪਨੀ ਵਲੋਂ ਗੁਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਕਰਨ ਨਾਲ ਸਿੱਖ ਹਿਰਦਿਆਂ ਵਿਚ ਭਾਰੀ ਰੋਸ ਹੈ।

ਇਸ ਮਾਮਲੇ ਸਬੰਧੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਵਾਲੀ ਔਰਤ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਮਹਿਲਾ ਦੀ ਪਛਾਣ ਕਰ ਕੇ ਸਾਡੇ ਕੋਲ ਪਹੁੰਚ ਕਰਦਾ ਹੈ ਉਹ ਖ਼ੁਦ ਔਰਤ ਵਿਰੁਧ ਸਖ਼ਤ ਐਕਸ਼ਨ ਲੈਣਗੇ। ਦੂਜੇ ਪਾਸੇ ਭਾਈ ਨਵਨੀਤ ਸਿੰਘ ਛੀਨਾ ਦਿਆਲਪੁਰ ਵਾਲਿਆਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਹਮੇਸ਼ਾ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ ਆ ਰਹੇ ਹਨ।