ਅੱਜ ਦਾ ਹੁਕਮਨਾਮਾ (2 ਜੂਨ 2022)
Published : Jun 2, 2022, 7:04 am IST
Updated : Jun 2, 2022, 7:04 am IST
SHARE ARTICLE
Sri Harmandir Sahib
Sri Harmandir Sahib

ਬਿਲਾਵਲੁ ਮਹਲਾ ੫ ॥

 

ਬਿਲਾਵਲੁ ਮਹਲਾ ੫ ॥

ਪ੍ਰਭ ਜਨਮ ਮਰਨ ਨਿਵਾਰਿ॥
ਹਾਰਿ ਪਰਿਓ ਦੁਆਰਿ॥
ਗਹਿ ਚਰਨ ਸਾਧੂ ਸੰਗ॥
ਮਨ ਮਿਸਟ ਹਰਿ ਹਰਿ ਰੰਗ॥

ਕਰਿ ਦਇਆ ਲੇਹੁ ਲੜਿ ਲਾਇ ॥

ਨਾਨਕਾ ਨਾਮੁ ਧਿਆਇ ॥੧॥

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥

ਜਾਚਉ ਸੰਤ ਰਵਾਲ ॥੧॥ ਰਹਾਉ ॥

ਸੰਸਾਰੁ ਬਿਖਿਆ ਕੂਪ ॥

ਤਮ ਅਗਿਆਨ ਮੋਹਤ ਘੂਪ ॥

ਗਹਿ ਭੁਜਾ ਪ੍ਰਭ ਜੀ ਲੇਹੁ ॥

ਹਰਿ ਨਾਮੁ ਅਪੁਨਾ ਦੇਹੁ ॥

ਪ੍ਰਭ ਤੁਝ ਬਿਨਾ ਨਹੀ ਠਾਉ ॥

ਨਾਨਕਾ ਬਲਿ ਬਲਿ ਜਾਉ ॥੨॥

ਲੋਭਿ ਮੋਹਿ ਬਾਧੀ ਦੇਹ ॥

ਬਿਨੁ ਭਜਨ ਹੋਵਤ ਖੇਹ ॥

ਜਮਦੂਤ ਮਹਾ ਭਇਆਨ ॥

ਚਿਤ ਗੁਪਤ ਕਰਮਹਿ ਜਾਨ ॥

ਦਿਨੁ ਰੈਨਿ ਸਾਖਿ ਸੁਨਾਇ ॥

ਨਾਨਕਾ ਹਰਿ ਸਰਨਾਇ ॥੩॥

ਭੈ ਭੰਜਨਾ ਮੁਰਾਰਿ ॥

ਕਰਿ ਦਇਆ ਪਤਿਤ ਉਧਾਰਿ ॥

ਮੇਰੇ ਦੋਖ ਗਨੇ ਨ ਜਾਹਿ ॥

ਹਰਿ ਬਿਨਾ ਕਤਹਿ ਸਮਾਹਿ ॥

ਗਹਿ ਓਟ ਚਿਤਵੀ ਨਾਥ ॥

ਨਾਨਕਾ ਦੇ ਰਖੁ ਹਾਥ ॥੪॥ਹਰਿ ਗੁਣ ਨਿਧੇ ਗੋਪਾਲ ॥

ਸਰਬ ਘਟ ਪ੍ਰਤਿਪਾਲ॥ਮਨਿ ਪ੍ਰੀਤਿ ਦਰਸਨ ਪਿਆਸ ॥

ਗੋਬਿੰਦ ਪੂਰਨ ਆਸ॥ਇਕ ਨਿਮਖ ਰਹਨੁ ਨ ਜਾਇ ॥

ਵਡ ਭਾਗਿ ਨਾਨਕ ਪਾਇ ॥੫॥

ਪ੍ਰਭ ਤੁਝ ਬਿਨਾ ਨਹੀ ਹੋਰ ॥

ਮਨਿ ਪ੍ਰੀਤਿ ਚੰਦ ਚਕੋਰ ॥

ਜਿਉ ਮੀਨ ਜਲ ਸਿਉ ਹੇਤੁ ॥

ਅਲਿ ਕਮਲ ਭਿੰਨੁ ਨ ਭੇਤੁ॥

ਜਿਉ ਚਕਵੀ ਸੂਰਜ ਆਸ॥

ਨਾਨਕ ਚਰਨ ਪਿਆਸ॥੬॥

ਜਿਉ ਤਰੁਨਿ ਭਰਤ ਪਰਾਨ ॥

ਜਿਉ ਲੋਭੀਐ ਧਨੁ ਦਾਨੁ ॥

ਜਿਉ ਦੂਧ ਜਲਹਿ ਸੰਜੋਗੁ ॥

ਜਿਉ ਮਹਾ ਖੁਧਿਆਰਥ ਭੋਗੁ ॥

ਜਿਉ ਮਾਤ ਪੂਤਹਿ ਹੇਤੁ ॥

ਹਰਿ ਸਿਮਰਿ ਨਾਨਕ ਨੇਤ ॥੭॥

ਜਿਉ ਦੀਪ ਪਤਨ ਪਤੰਗ ॥

ਜਿਉ ਚੋਰੁ ਹਿਰਤ ਨਿਸੰਗ ॥

ਮੈਗਲਹਿ ਕਾਮੈ ਬੰਧੁ ॥

ਜਿਉ ਗ੍ਰਸਤ ਬਿਖਈ ਧੰਧੁ॥

ਜਿਉ ਜੂਆਰ ਬਿਸਨੁ ਨ ਜਾਇ॥

ਹਰਿ ਨਾਨਕ ਇਹੁ ਮਨੁ ਲਾਇ ॥੮॥

ਕੁਰੰਕ ਨਾਦੈ ਨੇਹੁ ॥

ਚਾਤ੍ਰਿਕੁ ਚਾਹਤ ਮੇਹੁ ॥

ਜਨ ਜੀਵਨਾ ਸਤਸੰਗਿ ॥

ਗੋਬਿਦੁ ਭਜਨਾ ਰੰਗਿ ॥

ਰਸਨਾ ਬਖਾਨੈ ਨਾਮੁ ॥

ਨਾਨਕ ਦਰਸਨ ਦਾਨੁ ॥੯॥

ਗੁਨ ਗਾਇ ਸੁਨਿ ਲਿਖਿ ਦੇਇ ॥

ਸੋ ਸਰਬ ਫਲ ਹਰਿ ਲੇਇ ॥

ਕੁਲ ਸਮੂਹ ਕਰਤ ਉਧਾਰੁ॥

ਸੰਸਾਰੁ ਉਤਰਸਿ ਪਾਰਿ ॥

ਹਰਿ ਚਰਨ ਬੋਹਿਥ ਤਾਹਿ ॥

ਮਿਲਿ ਸਾਧਸੰਗਿ ਜਸੁ ਗਾਹਿ ॥

ਹਰਿ ਪੈਜ ਰਖੈ ਮੁਰਾਰਿ ॥

ਹਰਿ ਨਾਨਕ ਸਰਨਿ ਦੁਆਰਿ ॥੧੦॥੨॥

 

Sri Harmandir Sahib
Sri Harmandir Sahib

ਵੀਰਵਾਰ, ੨੦ ਜੇਠ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੩੭)

ਪੰਜਾਬੀ ਵਿਆਖਿਆ:

ਬਿਲਾਵਲੁ ਮਹਲਾ ੫ ॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ਅਤੇ ਬੇਨਤੀ ਕਰਿਆ ਕਰ। ਹੇ ਪ੍ਰਭੂ! ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇਹ, ਮੈਂ ਹੋਰ ਪਾਸਿਆਂ ਵਲੋਂ ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। ਮਿਹਰ ਕਰ ਤੇਰੇ ਸੰਤ ਜਨਾਂ ਦੇ ਚਰਨ ਫੜ ਕੇ ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧। ਹੇ ਗਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ। ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ- ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ ਦੇ ਮੋਹ ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ ਮੈਨੂੰ ਮੋਹ ਰਿਹਾ ਹੈ। ਮੇਰੀ ਬਾਂਹ ਫੜ ਕੇ ਮੈਨੂੰ ਬਚਾ ਲੈ।੨। ਹੇ ਨਾਨਕ! ਆਖ- ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ, ਤੇਰਾ ਭਜਨ ਕਰਨ ਤੋਂ ਬਿਨਾਂ ਮਿੱਟੀ ਹੁੰਦਾ ਜਾ ਰਿਹਾ ਹੈ। ਮੈਨੂੰ ਜਮਦੂਤ ਬੜੇ ਡਰਾਉਣੇ ਲੱਗ ਰਹੇ ਹਨ। ਚਿੱਤ੍ਰ ਗੁਪਤ ਮੇਰੇ ਕਰਮਾਂ ਨੂੰ ਜਾਣਦੇ ਹਨ। ਦਿਨ ਅਤੇ ਰਾਤ ਇਹ ਭੀ ਮੇਰੇ ਕਰਮਾਂ ਦੀ ਗਵਾਹੀ ਦੇ ਕੇ ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ।੩। ਹੇ ਨਾਨਕ! ਆਖ- ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ! ਮਿਹਰ ਕਰ ਕੇ ਮੈਨੂੰ ਵਿਕਾਰੀ ਨੂੰ ਵਿਕਾਰਾਂ ਤੋਂ ਬਚਾ ਲੈ। ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ। ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ। ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ, ਮੇਰੀ ਬਾਂਹ ਫੜ ਲੈ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ।੪। ਹੇ ਨਾਨਕ! ਆਖ- ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ! ਹੇ ਸਭ ਸਰੀਰਾਂ ਦੇ ਪਾਲਣਹਾਰ! ਹੇ ਗੋਬਿੰਦ! ਮੇਰੇ ਮਨ ਦੀ ਆਸ ਪੂਰੀ ਕਰ, ਮੇਰੇ ਮਨ ਵਿਚ ਤੇਰੀ ਪ੍ਰੀਤ ਬਣੀ ਰਹੇ, ਤੇਰੇ ਦਰਸਨ ਦੀ ਤਾਂਘ ਬਣੀ ਰਹੇ, ਤੇਰੇ ਦਰਸ਼ਨ ਤੋਂ ਬਿਨਾ ਮੈਥੋਂ ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ।

Sri Harmandir Sahib
Sri Harmandir Sahib

ਵ੍ਹਡੀ ਕਿਸਮਤ ਨਾਲ ਹੀ ਕੋਈ ਤੇਰਾ ਮਿਲਾਪ ਪ੍ਰਾਪਤ ਕਰਦਾ ਹੈ।੫। ਹੇ ਨਾਨਕ! ਆਖ- ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਮੇਰੇ ਮਨ ਵਿਚ ਤੇਰੇ ਚਰਨਾਂ ਦੀ ਪ੍ਰੀਤ ਹੈ ਜਿਵੇਂ ਚਕੋਰ ਨੂੰ ਚੰਦ ਨਾਲ ਪਿਆਰ ਹੈ, ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ, ਜਿਵੇਂ ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫਰਕ ਨਹੀਂ ਰਹਿ ਜਾਂਦਾ, ਜਿਵੇਂ ਚਕਵੀ ਨੂੰ ਸੂਰਜ ਦੇ ਚੜ੍ਹਨ ਦੀ ਉਡੀਕ ਲੱਗੀ ਰਹਿੰਦੀ ਹੈ, ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਤਾਂਘ ਹੈ।੬। ਹੇ ਨਾਨਕ! ਆਖ- ਹੇ ਭਾਈ! ਜਿਵੇਂ ਜੁਆਨ ਇਸਤ੍ਰੀ ਨੂੰ ਆਪਣਾ ਖਸਮ ਬਹੁਤ ਪਿਆਰਾ ਹੁੰਦਾ ਹੈ, ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ ਤੋਂ ਖੁਸ਼ੀ ਹੁੰਦੀ ਹੈ, ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ, ਜਿਵੇਂ ਬਹੁਤ ਭੁੱਖੇ ਨੂੰ ਭੋਜਨ ਤ੍ਰਿਪਤ ਕਰਦਾ ਹੈ, ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ, ਤਿਵੇਂ ਸਦਾ ਪਰਮਾਤਮਾ ਨੂੰ ਪਿਆਰ ਨਾਲ ਸਿਮਰਿਆ ਕਰ।੭। ਹੇ ਨਾਨਕ! ਆਖ- ਹੇ ਭਾਈ! ਜਿਵੇਂ ਪ੍ਰੇਮ ਦੇ ਬੱਝੇ ਭੰਬਟ ਦੀਵੇ ਉਤੇ ਡਿੱਗਦੇ ਹਨ, ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ, ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ, ਜਿਵੇਂ ਵਿਸ਼ਿਆ ਦਾ ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ, ਜਿਵੇਂ ਜੁਆਰੀਏ ਦੀ ਜੂਆ ਖੇਡਣ ਦੀ ਭੈੜੀ ਆਦਤ ਦੂਰ ਨਹੀਂ ਹੁੰਦੀ, ਤਿਵੇਂ ਆਪਣੇ ਇਸ ਮਨ ਨੂੰ ਪ੍ਰਭੂ, ਚਰਨਾਂ ਵਿਚ ਪਿਆਰ ਨਾਲ ਜੋੜੀ ਰੱਖੀਂ।੮। ਜਿਵੇਂ ਹਰਨ ਦਾ ਘੰਡੇਹੇੜੇ ਦੀ ਅਵਾਜ਼ ਨਾਲ ਪਿਆਰ ਹੁੰਦਾ ਹੈ, ਜਿਵੇਂ ਪਪੀਹਾ ਹਰ ਵੇਲੇ ਮੀਂਹ ਮੰਗਦਾ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦੇ ਸੇਵਕ ਦਾ ਸੁਖੀ ਜੀਵਨ ਸਾਧ ਸੰਗਤਿ ਵਿਚ ਹੀ ਹੁੰਦਾ ਹੈ, ਸੇਵਕ ਪਿਆਰ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਅਤੇ ਪਰਮਾਤਮਾ ਦੇ ਦਰਸ਼ਨ ਦੀ ਦਾਤਿ ਮੰਗਦਾ ਰਹਿੰਦਾ ਹੈ।੯। ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾ ਕੇ, ਸੁਣ ਕੇ, ਲਿਖ ਕੇ ਇਹ ਦਾਤਿ ਹੋਰਨਾਂ ਨੂੰ ਭੀ ਦੇਂਦਾ ਹੈ, ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਦਾ ਹੀ ਪਾਰ-ਉਤਾਰਾ ਕਰਾ ਲੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ ਦਾ ਕੰਮ ਦੇਂਦੇ ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ, ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ।੧੦।੨।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement