
ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੁਰਾ ਵਿਖੇ ਇਕ ਗ਼ਰੀਬ ਸਿੱਖ ਦੀ ਦਾੜ੍ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ.....
ਕਲਾਨੌਰ : ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੁਰਾ ਵਿਖੇ ਇਕ ਗ਼ਰੀਬ ਸਿੱਖ ਦੀ ਦਾੜ੍ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਧਰਮ ਸਿੰਘ ਨੇ ਦਸਿਆ ਕਿ ਉਹ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਉਪਰੰਤ ਅਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਗੁਰਦਵਾਰੇ ਦੇ ਗੇਟ ਦੇ ਨਜ਼ਦੀਕ ਹੀ ਚਰਨਜੀਤ ਸਿੰਘ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਫੜ੍ਹ ਲਵੋ, ਜਸਬੀਰ ਸਿੰਘ ਨੇ ਮੈਨੂੰ ਫੜ ਲਿਆ ਅਤੇ ਸਤਨਾਮ ਸਿੰਘ ਨੇ ਅਪਣੀ ਜੇਬ ਵਿਚੋਂ ਕੈਂਚੀ ਕੱਢ ਕੇ ਮੇਰੀ ਦਾੜ੍ਹੀ ਕੱਟ ਦਿਤੀ।
ਉੁਧਰ ਮੌਕੇ 'ਤੇ ਪਹੁੰਚੇ ਐਸਜੀਪੀਸੀ ਮੈਂਬਰ ਸਰਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਦਸਿਆ ਕਿ ਘਿਨਾਉਣੀ ਹਰਕਤ ਕਰਨ ਵਾਲਿਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਸ ਐਚ ਓ ਡੇਰਾ ਬਾਬਾ ਨਾਨਕ ਸੁਖਰਾਜ ਸਿੰਘ ਨੇ ਦਸਿਆ ਕਿ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਚਰਨਜੀਤ ਸਿੰਘ ਅਤੇ ਜਸਬੀਰ ਸਿੰਘ ਦੋਵੇਂ ਪਿਉ-ਪੁੱਤ ਅਤੇ ਤੀਜੇ ਦੋਸ਼ੀ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।