
ਸਲੋਕੁ ਮ; ੩ ॥
ਸਲੋਕੁ ਮ; ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥ ਮ; ੩ ॥
Darbar Sahib
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ ਪਉੜੀ ॥
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥
Darbar Sahib
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ॥
Darbar Sahib
ਬੁੱਧਵਾਰ, ੧ ਅੱਸੂ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੫੯੪)
ਸਲੋਕੁ ਮ; ੩ ॥
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ ।ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ । ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ ।੧।
Darbar Sahib
ਅੰਨ੍ਹੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਮਾਇਆ ਦੇ ਪਿਆਰ ਵਿਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਘੱਤਦਾ ਹੈ; ਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖ਼ਰੀ ਵੇਲੇ ਨਹੀਂ ਪੁੱਕਰਦੇ ।ਹੇ ਨਾਨਕ! ਗੁਰੂ ਦੀ ਮਤਿ ਲਿਆਂ ਹੀ ਸੁਖ ਮਿਲਦਾ ਹੈ ਤੇ ਬਖ਼ਸ਼ਣ ਵਾਲਾ ਹਰੀ ਬਖ਼ਸ਼ਦਾ ਹੈ ।੨।ਹੇ ਹਰੀ! ਤੂੰ ਆਪ ਹੀ ਆਪ ਹੈਂ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈਂ, ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ, ਜੇ ਕੋਈ ਹੋਰ ਹੋਵੇ ਹੀ ।
Darbar Sahib
ਹਰੀ ਆਪ ਹੀ (ਸਭ ਜੀਵਾਂ ਵਿਚ) ਬੋਲਦਾ ਹੈ, ਆਪ ਹੀ ਸਭ ਨੂੰ ਬੁਲਾਉਂਦਾ ਹੈ ਅਤੇ ਆਪ ਹੀ ਜਲ ਵਿਚ ਥਲ ਵਿਚ ਵਿਆਪ ਰਿਹਾ ਹੈ ।ਹੇ ਮਨ! ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖ਼ਸ਼ਦਾ ਹੈ, (ਇਸ ਵਾਸਤੇ) ਹਰੀ ਦੀ ਸ਼ਰਨ ਵਿਚ ਪਿਆ ਰਹੁ । ਹੇ ਮਨ! ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜਿਵਾਲ ਸਕਦਾ ਹੈ (ਇਸ ਵਾਸਤੇ) ਨਿਸਚਿੰਤ ਹੋ ਰਹੁ ਤੇ ਲੰਮੀਆਂ ਤਾਣ ਛੱਡ (ਭਾਵ, ਕਿਸੇ ਹੋਰ ਦੀ ਓਟ ਨਾ ਤੱਕ ਤੇ ਸਭ ਤੋਂ ਵੱਡੇ ਹਰੀ ਦੀ ਆਸ ਰੱਖ) ।ਹੇ ਦਾਸ ਨਾਨਕ! ਜੇ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰੀਏ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰਿ ਮਿਲ ਪੈਂਦਾ ਹੈ ।੨੧।੧। ਸੁਧੁ ।