ਸੋ ਦਰ ਤੇਰਾ ਕੇਹਾ - ਕਿਸਤ - 28
Published : Jun 10, 2018, 5:00 am IST
Updated : Nov 22, 2018, 1:24 pm IST
SHARE ARTICLE
So Dar Tera Keha
So Dar Tera Keha

ਪ੍ਰੇਮ ਦਾ ਤਜਰਬਾ ਉਸ ਤਰ੍ਹਾਂ ਹੀ ਹੈ ਜਿਵੇਂ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ ਵਿਚ, ਆਪ੍ਰੇਸ਼ਨ ਦੀ ਸਫ਼ਲਤਾ ਲਈ ਕੇਵਲ ਚੰਗੇ ਡਾਕਟਰ ਤੇ ਵਧੀਆ ਦਵਾਈਆਂ ਹੀ ਕਾਫ਼ੀ ਨਹੀਂ.....

ਅੱਗੇ .....

ਮਰਨਾ ਤਾਂ ਹਰ ਇਕ ਦਾ ਲਿਖਿਆ ਹੋਇਆ ਹੈ ਪਰ ਜਦ ਤਕ ਜੀਵ ਨੇ ਜੀਵਤ ਰਹਿਣਾ ਹੈ, ਉਸ ਦੀਆਂ ਲੋੜਾਂ ਵੀ ਜ਼ਰੂਰ ਰਹਿਣਗੀਆਂ ਹੀ

ਪ੍ਰੇਮ ਦਾ ਤਜਰਬਾ ਉਸ ਤਰ੍ਹਾਂ ਹੀ ਹੈ ਜਿਵੇਂ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ ਵਿਚ, ਆਪ੍ਰੇਸ਼ਨ ਦੀ ਸਫ਼ਲਤਾ ਲਈ ੇਕੇਵਲ ਚੰਗੇ ਡਾਕਟਰ ਤੇ ਵਧੀਆ ਦਵਾਈਆਂ ਹੀ ਕਾਫ਼ੀ ਨਹੀਂ ਹੁੰਦੀਆਂ ਸਗੋਂ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਆਪ੍ਰੇਸ਼ਨ ਥੀਏਟਰ ਨੂੰ ਪੂਰੀ ਤਰ੍ਹਾਂ 'ਡਿਸਇਨਫ਼ੈਕਟ' ਕਰ ਲਿਆ ਗਿਆ ਹੈ ਤੇ ਹੁਣ ਉਸ ਵਿਚ ਛੋਟੇ ਤੋਂ ਛੋਟਾ ਕੀਟਾਣੂ ਵੀ ਨਹੀਂ ਰਹਿ ਗਿਆ।

ਜੇ ਅੱਖ ਨਾਲ ਨਜ਼ਰ ਨਾ ਆਉਣ ਵਾਲਾ ਕੋਈ ਇਕ ਕੀਟਾਣੂ ਵੀ ਕਮਰੇ ਦੀ ਹਵਾ ਵਿਚ ਰਹਿ ਜਾਂਦਾ ਹੈ ਤਾਂ ਸਾਰੀਆਂ ਦੂਜੀਆਂ ਤਿਆਰੀਆਂ ਦੇ ਬਾਵਜੂਦ, ਆਪ੍ਰੇਸ਼ਨ ਨਾਕਾਮ ਹੋ ਸਕਦਾ ਹੈ। ਇਸੇ ਲਈ ਆਪ੍ਰੇਸ਼ਨ ਤੋਂ ਪਹਿਲਾਂ, ਆਪ੍ਰੇਸ਼ਨ ਵਾਲੇ ਕਮਰੇ ਨੂੰ ਪੂਰੀ ਤਰ੍ਹਾਂ ਰੋਗਾਣੂ-ਰਹਿਤ ਕਰਨ ਵਲ ਉਚੇਚਾ ਧਿਆਨ ਦਿਤਾ ਜਾਂਦਾ ਹੈ। ਇਸੇ ਤਰ੍ਹਾਂ ਪ੍ਰੇਮ-ਮਾਰਗ 'ਤੇ ਚਲਣ ਦਾ ਤਜਰਬਾ ਕਰਨ ਤੋਂ ਪਹਿਲਾਂ ਹਿਰਦੇ ਵਿਚੋਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੇ ਉਨ੍ਹਾਂ ਵਰਗੇ ਸਾਰੇ ਕੀਟਾਣੂ ਪੂਰੀ ਤਰ੍ਹਾਂ ਖ਼ਤਮ ਕਰਨੇ ਜ਼ਰੂਰੀ ਹਨ।

ਅਕਸਰ ਅਸੀ ਸੱਚੇ ਦਿਲ ਨਾਲ ਵੀ ਰੱਬ ਨੂੰ ਯਾਦ ਕਰਦੇ ਹਾਂ ਤਾਂ ਨਾਲ ਇਕ ਮੰਗ ਰੱਖੀ ਹੋਈ ਹੁੰਦੀ ਹੈ ਕਿ, ''ਸੱਚੇ ਮਾਲਕਾ, 25 ਲੱਖ ਦਾ ਪ੍ਰਬੰਧ ਜ਼ਰੂਰ ਕਰ ਦੇ ਕਿਉਂਕਿ ਮੈਂ ਪਲਾਟ ਖ਼ਰੀਦਣਾ ਹੈ..... ਜਾਂ ਇਸ ਬੀਮਾਰੀ ਤੋਂ ਛੁਟਕਾਰਾ ਦਿਵਾ ਦੇ, ਮੈਂ ਤੇਰਾ ਸੱਚਾ ਭਗਤ ਹਾਂ.... ਜਾਂ ਨੌਕਰੀ ਵਿਚ ਤਰੱਕੀ ਦਿਵਾ ਦੇ..... ਜਾਂ ਬੱਚਿਆਂ ਨੂੰ ਚੰਗੇ ਵਰ ਲੱਭ ਦੇ.....।

'' ਇਹ ਸਾਰੀਆਂ ਮੰਗਾਂ ਉਹ ਕੀਟਾਣੂ ਹੀ ਹਨ ਜੋ ਇਸ ਮਨ ਨੂੰ ਸ਼ੁਧ ਨਹੀਂ ਹੋਣ ਦੇਂਦੇ। ਪ੍ਰੇਮ ਦੇ ਰਾਹ ਦੀ ਤਾਂ ਮੰਗ ਹੀ ਇਕੋ ਹੁੰਦੀ ਹੈ ਕਿ ਜਿਸ ਨਾਲ ਪ੍ਰੇਮ ਕਰੋ, ਉਸ ਦੇ ਪ੍ਰੇਮ ਤੋਂ ਬਿਨਾਂ, ਮਨ ਵਿਚ ਹੋਰ ਕੋਈ ਗੱਲ ਹੀ ਨਾ ਫੁਰੇ, ਕੋਈ ਮੰਗ, ਕੋਈ ਲਾਲਸਾ, ਕੋਈ ਫ਼ਰਿਆਦ, ਕੋਈ ਅਪੀਲ - ਕੁੱਝ ਵੀ ਨਾ ਰਹੇ ਤੇ ਇਕੋ ਗੱਲ ਮਨ ਵਿਚ ਹੋਵੇ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ (9 Love You), ਮੈਨੂੰ ਅਪਣੇ ਵਿਚ ਸਮੋ ਲੈ। ਮੇਰੀ ਕੋਈ ਮੰਗ ਨਹੀਂ।

ਬਸ ਪ੍ਰੇਮ ਦੇ ਬਦਲੇ ਪ੍ਰੇਮ ਮੰਗਦਾ ਹਾਂ।'' ਪੁੱਤਰ ਕਹਿੰਦਾ ਹੈ, ''ਮੈਂ ਅਪਣੇ ਪਿਉ ਨਾਲ ਬਹੁਤ ਪਿਆਰ ਕਰਦਾ ਹਾਂ'' ਪਰ ਪਿਉ ਜਦ ਇਹ ਕਹਿ ਦੇਵੇ ਕਿ ਉਹ ਅਪਣੀ ਸਾਰੀ ਜਾਇਦਾਦ ਖ਼ੈਰਾਇਤੀ ਕੰਮਾਂ ਲਈ ਦੇ ਰਿਹਾ ਹੈ ਤਾਂ ਪੁੱਤਰ ਉਸ ਨੂੰ ਮਾਰਨ ਤੇ ਕਤਲ ਕਰਨ ਤਕ ਚਲਾ ਜਾਂਦਾ ਹੈ। ਕੀ ਇਹ ਸੱਚਾ ਪਿਆਰ ਸੀ? ਨਹੀਂ, ਇਹ ਪਿਆਰ ਪਿਉ ਦੀ ਜਾਇਦਾਦ ਨਾਲ ਜ਼ਿਆਦਾ ਸੀ, ਪਿਉਂ ਨਾਲ ਘੱਟ।

ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਨਾਲ ਸੱਚੇ ਪ੍ਰੇਮ ਦੀ ਗੱਲ ਅਸੀ ਕਰਦੇ ਹਾਂ ਤਾਂ ਸਾਨੂੰ ਪ੍ਰਮਾਤਮਾ ਨਾਲ ਪਿਆਰ ਘੱਟ ਹੁੰਦਾ ਹੈ ਤੇ ਪ੍ਰਮਾਤਮਾ ਦੀਆਂ ਤਾਕਤਾਂ ਤੇ ਉਸ ਦੀਆਂ ਦਾਤਾਂ ਨਾਲ ਪਿਆਰ ਜ਼ਿਆਦਾ ਹੁੰਦਾ ਹੈ ਤੇ ਮਨ ਸੋਚਦਾ ਹੈ, ਜੇ ਪ੍ਰਮਾਤਮਾ ਤਰੁਠ ਪਵੇ ਤਾਂ ਘਰ ਹੀਰਿਆਂ, ਜਵਾਹਰਾਤ ਨਾਲ ਭਰ ਜਾਏਗਾ। ਇਹ ਖ਼ਿਆਲ ਹੀ ਮਨ ਨੂੰ ਅਸ਼ੁਧ ਬਣਾ ਦੇਂਦਾ ਹੈ ਤੇ ਪ੍ਰੇਮ ਦਾ ਤਜਰਬਾ ਫ਼ੇਲ ਹੋਣਾ ਲਾਜ਼ਮੀ ਹੈ। ਪ੍ਰੇਮ ਤਾਂ ਹੀ ਸਫ਼ਲ ਹੁੰਦਾ ਹੈ ਜੇ ਉਸ ਵਿਚ ਪਿਆਰੇ ਦੇ ਗੁਣ ਅਵਗੁਣ, ਉਸ ਦੀਆਂ ਸ਼ਕਤੀਆਂ, ਉਸ ਦੀਆਂ ਦਾਤਾਂ ਦਾ ਬਿਲਕੁਲ ਵੀ ਕੋਈ ਜ਼ਿਕਰ ਨਾ ਹੋਵੇ। ਬੜਾ ਸੌਖਾ ਰਾਹ ਹੈ।

'ਅੰਜਨ ਮਾਹਿ ਨਰਿਜੰਨ' ਦਾ ਰਾਹ ਕੋਈ ਔਖਾ ਰਾਹ ਨਹੀਂ। ਉਸ ਪ੍ਰਮਾਤਮਾ ਵਲੋਂ ਲਾਈਆਂ ਗਈਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਮਾਇਆ ਦੀ ਵਰਤੋਂ ਵੀ ਕਰਨੀ ਜ਼ਰੂਰੀ ਹੈ ਪਰ ਪ੍ਰਭੂ-ਪ੍ਰੇਮ ਦੀ ਗੱਲ ਸੋਚਣ ਲਗਿਆਂ ਮਾਇਆ ਨੂੰ ਇਸ ਦੇ ਕਿਸੇ ਵੀਰੂਪ ਵਿਚ ਮਨ ਅੰਦਰ ਨਹੀਂ ਆਉਣ ਦੇਣਾ ਤੇ ਮਨ ਨੂੰ ਇਹੀ ਸਮਝਾਣਾ ਹੈ ਕਿ ''ਇਸ ਸਮੇਂ ਭਾਈ ਤੇਰੇ ਅੰਦਰ ਪ੍ਰਭੂ ਦਾ ਨਿਵਾਸ ਕਰਵਾਉਣਾ ਹੈ ਤੇ ਉਸ ਪ੍ਰਭੂ ਨੇ ਆਉਣਾ ਤਾਂ ਹੈ ਜੇ ਇਥੇ ਤੇਰੇ ਅੰਦਰ ਛੋਟੇ ਤੋਂ ਛੋਟੇ ਕੀਟਾਣੂੰ ਵਰਗੀ ਕੋਈ ਲਬ ਲੋਭ ਵਾਲੀ ਚੀਜ਼ ਵੀ ਨਾ ਹੋਈ।

ਤੂੰ ਸੱਭ ਕੁੱਝ ਨੂੰ ਅਪਣੇ ਅੰਦਰੋਂ ਕੱਢ ਦੇ ਤੇ ਪ੍ਰਭੂ ਨੂੰ ਅਪਣੇ ਅੰਦਰ ਟਿਕਾ ਲੈ। ਪ੍ਰਭੂ-ਪ੍ਰੇਮ ਤੋਂ ਬਿਨਾਂ ਹੋਰ ਨਿੱਕੀ ਤੋਂ ਨਿੱਕੀ ਚੀਜ਼ ਵੀ ਅੱਜ ਅਪਣੇ ਅੰਦਰ ਨਾ ਰਹਿਣ ਦੇਵੀਂ ਨਹੀਂ ਤਾਂ ਮੇਰਾ ਪਿਆਰਾ ਵਾਪਸ ਮੁੜ ਜਾਏਗਾ।'' ਇਸ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਲਈ ਕੋਈ ਕਰਮ-ਕਾਂਡ ਕਰਨ ਦੀ ਲੋੜ ਨਹੀਂ ਹੁੰਦੀ। ਬਸ ਹਰ ਦੁਨਿਆਵੀ ਚੀਜ਼, ਪਦਾਰਥ, ਵਿਚਾਰ, ਗ਼ਰਜ਼, ਲਾਲਚ ਬਾਹਰ ਕਢਣਾ ਹੁੰਦਾ ਹੈ ਤੇ ਮਨ ਸ਼ੁਧ ਹੋ ਜਾਂਦਾ ਹੈ।

ਅਸੀ 'ਸੋਦਰੁ' ਵਾਲੇ ਸ਼ਬਦ ਉਤੇ ਵਿਚਾਰ ਕਰ ਰਹੇ ਸੀ ਜਿਸ ਵਿਚ 20ਵੀਂ ਸੱਤਰ ਵਿਚ ਮੁੱਖ ਸਵਾਲ ਦਾ ਜਵਾਬ ਦੇਣ ਮਗਰੋਂ ਬਾਬਾ ਨਾਨਕ ਜੀ ਉਸ ਅਕਾਲ ਪੁਰਖ ਨਾਲ ਸੱਚਾ ਪ੍ਰੇਮ ਪਾਉਣ ਦੀ ਗੱਲ ਸਮਝਾਉਂਦੇ ਹੋਏ, ਇਹ ਫ਼ੁਰਾਮਉਂਦੇ ਹਨ ਕਿ ਉਹ ਅਕਾਲ ਪੁਰਖ ਹੈ ਈ ਪ੍ਰੇਮ ਕਰਨ ਯੋਗ ਕਿਉਂਕਿ ਜਿਹੜੇ ਗੁਣਾਂ ਦਾ ਮਾਲਕ ਉਹ ਅਕਾਲ ਪੁਰਖ ਹੈ, ਉਹ ਗੁਣ ਕਿਸੇ ਵੀ ਹੋਰ ਸ਼ਕਤੀ ਵਿਚ ਨਹੀਂ ਹਨ। ਇਨ੍ਹਾਂ ਵਿਚੋਂ ਇਕ ਗੁਣ ਇਹ ਹੈ ਕਿ ਉਹ ਅਪਣੀ ਰਚਨਾ ਰਚਦਾ ਹੀ ਨਹੀਂ ਸਗੋਂ ਅਪਣੀ ਵਡਿਆਈ ਦੇ ਅਨੁਕੂਲ ਹੀ, ਵਿਸ਼ਾਲ ਤੇ ਅਕੱਥ ਰਚਨਾ ਦੇ ਹਰ ਅੰਗ ਦੀ ਸੰਭਾਲ ਵੀ ਕਰਦਾ ਹੈ।

ਜੇ ਜੀਵ ਪਾਣੀ ਵਿਚ ਪੈਦਾ ਕੀਤਾ ਹੈ ਤਾਂ ਪਾਣੀ ਵਿਚ ਹੀ ਉਸ ਦਾ ਭੋਜਨ ਵੀ ਰੱਖ ਦਿਤਾ ਹੈ। ਜੇ ਜੀਵ ਹਵਾ ਵਿਚ ਹੈ ਤਾਂ ਹਵਾ ਵਿਚ ਹੀ ਉਸ ਦੇ ਭੋਜਨ ਦਾ ਪ੍ਰਬੰਧ ਵੀ ਹੈ ਤੇ ਜੇ ਜੀਵ ਧਰਤੀ ਉਤੇ ਹੈ ਤਾਂ ਧਰਤੀ ਉਤੇ ਵੀ ਉਸ ਦੇ ਖਾਣ ਪੀਣ, ਰਹਿਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਮਰਨਾ ਤਾਂ ਹਰ ਇਕ ਦਾ ਲਿਖਿਆ ਹੋਇਆ ਹੈ ਪਰ ਜਦ ਤਕ ਜੀਵ ਨੇ ਜੀਵਤ ਰਹਿਣਾ ਹੈ, ਉਸ ਦੀਆਂ ਲੋੜਾਂ ਵੀ ਜ਼ਰੂਰ ਰਹਿਣਗੀਆਂ ਹੀ। ਇਨ੍ਹਾਂ ਲੋੜਾਂ ਦਾ ਵੀ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕੀਤਾ ਹੋਇਆ ਹੈ। ਪੁੱਛੋ ਜਾ ਕੇ ਪੱਥਰ ਦੇ ਕੀੜੇ ਕੋਲੋਂ। ਉਹ ਪੱਥਰ 'ਚੋਂ ਬਾਹਰ ਨਹੀਂ ਨਿਕਲ ਸਕਦਾ।

ਪਰ ਕੀ ਪੱਥਰ ਵਿਚ ਉਸ ਦੇ ਭੋਜਨ, ਜੀਵਨ, ਰਹਿਣ ਤੇ ਪੂਰੀ ਆਯੂ ਬਤੀਤ ਕਰਨ ਦਾ ਪ੍ਰਬੰਧ ਨਹੀਂ ਕੀਤਾ ਹੋਇਆ? ਗੁਰਬਾਣੀ ਦੀ ਭਾਸ਼ਾ ਵਿਚ ਤੁਹਾਨੂੰ ਜਵਾਬ ਮਿਲੇਗਾ, ''ਸੈਲ ਪਥਰ ਮਹਿ ਜੰਤ ਉਪਾਇਆ ਤਾਕਾ ਰਿਜਕ ਆਗੇ ਕਰ ਧਰਿਆ। '' ਪੱਥਰ ਦੇ ਕੀੜੇ ਲਈ ਵੀ ਭੋਜਨ ਤੇ ਹੋਰ ਵਸਤਾਂ ਦਾ ਪ੍ਰਬੰਧ ਕਰਨਾ ਅਕਾਲ ਪੁਰਖ ਨੂੰ ਨਹੀਂ ਭੁਲਦਾ। ਦੂਜੇ ਪਾਸੇ, ਨਾਰਥ ਪੋਲ ਜਾਂ ਉਤਰੀ ਧਰੁਵ ਅਰਥਾਤ ਧਰਤੀ ਦੇ ਉਸ ਹਿੱਸੇ ਵਲ ਚਲੋ ਜਿਥੇ ਬਰਫ਼ ਹਰ ਸਮੇਂ ਜੰਮੀ ਰਹਿੰਦੀ ਹੈ। ਉਥੇ ਖਾਣ ਪੀਣ ਲਈ ਕੁੱਝ ਨਹੀਂ ਉਗ ਸਕਦਾ ਤੇ ਮਨੁੱਖ ਨੂੰ ਜੀਵਤ ਰਹਿਣ ਲਈ ਇਥੋਂ ਖਾਣਾ ਲੈ ਕੇ ਜਾਣਾ ਪੈਂਦਾ ਹੈ।

ਪਰ 'ਪੈਲਕਨ' ਨਾਂ ਦਾ ਪੰਛੀ ਉਥੇ ਦਾ ਵਾਸੀ ਹੈ। ਉਸ ਨੂੰ ਭੋਜਨ ਬਾਹਰੋਂ ਨਹੀਂ ਆਉਂਦਾ। ਵਾਹਿਗੁਰੂ ਨੇ ਉਸ ਦਾ ਸਾਰਾ ਪ੍ਰਬੰਧ ਉਥੇ ਹੀ ਕੀਤਾ ਹੋਇਆ ਹੈ। ਉਸ ਨੂੰ ਠੰਢ ਵੀ ਨਹੀਂ ਮਾਰਦੀ ਤੇ ਉਥੇ ਵੀ ਭੁਖਿਆਂ ਨਹੀਂ ਰਹਿਣਾ ਪੈਂਦਾ ਜਿਥੇ ਉਂਜ ਖਾਣ ਪੀਣ ਨੂੰ ਕੁੱਝ ਵੀ ਨਹੀਂ ਮਿਲਦਾ ਕਿਉਂਕਿ ਹਰ ਪਾਸੇ ਬਰਫ਼ ਹੀ ਬਰਫ਼ ਜੰਮੀ ਰਹਿੰਦੀ ਹੈ। ਇਹੋ ਜਹੀਆਂ ਸੈਂਕੜੇ ਜਾਂ ਹਜ਼ਾਰਾਂ ਨਹੀਂ, ਲੱਖਾਂ ਜਾਂ ਕਰੋੜਾਂ ਹੀਸਥਿਤੀਆਂ ਹਨ ਜਿਥੋਂ ਬਾਰੇ ਮਨੁੱਖ ਇਹੀ ਸੋਚਦਾ ਹੈ ਕਿ ਇਥੇ ਤਾਂ ਜ਼ਿੰਦਾ ਰਹਿਣਾ ਹੀ ਅਸੰਭਵ ਹੈ ।

ਪਰ ਵਾਹਿਗੁਰੂ ਨੇ ਜਿਨ੍ਹਾਂ ਨੂੰ ਉਥੇ ਰਖਿਆ ਹੋਇਆ ਹੈ, ਉਨ੍ਹਾਂ ਦੀ ਹਰ ਲੋੜ ਉਥੇ ਹੀ ਪੂਰੀ ਹੁੰਦੀ ਹੈ। ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਇਸ ਗੱਲ 'ਚੋਂ ਵੀ ਉਸ ਦੀ ਵਡਿਆਈ ਦਾ ਝਲਕਾਰਾ ਵੇਖਿਆ ਜਾ ਸਕਦਾ ਹੈ।  ''ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ''

ਉਂਜ ਅਸੀ ਸਾਰੇ ਹੀ ਇਹ ਗੱਲ ਕਹਿਣ ਵਿਚ ਅਪਣੀ ਵਡਿਆਈ ਸਮਝਦੇ ਹਾਂ ਕਿ ਮੈਂ ਉਹੀ ਕੁੱਝ ਕਰਾਂਗਾ ਜੋ ਮੈਨੂੰ ਠੀਕ ਲਗਦਾ ਹੋਇਆ ਤੇ ਕੋਈ ਮੇਰੇ ਉਤੇ ਹੁਕਮ ਨਹੀਂ ਚਲਾ ਸਕਦਾ। ਪਰ ਅਜਿਹਾ ਕਹਿੰਦੇ ਹੋਏ ਵੀ ਅਸੀ ਜਾਣਦੇ ਹਾਂ ਕਿ ਅਸੀ ਸੱਚ ਨਹੀਂ ਬੋਲ ਰਹੇ ਕਿਉਂਕਿ ਪੂਰੇ ਮਾਣ ਨਾਲ ਇਹ ਗੱਲ ਉਹੀ ਕਹਿ ਸਕਦਾ ਹੈ ਜੋ ਕਿਸੇ ਦਾ ਮੁਥਾਜ ਨਾ ਹੋਵੇ, ਪੂਰੀ ਤਰ੍ਹਾਂ ਆਜ਼ਾਦ ਹੋਵੇ ਤੇ ਅਪਣੇ ਮਨ ਦੀ ਗੱਲ ਹੀ ਕਰ ਸਕਦਾ ਹੋਵੇ।

ਬਾਬਾ ਨਾਨਕ 21ਵੀਂ ਤੁਕ ਵਿਚ ਫ਼ੁਰਮਾਉਂਦੇ ਹਨ ਕਿ ਇਕ ਅਕਾਲ ਪੁਰਖ ਹੀ ਹੈ ਜੋ ਉਹੀ ਕੁੱਝ ਕਰਦਾ ਹੈ ਜੋ ਉਸ ਦੀ ਇੱਛਾ ਹੋਵੇਗੀ ਤੇ ਕੋਈ ਉਸ ਨੂੰ ਹੁਕਮ ਨਹੀਂ ਦੇ ਸਕਦਾ ਕਿ ਔਹ ਨਹੀਂ, ਅਹਿ ਕਰ। ਕੀ ਤੁਸੀ ਕਿਸੇ ਹੋਰ ਦੀ ਕਲਪਨਾ ਵੀ ਕਰ ਸਕਦੇ ਹੋ ਜੋ ਛਾਤੀ ਠੋਕ ਕੇ ਕਹਿ ਸਕੇ ਕਿ ਉਹ ਉਹੀ ਕੁੱਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗੇ ਤੇ ਕਿਸੇ ਦਾ ਹੁਕਮ ਉਸ ਉਤੇ ਨਹੀਂ ਚਲ ਸਕਦਾ? ਮਨੁੱਖ ਦੀ ਗੱਲ ਕਰੀਏ ਤਾਂ ਉਹ ਅਜਿਹੀ ਗੱਲ ਕੀ ਕਰੇਗਾ, ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਅਗਲਾ ਸਾਹ ਵੀ ਲੈ ਸਕੇਗਾ ਜਾਂ ਨਹੀਂ।

ਉਸ ਦਾ ਤਾਂ ਜੀਵਨ ਵੀ ਉਸ ਦੇ ਅਪਣੇ ਹੱਥਾਂ ਵਿਚ ਨਹੀਂ ਹੈ। ਦੁਨੀਆਂ ਦੇ ਵੱਡੇ ਤੋਂ ਵੱਡੇ ਤੇ ਸ਼ਕਤੀਸ਼ਾਲੀ ਮਨੁੱਖ ਨੂੰ ਵੀ ਹੱਥ ਮਲਦੇ ਹੋਏ ਤੇ ਇਹ ਕਹਿੰਦਿਆਂ ਵੇਖਿਆ ਗਿਆ ਹੈ ਕਿ, ''ਮੈਂ ਕੁੱਝ ਨਹੀਂ ਕਰ ਸਕਦਾ। ਮੇਰੇ ਵੱਸ ਵਿਚ ਕੁੱਝ ਨਹੀਂ ਰਿਹਾ। ਹੁਣ ਰੱਬ ਹੀ ਬਚਾ ਸਕਦਾ ਹੈ।'' ਹੁਕਮ ਮੰਨਣ ਦੀ ਗੱਲ ਹੈ ਤਾਂ ਅਸੀ ਕਹਿੰਦੇ ਭਾਵੇਂ ਕੁੱਝ ਵੀ ਰਹੀਏ ਪਰ ਸਰਕਾਰ, ਸਮਾਜ, ਵੱਡਿਆਂ, ਛੋਟਿਆਂ, ਮਾਪਿਆਂ, ਅਦਾਲਤਾਂ, ਪੁਲਿਸ ਸਮੇਤ ਹਰ ਇਕ ਦਾ ਹੁਕਮ ਮੰਨਣ ਲਈ ਹਰ ਰੋਜ਼ ਮਜਬੂਰ ਹੋਏ ਰਹਿੰਦੇ ਹਾਂ। ਇਹ ਹੁਕਮ ਭਾਵੇਂ ਗ਼ਲਤ ਵੀ ਕਿਉਂ ਨਾ ਹੋਣ, ਇਨ੍ਹਾਂ ਨੂੰ ਮੰਨੇ ਬਗ਼ੈਰ ਸਾਡਾ ਛੁਟਕਾਰਾਨਹੀਂ ਹੁੰਦਾ।

ਚਲਦਾ...

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement