Advertisement

ਸੋ ਦਰ ਤੇਰਾ ਕਿਹਾ-ਕਿਸ਼ਤ 86

ਸਪੋਕਸਮੈਨ ਸਮਾਚਾਰ ਸੇਵਾ
Published Aug 6, 2018, 5:00 am IST
Updated Nov 21, 2018, 6:00 pm IST
ਸਹਿਜ ਅਵੱਸਥਾ ਨੂੰ ਅਕਸਰ ਵੱਡੀ ਉਮਰ ਨਾਲ ਜੋੜਿਆ ਜਾਂਦਾ ਹੈ। ਬੱਚਾ ਤਾਂ ਹਰ ਨਿੱਕੀ ਚੀਜ਼ ਉਤੇ ਵੀ ਕਬਜ਼ਾ ਚਾਹੁੰਦਾ ਹੈ ਤੇ ਕਬਜ਼ਾ ਭਾਵੇਂ ਕੋਈ ਮਖ਼ੌਲ ਵਜੋ ਹੀ
So Dar Tera Keha-86
 So Dar Tera Keha-86

ਅੱਗੇ...

ਸਹਿਜ ਅਵੱਸਥਾ ਨੂੰ ਅਕਸਰ ਵੱਡੀ ਉਮਰ ਨਾਲ ਜੋੜਿਆ ਜਾਂਦਾ ਹੈ। ਬੱਚਾ ਤਾਂ ਹਰ ਨਿੱਕੀ ਚੀਜ਼ ਉਤੇ ਵੀ ਕਬਜ਼ਾ ਚਾਹੁੰਦਾ ਹੈ ਤੇ ਕਬਜ਼ਾ ਭਾਵੇਂ ਕੋਈ ਮਖ਼ੌਲ ਵਜੋ ਹੀ ਖੋਹਣ ਦਾ ਯਤਨ ਕਰੇ, ਉਹ ਸਹਿਜ ਅਵੱਸਥਾ ਗਵਾ ਕੇ ਰੋਣ ਲਗਦਾ ਹੈ ਤੇ ਜ਼ਿੱਦ ਕਰਨ ਲਗਦਾ ਹੈ। ਇਹ ਸਹਿਜ ਦੇ ਉਲਟ ਵਾਲੀ ਅਵੱਸਥਾ ਹੈ। ਜਵਾਨੀ ਵਿਚ ਪਹੁੰਚ ਕੇ, ਬੰਦਾ ਸਹਿਜ ਦੀ ਗੱਲ ਹੀ ਭੁੱਲ ਜਾਂਦਾ ਹੈ ਤੇ 'ਅਹਿ ਕਰ ਦਿਆਂਗਾ, ਔਹ ਕਰ ਦਿਆਂਗਾ' ਦੀ ਮੁਹਾਰਨੀ ਹੀ ਲਾਈ ਜਾਂਦਾ ਹੈ ਅਤੇ ਰੱਬ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ।

ਤਾਕਤ ਦਾ ਹੰਕਾਰ ਕਈ ਵਾਰ ਏਨਾ ਵੱਧ ਜਾਂਦਾ ਹੈ ਕਿ ਇਹ ਵੀ ਭੁੱਲ ਜਾਂਦਾ ਹੈ ਕਿ ਇਹ 'ਤਾਕਤ' ਕਿਸੇ ਹੋਰ ਦੀ ਬਖ਼ਸ਼ੀ ਹੋਈ ਹੈ ਜੋ ਚਾਹੇ ਤਾਂ ਇਕ ਪਲ ਵਿਚ ਹੀ ਤੈਨੂੰ ਉਸ ਹਾਲਤ ਵਿਚ ਪਹੁੰਚਾ ਸਕਦਾ ਹੈ ਜਿਸ ਵਿਚ ਤੇਰੇ ਅਪਣੇ ਸਕੇ ਸੋਧਰੇ ਵੀ ਤੈਨੂੰ ਛੇਤੀ ਤੋਂ ਛੇਤੀ ਫੂਕ ਦੇਣਾ ਜਾਂ ਦਫ਼ਨ ਕਰ ਦੇਣਾ ਹੀ ਠੀਕ ਸਮਝਦੇ ਹਨ। ਜਿਉਂ ਜਿਉਂ ਜੀਵਨ ਦਾ ਤਜਰਬਾ ਹਾਸਲ ਹੁੰਦਾ ਹੈ, ਉਸ ਪਰਮ ਸੱਚ ਦੇ ਦਰਸ਼ਨ ਹੋਣ ਲਗਦੇ ਹਨ ਜੋ ਇਹ ਸੋਝੀ ਦੇਂਦਾ ਹੈ ਕਿ ਅਸੀ ਸੰਸਾਰੀ ਜੀਵ ਤਾਂ ਕੁੱਝ ਵੀ ਨਹੀਂ ਤੇ ਸਾਨੂੰ ਅਪਣੀ ਤਾਕਤ ਦਾ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ। ਬੱਸ ਏਨੀ ਕੁ ਸੋਝੀਆ ਜਾਣ ਉਪਰੰਤ ਹੀ ਸਹਿਜ ਅਵੱਸਥਾ ਆ ਜਾਂਦੀ ਹੈ।

ਪਰ ਜ਼ਰੂਰੀ ਨਹੀਂ ਕਿ ਜੀਵਨ ਦਾ ਤਜਰਬਾ ਤੁਹਾਨੂੰ  ਸਹਿਜ ਅਵੱਸਥਾ ਵਿਚ ਲਿਆ ਦੇਵੇਗਾ। ਕਈ 100 ਸਾਲ ਦੀ ਉਮਰ ਭੋਗ ਕੇ ਵੀ ਸਹਿਜ ਅਵੱਸਥਾ ਪ੍ਰਾਪਤ ਨਹੀਂ ਕਰ ਸਕਦੇ। ਭਾਈ ਜੋਧ ਸਿੰਘ ਤੇ ਸੰਤ ਸਿੰਘ ਸੇਖੋ ਲੁਧਿਆਣੇ ਰੇਲਵੇ ਸਟੇਸ਼ਨ ਵਲ ਜਾ ਰਹੇ ਸਨ। ਗੱਡੀ ਆਉਣ ਹੀ ਵਾਲੀ ਸੀ। ਉਦੋ ਸਟੇਸ਼ਨ ਦੁਆਲੇ ਵਾੜ ਕੰਡਿਆਲੀ ਤਾਰ ਦੀ ਹੁੰਦੀ ਸੀ, ਅੱਜ ਵਾਂਗ ਪੱਕੀ ਨਹੀਂ ਸੀ। ਭਾਈ ਜੋਧ ਸਿੰਘ ਤਾਂ ਮੁੱਖ ਦਵਾਰ ਤਕ ਪਹੁੰਚ ਕੇ ਹੀ ਪਲੇਟਫ਼ਾਰਮ ਅੰਦਰ ਦਾਖ਼ਲ ਹ ̄ਣਾ ਚਾਹੁੰਦੇ ਸਨ। ਸੰਤ ਸਿੰਘ ਸੇਖੋਂ ਕੰਡਿਆਲੀ ਤਾਰ ਇਕ ਥਾਂ ਤੋਂ ਉੱਚੀ ਚੁਕੀ ਤੇ ਪਲੇਟਫ਼ਾਰਮ 'ਤੇ ਖੜੀ ਗੱਡੀ ਵਿਚ ਜਾ ਬੈਠੇ।

ਭਾਈ ਜੋਧ ਸਿੰਘ ਪੂਰਾ ਰਸਤਾ ਤਹਿ ਕਰ ਕੇ ਮੁੱਖ ਦੁਆਰ ਰਾਹੀਂ ਹੀ ਅੰਦਰ ਦਾਖ਼ਲ ਹੋਏ ਤੇ ਗੱਡੀ ਚੜ੍ਹ ਗਏ। ਸੰਤ ਸਿੰਘ ਸੇਖੋਂ ਨੂੰ ਬੈਠਣ ਲਈ ਸੀਟ ਮਿਲ ਗਈ ਪਰ ਭਾਈ ਜੋਧ ਸਿੰਘ ਨੂੰ ਕੁੱਝ ਚਿਰ ਖੜੇ ਰਹਿ ਕੇ ਯਾਤਰਾ ਕਰਨੀ ਪਈ। ਸੰਤ ਸਿੰਘ ਸੇਖੋਂ ਨੇ ਆਪ ਹੀ ਛੇੜਿਆ,''ਮੇਰੀ ਮੰਨ ਲੈਂਦੇ ਤਾਂ ਤਾਰ ਟੱਪ ਕੇ ਅੰਦਰ ਆ ਜਾਂਦੇ। ਹੁਣ ਖੜੇ ਤਾਂ ਨਾ ਹੋਣਾ ਪੈਂਦਾ।'' ਭਾਈ  ਜੋਧ  ਸਿੰਘ ਬੋਲੇ, ''ਤੇਰੇ ਮੇਰੇ ਵਿਚ ਫ਼ਰਕ ਹੀ ਇਹ ਹੈ ਕਿ ਤੇਰੇ ਵਿਚ ਸਹਿਜ ਅਵੱਸਥਾ ਅਜੇ ਤਕ ਨਹੀਂ ਆ ਸਕੀ ਪਰ ਮੇਰੇ ਵਿਚ ਆ ਗਈ ਹੈ।''

ਸਹਿਜ ਅਵੱਸਥਾ ਜੀਵਨ ਵਿਚ 'ਠਹਿਰਾਅ' ਦਾ ਅਰਥਾਤ ਇਸ ਸੋਝੀ ਦਾ ਆ ਜਾਣਾ ਹੈ ਕਿ ਅਸੀ ਕੇਵਲ ਯਤਨ ਕਰ ਸਕਦੇ ਹਾਂ ਪਰ 'ਸੱਭ ਕੁੱਝ' ਨਹੀਂ ਹਾਸਲ ਕਰ ਸਕਦੇ। ਨਾ ਹੀ ਮਨੁੱਖ ਢਿੱਲਾ ਪੈ ਜਾਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਕਾਹਲੀ ਕਰਨੀ ਚਾਹੀਦੀ ਹੈ। ਜੀਵਨ ਸੰਘਰਸ਼ ਕਰਨ, ਅਪਣੀ ਜ਼ਿੰਮੇਵਾਰੀ ਨਿਭਾਉਣ ਤੇ ਬਾਕੀ ਸੱਭ ਕੁੱਝ ਕਰਤਾ ਪੁਰਖ ਤੇ ਛੱਡ ਦੇਣ ਦਾ ਨਾਂ ਹੈ। ਕਈ ਵਾਰ ਸਫ਼ਲਤਾ ਮਿਲਦੀ ਹੈ, ਕਈ ਵਾਰ ਹਾਰ ਵੀ ਹੋ ਜਾਂਦੀ ਹੈ। ਨਾ ਸਫ਼ਲਤਾ ਤੇ ਬਹੁਤ ਜ਼ਿਆਦਾ ਖ਼ੁਸ਼ ਹੋਣਾ ਚਾਹੀਦਾ ਹੈ, ਨਾ ਹਾਰ ਤੇ ਨਿਰਾਸ਼ ਹੀ ਹੋਣਾ ਚਾਹੀਦਾ ਹੈ।

ਕਰਤੇ ਨੇ ਅਪਣੀ ਦੁਨੀਆਂ ਦੀ ਖੇਡ ਹੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਸੰਘਰਸ਼ ਤੋਂ ਬਿਨਾਂ ਮਨੁੱਖ ਦੇ ਹੱਥ ਵੱਸ ਕੁੱਝ ਨਹੀਂ। ਅੰਤ ਉਹੀ ਹੋਣਾ ਹੈ ਜੋ ਪ੍ਰਭੂ ਨੂੰ ਪਸੰਦ ਹੈ ਤੇ ਭਾਣਾ ਮੰਨੇ ਬਗ਼ੈਰ,ਅਸੀ ਹੋ ਕੁੱਝ ਨਹੀਂ ਕਰ ਸਕਦੇ। ਇਸ ਸੋਝੀ ਦਾ ਆ ਜਾਣਾ ਹੀ ਸਹਿਜ ਅਵੱਸਥਾ ਅਖਵਾਉਂਦਾ ਹੈ। ਸਹਿਜ ਅਵੱਸਥਾ ਵਾਲਾ ਬੰਦਾ ਬੜਾ ਸੁਖੀ  ਰਹਿੰਦਾ  ਹੈ। 'ਨਾ ਹਰਖ ਨਾ ਸਗੋ' ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਹਨ। 'ਸੁਖ ਦੁਖ ਦੋਨੋ ਸਮ ਕਰ ਜਾਨੇ' ਉਸ ਦੇ ਜੀਵਨ ਦੀ ਪਗਡੰਡੀ ਬਣ ਜਾਂਦੀ ਹੈ ਜਿਸ ਤੇ ਉਹ ਚਲਦਾ ਜਾਂਦਾ ਹੈ।

ਪਰ ਜਿਸ ਨੇ ਕਾਮ, ਧੋ ਤੇ ਮੋਹ ਮਾਇਆ ਦਾ ਤਿਆਗ ਨਾ ਕੀਤਾ ਹੋਵੇ, ਉਹ ਸਹਿਜ ਅਵੱਸਥਾ ਤਕ ਨਹੀਂ ਅੱਪੜ ਸਕਦਾ। ਘਰ ਦੇ ਬੱਚੇ ਨੂੰ ਥੋੜੀ ਦੇਰ ਘਰ ਆਉਣੋ  ਦੇਰੀ ਹੋ  ਜਾਵੇ  ਤਾਂ ਅਸੀ ਸਹਿਜ ਅਵੱਸਥਾ ਗਵਾ ਬੈਠਦੇ ਹਾਂ ਤੇ ਸਾਡਾ ਸ੍ਰੀਰ ਫ਼ਿਕਰ ਚਿੰਤਾ ਨਾਲ ਬਿਹਬਲ ਹੋ ਉਠਦਾ ਹੈ। ਮਾੜੇ ਜਿਹੇ ਦੁਖ ਨਾਲ ਸਾਡਾ ਧੀਰਜ ਜਾਂਦਾ ਰਹਿੰਦਾ ਹੈ।

ਚਲਦਾ...

Advertisement

 

Advertisement