ਅਸੀ ਉਹ 5 ਗੱਲਾਂ ਜੇ ਚੰਗੀ ਤਰ੍ਹਾਂ ਸਮਝ ਲਈਆਂ ਹਨ ਜੋ ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਤੋਂ ਪਹਿਲਾਂ ਜਾਣਨੀਆਂ ਜ਼ਰੂਰੀ ਹਨ
ਅਧਿਆਏ – 6
ਅਸੀ ਉਹ 5 ਗੱਲਾਂ ਜੇ ਚੰਗੀ ਤਰ੍ਹਾਂ ਸਮਝ ਲਈਆਂ ਹਨ ਜੋ ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਤੋਂ ਪਹਿਲਾਂ ਜਾਣਨੀਆਂ ਜ਼ਰੂਰੀ ਹਨ ਤਾਂ ਸਾਨੂੰ ਹੁਣ ਗੁਰਬਾਣੀ ਨੂੰ ਸਮਝਣ ਵਿਚ ਕੋਈ ਔਕੜ ਪੇਸ਼ ਨਹੀਂ ਆਵੇਗੀ। ਨਾ ਸਾਨੂੰ ਕਰਾਮਾਤੀ ਸਾਖੀਆਂ ਉਤੇ ਨਿਰਭਰ ਕਰਨਾ ਪਵੇਗਾ ਤੇ ਨਾ ਹੀ ਬਾਬੇ ਨਾਨਕ ਤੋਂ ਪਹਿਲਾਂ ਦੇ ਰਚੇ ਗਏ ਗ੍ਰੰਥਾਂ 'ਚੋਂ ਉੁਨ੍ਹਾਂ ਧਾਰਮਕ ਸੰਕਲਪਾਂ ਦੀ ਵਿਆਖਿਆ ਲਭਣੀ ਪਵੇਗੀ ਜਿਨ੍ਹਾਂ ਦੀ ਨਵੀਂ ਵਿਆਖਿਆ ਬਾਬੇ ਨਾਨਕ ਨੇ ਆਪ ਅਪਣੀ ਬਾਣੀ ਵਿਚ ਦੇ ਦਿਤੀ ਹੋਈ ਹੈ। ਸਾਨੂੰ ਸੱਭ ਕੁੱਝ ਬਾਬੇ ਦੀ ਬਾਣੀ ਵਿਚੋਂ ਹੀ ਲੱਭ ਪਵੇਗਾ। ਇਸ ਤਰ੍ਹਾਂ ਕੀਤਿਆਂ ਹੀ ਅਸੀ ਯੁਗ-ਪੁਰਸ਼ ਬਾਬੇ ਨਾਨਕ ਨਾਲ ਵੀ ਇਨਸਾਫ਼ ਕਰ ਸਕਾਂਗੇ ਤੇ ਗੁਰਬਾਣੀ ਦੇ ਸਹੀ ਅਰਥ ਵੀ ਸਮਝ ਸਕਾਂਗੇ।

Baba Nanak
“ਅਖੀ ਤਾ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ||”
ਇਹੋ ਜਹੇ ਦਿਖਾਵੇ ਦੀ 'ਭਗਤੀ' ਨੂੰ ਭਗਤੀ ਨਹੀਂ ਮੰਨਿਆ ਜਾਂਦਾ ਸਗੋਂ ਸੰਸਾਰ ਨੂੰ ਠੱਗਣ ਦਾ ਯਤਨ ਮਾਤਰ ਸਮਝਿਆ ਜਾਂਦਾ ਹੈ। ਦੂਜੇ, ਸਾਰੀ 'ਜਪੁ' ਬਾਣੀ ਵਿਚ ਨਾਮ ਜਪਣ ਦੇ ਰਵਾਇਤੀ ਢੰਗਾਂ ਨੂੰ ਰੱਦ ਵੀ ਕੀਤਾ ਗਿਆ ਹੈ ਤੇ ਨਾਮ ਜਪਣ ਦੇ ਢੰਗਾਂ ਤਰੀਕਿਆਂ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਤਾਂ ਇਸ ਬਾਣੀ ਦਾ ਨਾਂ 'ਜਪੁ' ਕਿਉਂ ਰਖਿਆ ਗਿਆ ਹੈ? ਬੱਸ ਇਹੀ ਨੁਕਤਾ ਸਮਝ ਵਿਚ ਆ ਜਾਵੇ ਤਾਂ ਸਾਰੇ ਭੁਲੇਖੇ ਦੂਰ ਹੋ ਜਾਣਗੇ।
SO DAR TERA
ਆਮ ਜੀਵਨ ਦੀ ਇਕ ਮਿਸਾਲ
ਬੱਚਾ ਜਵਾਨ ਹੋ ਜਾਂਦਾ ਹੈ। ਉਸ ਦਾ ਰਿਸ਼ਤਾ ਕਿਸੇ ਜਾਣੇ ਪਛਾਣੇ ਪ੍ਰਵਾਰ ਦੀ ਅਨਜਾਣ ਕੁੜੀ ਨਾਲ ਕਰ ਦਿਤਾ ਜਾਂਦਾ ਹੈ। ਦੋ ਚਾਰ ਵਾਰ ਮੁੰਡਾ ਕੁੜੀ ਮਿਲਦੇ ਹਨ ਤਾਂ ਮੁੰਡਾ ਹਰ ਵੇਲੇ ਮੰਗੇਤਰ ਕੁੜੀ ਨੂੰ ਹੀ ਯਾਦ ਕਰਦਾ ਵੇਖਿਆ ਜਾਂਦਾ ਹੈ। ਬਹਾਨੇ ਬਹਾਨੇ ਲੜਕੀ ਦਾ ਨਾਂ ਲੈ ਕ ਉਸ ਦਾ ਜ਼ਿਕਰ ਛੇੜ ਬਹਿੰਦਾ ਹੈ। ਉਸ ਨੂੰ ਅਜਿਹਾ ਕਰਨ ਵਿਚੋਂ ਸੁੱਖ ਮਿਲਦਾ ਹੈ। ਘਰ ਦੇ ਹੀ ਛੇੜਨ ਲਗਦੇ ਹਨ, ''ਵੇਖ ਦੋ ਚਾਰ ਵਾਰ ਕੁੜੀ ਨੂੰ ਮਿਲਿਆ ਕੀ ਏ, ਸਾਡਾ ਮੁੰਡਾ ਤਾਂ ਹਰ ਵੇਲੇ ਉਸੇ ਦਾ ਈ ਜਾਪ ਕਰਦਾ ਰਹਿੰਦੈ!''
ਇਹ ਕਿਹੜੇ ਜਾਪ ਦੀ ਗੱਲ ਕਰ ਰਹੇ ਨੇ? ਇਥੇ 'ਜਾਪ' ਨੂੰ ਪਿਆਰ ਦੇ ਅਰਥਾਂ ਵਿਚ ਲਿਆ ਜਾ ਰਿਹਾ ਹੈ। ਸੱਚਾ ਪਿਆਰ ਹਰ ਵੇਲੇ ਪਿਆਰੇ ਦੀ ਯਾਦ ਵਿਚ ਜੋੜੀ ਰਖਦਾ ਹੈ ਤੇ ਉਸ ਪਿਆਰੇ ਦਾ ਜ਼ਿਕਰ ਹੀ ਹਰ ਵੇਲੇ ਕਰਨ ਜਾਂ ਸੁਣਨ ਨੂੰ ਦਿਲ ਕਰਦਾ ਹੈ। ਪਿਆਰੇ ਨੂੰ ਹਰ ਵੇਲੇ ਯਾਦ ਕਰਨ, ਉਸ ਦਾ ਜ਼ਿਕਰ ਸੁਣਨ, ਉਸ ਦਾ ਨਾਂ ਸੁਣਨ ਨੂੰ ਆਮ ਪੰਜਾਬੀ ਵਿਚ 'ਜਾਪ ਕਰਨਾ' ਕਿਹਾ ਜਾਂਦਾ ਹੈ। ਨਿਸ਼ਕਾਮ ਪਿਆਰ 'ਚੋਂ ਉਪਜੀ, ਹਰ ਸਮੇਂ ਰਹਿਣ ਵਾਲੀ ਯਾਦ ਨੂੰ ਹੀ ਜਿਵੇਂ ਪਿਆਰੇ ਦਾ ਜਾਪ ਕਰਨਾ ਕਿਹਾ ਜਾਂਦਾ ਹੈ, ਇਨ੍ਹਾਂ ਅਰਥਾਂ ਵਿਚ ਹੀ ਇਹ ਸਿਰਲੇਖ ਇਸ ਬਾਣੀ ਲਈ ਵੀ ਵਰਤਿਆ ਗਿਆ ਹੈ ਤੇ ਇਹ ਸੰਦੇਸ਼ ਦਿਤਾ ਗਿਆ ਹੈ ਕਿ ਬੰਦਿਆ! ਉਸ ਪਿਅਰੇ (ੴ) ਨੂੰ ਵੀ, ਨਿਸ਼ਕਾਮ ਹੋ ਕੇ ਇਸ ਤਰ੍ਹਾਂ ਪਿਆਰ ਕਰਿਆ ਕਰ ਕਿ ਉਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ, ਤੈਨੂੰ ਉਸ ਅਕਾਲ ਪੁਰਖ ਦਾ ਨਾਂ ਲੈਣਾ ਤੇ ਯਾਦ ਕਰਨਾ ਚੰਗਾ ਲੱਗੇ ਤੇ ਤੈਨੂੰ ਉਸ 'ਚੋਂ ਪਰਮ-ਆਨੰਦ ਆਉਣਾ ਸ਼ੁਰੂ ਹੋ ਜਾਏ। (ਚਲਦਾ).......
Joginder Singh
ਲੇਖਕ: ਜੋਗਿੰਦਰ ਸਿੰਘ