
ਨਵੀਂ ਦਿੱਲੀ: ਜੇਕਰ ਤੁਸੀਂ ਵੀ ਪੇਟੀਐਮ, ਓਲਾਮਨੀ, ਫ੍ਰੀਚਾਰਜ ਜਾਂ ਅਜਿਹਾ ਹੀ ਕੋਈ ਦੂਜਾ ਮੋਬਾਇਲ ਵਾਲੇਟ ਯੂਜ਼ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਪ੍ਰੀਪੇਡ ਵਾਲੇਟ ਗ੍ਰਾਹਕਾਂ ਲਈ ਲਾਜ਼ਮੀ ਨੋ ਯੂਅਰ ਕਸਟਮਰ (KYC) ਪੂਰਾ ਕਰਨ ਦੀ ਸਮਾਂ-ਸੀਮਾ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਹੈ। KYC ਦੀ ਪ੍ਰਕਿਰਿਆ ਪੂਰੀ ਕਰਨ ਦੀ ਆਖਰੀ ਡੈੱਡਲਾਈਨ 28 ਫਰਵਰੀ ਹੈ। ਦੱਸ ਦਈਏ ਕਿ KYC ਲਈ ਪਹਿਲਾਂ 31 ਦਸੰਬਰ, 2017 ਤੱਕ ਦਾ ਸਮਾਂ ਦਿੱਤਾ ਗਿਆ ਸੀ। ਬਾਅਦ 'ਚ ਇਸ ਸਮੇਂ ਸੀਮਾ ਨੂੰ ਵਧਾਕੇ 28 ਫਰਵਰੀ 2018 ਕੀਤੀ ਗਈ।
ਇਨ੍ਹਾਂ ਗ੍ਰਾਹਕਾਂ ਲਈ ਰਾਹਤ
ਹਾਲਾਂਕਿ ਆਰਬੀਆਈ ਨੇ ਕਿਹਾ ਕਿ ਅਜਿਹੇ ਗ੍ਰਾਹਕ ਜਿਨ੍ਹਾਂ ਦੇ ਵਾਲੇਟ ਜਾਂ ਪ੍ਰੀਪੇਡ ਭੁਗਤਾਨ ਇੰਸਟਰੂਮੈਂਟ (ਪੀਪੀਆਈ) 'ਚ ਕੁਝ ਰਾਸ਼ੀ ਪਈ ਹੈ ਅਤੇ ਉਨ੍ਹਾਂ ਨੇ KYC ਨਿਯਮ ਪੂਰੇ ਨਹੀਂ ਕੀਤੇ ਹਨ, ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਬੀ.ਪੀ. ਕਾਨੂੰਨਗੋ ਨੇ ਸੋਮਵਾਰ ਨੂੰ ਕਿਹਾ, ਇਹਨਾਂ ਦਿਸ਼ਾ ਨਿਰਦੇਸ਼ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਸਮਰੱਥ ਸਮਾਂ ਦਿੱਤਾ ਜਾ ਚੁੱਕਿਆ ਹੈ। ਜੇਕਰ ਪੀਪੀਆਈ ਯੂਨਿਟ ਨਿਰਧਾਰਤ ਸਮੇਂ ਸੀਮਾ 'ਚ ਆਪਣੇ ਗ੍ਰਾਹਕਾਂ ਤੋਂ KYC ਸਬੰਧਤ ਬਿਓਰਾ ਨਹੀਂ ਲੈ ਪਾਏ ਹਨ, ਤਾਂ ਗ੍ਰਾਹਕਾਂ ਨੂੰ ਆਪਣੇ ਪੈਸੇ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਪਿਛਲੇ ਸਾਲ ਆਰਬੀਆਈ ਨੇ ਜਾਰੀ ਕੀਤੇ ਸੀ ਦਿਸ਼ਾ-ਨਿਰਦੇਸ਼
ਆਰਬੀਆਈ ਨੇ 11 ਅਕਤੂਬਰ 2017 ਨੂੰ ਪ੍ਰੀਪੇਡ ਪੇਮੈਂਟ ਇੰਸਟਰੁਮੈਂਟਸ (PPIs) ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ। ਇਸ 'ਚ ਕੰਪਨੀਆਂ ਲਈ ਲਾਜ਼ਮੀ ਕੀਤਾ ਗਿਆ ਸੀ ਕਿ ਉਹ ਆਪਣੇ ਗ੍ਰਾਹਕਾਂ ਦਾ KYC ਕਿਸੇ ਵੀ ਹਾਲ 'ਚ 30 ਦਸੰਬਰ ਤਕ ਕਰਵਾਉਣਾ। ਇਸਦੇ ਬਾਅਦ ਇਸ ਡੈੱਡਲਾਈਨ ਨੂੰ 28 ਫਰਵਰੀ 2018 ਤਕ ਵਧਾ ਦਿੱਤਾ ਗਿਆ ਸੀ। ਹੁਣ ਜੋ ਗ੍ਰਾਹਕ KYC ਨਹੀਂ ਕਰਵਾਓਗੇ, ਉਨ੍ਹਾਂ ਦਾ ਅਕਾਉਂਟ ਕੰਮ ਕਰਨਾ ਬੰਦ ਕਰ ਦੇਵੇਗਾ। ਗ੍ਰਾਹਕ ਘੱਟ ਨਾ ਹੋਣ, ਇਸ ਲਈ ਕੰਪਨੀਆਂ ਆਫਰ ਵੀ ਦੇ ਰਹੀਆਂ ਹਨ।
ਇਸ ਤਰ੍ਹਾਂ ਕਰਵਾਓ KYC
Paytm ਐਪ 'ਤੇ ਜਾਕੇ KYC ਦੇ ਆਈਕਨ 'ਤੇ ਕਲਿਕ ਕਰੋ। ਇਸਦੇ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਅਤੇ ਨਾਮ ਭਰਨਾ ਹੋਵੇਗਾ। ਕੰਪਨੀ ਆਪਣੇ ਪ੍ਰਤਿਨਿਧੀ ਨੂੰ ਭੇਜਣ ਲਈ ਤੁਹਾਡੇ ਘਰ ਜਾਂ ਆਫਿਸ ਦਾ ਪਤਾ ਅਤੇ ਪਿਨਕੋਡ ਮੰਗੇਗੀ। ਅਗਲੇ 2 ਤੋਂ 4 ਦਿਨਾਂ 'ਚ ਕੰਪਨੀ ਦਾ ਪ੍ਰਤੀਨਿਧੀ ਤੁਹਾਡੇ ਪਤੇ 'ਤੇ ਆ ਕੇ ਡਾਕੂਮੈਂਟਸ ਦਾ ਵੈਰੀਫਿਕੇਸ਼ਨ ਕਰੇਗਾ।
ਸਾਰੇ ਮੋਬਾਇਲ ਵਾਲੇਟ ਕੰਪਨੀਆਂ ਘਰ ਪਹੁੰਚ KYC ਦੀ ਸਹੂਲਤ ਨਹੀਂ ਦੇ ਰਹੀਆ ਹਨ। ਤੁਸੀਂ ਜੇਕਰ ਹੋਰ ਕਿਸੇ ਮੋਬਾਇਲ ਵਾਲੇਟ ਦੇ ਯੂਜ਼ਰ ਹੋ ਤਾਂ ਤੁਸੀਂ ਉਸਦੀ ਵੈਬਸਾਈਟ 'ਤੇ ਜਾ ਕੇ ਆਨਲਾਇਨ KYC ਦਾ ਪ੍ਰੋਸੈੱਸ ਸ਼ੁਰੂ ਕਰ ਸਕਦੇ ਹੋ। ਡਾਕੂਮੈਂਟਸ ਵੈਰੀਫਿਕੇਸ਼ਨ ਲਈ ਤੁਹਾਨੂੰ ਕੰਪਨੀ ਦੇ ਕੋਲ ਜਾਣਾ ਹੋਵੇਗਾ।