
ਪਿੰਡ ਟੌਹੜਾ ਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਇਕ ਵਿਦਿਆਰਥਣ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਵਿਚ ਸਿੱਖਿਆ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਸਕੂਲ ਦੇ 22 ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਸਨ। ਇਹੀ ਨਹੀਂ ਵਿਭਾਗ ਨੇ ਸਕੂਲ ਦੇ ਸੇਵਾਦਾਰ ਦੀ ਵੀ ਬਦਲੀ ਕਰ ਦਿੱਤੀ ਸੀ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਬਦਲੀਆਂ ਕਰਕੇ ਟੀਚਰ ਦੀਆਂ ਇਨਸਾਫ਼ ਜ਼ਰੂਰ ਦਿੱਤਾ ਗਿਆ ਪਰ ਇਹ ਮਾਮਲਾ ਮੁੜ ਗਰਮਾ ਗਿਆ।
ਸਕੂਲ ਦੇ ਬੱਚਿਆਂ ਵੱਲੋਂ ਇਕੱਠੇ ਹੋ ਕੇ ਸਕੂਲ ਨੂੰ ਤਾਲਾ ਲਗਾਇਆ ਗਿਆ ਅਤੇ ਸਕੂਲ ਦੇ ਬਾਹਰ ਰੋਡ ਜਾਮ ਕਰਕੇ ਪੰਜਾਬ ਸਰਕਾਰ ਤੇ ਮੌਜੂਦਾ ਮੰਤਰੀ ਦੇ ਖ਼ਿਲਾਫ਼ ਬੱਚਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੇ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਉਹ ਮੰਗ ਕਰ ਰਹੇ ਹਨ ਕਿ ਮੁੜ ਸਟਾਫ ਨੂੰ ਸਕੂਲ ਵਿੱਚ ਲਗਾਉਣ।
ਇਸ ਮੌਕੇ ਤੇ ਸਕੂਲ ਦੇ ਬੱਚਿਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੀਰਪਾਲ ਕੌਰ ਵੱਲੋਂ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਜਦਕਿ ਇੱਕ ਦੋ ਟੀਚਰਾਂ ਦਾ ਕਸੂਰ ਸੀ। ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਵੱਲੋਂ ਸਾਰੇ ਸਕੂਲ ਦੇ ਮਾਹੌਲ ਨੂੰ ਖਰਾਬ ਕਰਕੇ ਰੱਖ ਦਿੱਤਾ ਗਿਆ ਹੈ। ਭਾਵੇਂ ਕਿ ਸਕੂਲ ਦੇ ਵਿੱਚ ਅੱਜ ਗਿਆਰਵੀਂ ਜਮਾਤ ਦੇ ਬੱਚਿਆਂ ਦਾ ਪੇਪਰ ਸੀ। ਬੱਚਿਆਂ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਬਾਹਰ ਧਰਨਾ ਲਗਾ ਦਿੱਤਾ ਗਿਆ ਤੇ ਬੱਚਿਆਂ ਦਾ ਪੇਪਰ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ‘ਚ ਭਾਰੀ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਸਕੂਲ ਦੇ ਬਾਹਰ।
ਦੱਸ ਦਈਏ ਕਿ ਦਸਵੀਂ ਕਲਾਸ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ ਵਿਦਿਆਰਥਣ ਵੀਰਪਾਲ ਕੌਰ ਜੋ ਕਿ 82 ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਈ ਸੀ, ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਰਿਵਾਰ ਨੇ ਉਸ ਨੂੰ ਬਚਾਅ ਲਿਆ ਸੀ। ਪਰਿਵਾਰ ਵਾਲਿਆਂ ਨੇ ਜਦੋਂ ਵਿਦਿਆਰਥਣ ਨੂੰ ਇਸ ਦਾ ਕਾਰਨ ਪੁੱਛਿਆ ਸੀ ਤਾਂ ਉਸ ਨੇ ਸਕੂਲ ਦੇ ਕਲਰਕ ਜਸਵੀਰ ਸਿੰਘ ‘ਤੇ ਗੰਭੀਰ ਦੋਸ਼ ਲਾਏ ਸਨ। ਪਰਿਵਾਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਦਿਆਰਥੀਆਂ ਨੂੰ ਸਕੂਲ ਦੇ ਕਲਰਕ ਵੱਲੋਂ ਲਿਖ ਕੇ ਦਿੱਤੀ ਗਈ ਸੀ। ਇਸ ਵਿਚ ਨਕਲ ਕਰ ਕੇ ਗਣਿਤ ਦਾ ਪੇਪਰ ਪਾਸ ਕਰਨ ਦਾ ਜ਼ਿਕਰ ਕੀਤਾ ਗਿਆ ਸੀ।
ਵਿਦਿਆਰਥਣ ਦੇ ਪਰਿਵਾਰ ਤੇ ਕਲਰਕ ਵਿਚਕਾਰ ਇਸ ਨੂੰ ਖਿੱਚ-ਧੂਹ ਹੋ ਗਈ ਸੀ। ਇਹੀ ਨਹੀਂ ਗੱਲ ਕੁੱਟਮਾਰ ਤੱਕ ਪਹੁੰਚ ਗਈ ਸੀ। ਥਾਣਾ ਭਾਦਸੋਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਠੰਡਾ ਕੀਤਾ ਸੀ ਅਤੇ ਕਲਰਕ ਨੂੰ ਥਾਣੇ ਲੈ ਗਏ ਸਨ। ਅਸਲ ਵਿਚ ਪਿੰਡ ਟੌਹੜਾ ਸਕੂਲ ਦੇ ਕਲਰਕ ਦੀ ਮਿਲੀਭੁਗਤ ਨਾਲ ਕੁਝ ਵਿਦਿਆਰਥੀਆਂ ਨੇ ਵੀਰਪਾਲ ਕੌਰ ‘ਤੇ ਦਸਵੀਂ ਕਲਾਸ ਵਿਚ ਨਕਲ ਕਰ ਕੇ ਪਾਸ ਹੋਣ ਦੀ ਪੋਸਟ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਈ ਸੀ। ਉਸ ਨੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਸਕੂਲ ਦੇ ਕਲਰਕ ‘ਤੇ ਦੋਸ਼ ਲਾਇਆ ਸੀ ਕਿ ਉਹ ਵੀ ਇਸ ਕਾਰਵਾਈ ਵਿਚ ਸਕੂਲ ਦੇ ਵਿਦਿਆਰਥੀਆਂ ਨਾਲ ਸ਼ਾਮਿਲ ਸੀ, ਜਿਸ ਨੇ ਇਹ ਪੋਸਟ ਤਿਆਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਜੋ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਗਈ ਸੀ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖੀ ਹੋਈ ਹੈ। ਇਸ ਵਿਚ ਸ਼ਿਕਾਇਤ ਕੀਤੀ ਹੋਈ ਹੈ ਕਿ ਸ. ਸ. ਸ. ਸ. ਸਕੂਲ ਭਗਵਾਨਪੁਰ ਜੱਟਾਂ ਦੇ ਅੰਗਰੇਜ਼ੀ ਦੇ ਲੈਕ. ਰਾਜਵੀਰ ਸਿੰਘ ਦੀ ਟੌਹੜਾ ਸਕੂਲ ਵਿਚ ਦਸਵੀਂ ਦੀ ਹੋਈ ਪ੍ਰੀਖਿਆ ਮੌਕੇ ਉਪ ਸੁਪਰਡੈਂਟ ਦੇ ਤੌਰ ‘ਤੇ ਤਾਇਨਾਤੀ ਕੀਤੀ ਗਈ ਸੀ। ਉਸ ਵੱਲੋਂ 17 ਮਾਰਚ 2017 ਗਣਿਤ ਦੀ ਪ੍ਰੀਖਿਆ ਵਾਲੇ ਦਿਨ ਉਕਤ ਵਿਦਿਆਰਥਣ ਨੂੰ ਵ੍ਹਟਸਐਪ ਦੀ ਸਹਾਇਤਾ ਨਾਲ ਪੇਪਰ ਹੱਲ ਕਰਵਾਇਆ ਗਿਆ ਹੈ, ਇਸ ਦੀ ਜਾਂਚ ਕਰ ਕੇ ਵਿਦਿਆਰਥਣ ਦਾ ਪੇਪਰ ਰੱਦ ਕੀਤਾ ਜਾਵੇ। ਇਸ ਅਰਜ਼ੀ ‘ਤੇ ਕੁੱਝ ਵਿਦਿਅਰਥੀਆਂ ਦੇ ਦਸਤਖਤ ਕੀਤੇ ਹੋਏ ਸਨ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਵੱਲੋਂ ਇਸ ਘਟਨਾ ਦੀ ਬੇਹੱਦ ਨਿੰਦਾ ਕੀਤੀ ਗਈ ਸੀ। ਯੂਨੀਅਨ ਨੇ ਵਿਦਿਆਰਥਣ ਨਾਲ ਬਦਸਲੂਕੀ ਕਰਨ ਵਾਲੇ ਅਧਿਆਪਕ ਦੇ ਖ਼ਿਲਾਫ਼ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਅਧਿਆਪਕ ਆਗੂਆਂ ਨੇ ਕਿਹਾ ਸੀ ਕਿ ਸਿੱਖਿਆ ਦੇ ਮੰਦਰਾਂ ਵਿੱਚ ਹੀ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਵੱਲੋਂ ਬਦਸਲੂਕੀ ਕਰਨ ਦੀਆਂ ਘਟਨਾਵਾਂ ਦਾ ਵਾਪਰਨਾ ਅਧਿਆਪਕ ਵਰਗ ਲਈ ਸ਼ਰਮਨਾਕ ਗੱਲ ਹੈ।