
ਲਾਲੜੂ, 5 ਮਾਰਚ (ਦੀਪਕ ਸ਼ਰਮਾ) : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਪੰਟਰੋਲ ਪੰਪ ਨੇੜੇ ਸਥਿਤ ਝੁੱਗੀਆਂ ਵਿਚ ਰਹਿ ਰਹੇ ਇਕ ਕਰੀਬ 21 ਸਾਲਾ ਨੌਜਵਾਨ ਵਲੋ 7 ਸਾਲ ਦੀ ਚੌਥੀ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਨਾਲ ਕਥਿਤ ਤੌਰ ਤੇ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਪੁਲੀਸ ਨੇ ਕਥਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੀੜ੍ਹਤ ਬੱਚੀ ਦਾ ਮੈਡੀਕਲ ਕਰਵਾ ਕੇ ਸਿਵਲ ਹਸਪਤਾਲ ਡੇਰਾਬਸੀ ਵਿਚ ਦਾਖਲ ਕਰਵਾ ਦਿੱਤਾ ਹੈ।ਜਾਣਕਾਰੀ ਮੁਤਾਬਕ ਥਾਣਾ ਮੁੱਖੀ ਲਾਲੜੂ ਇੰਸਪੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਕਾਇਤ ਕਰਤਾ ਸਲੋਚਨਾ ਪਤਨੀ ਮੰਗਤ ਰਾਮ ਵਾਸੀ ਨੇੜੇ ਪੰਟਰੋਲ ਪੰਪ ਲਾਲੜੂ ਮੰਡੀ ਨੇ ਦੱਸਿਆ ਕਿ ਉਸ ਕੋਲ ਛੇ ਬੱਚੇ ਹਨ, ਜਿਨ੍ਹਾਂ ਵਿਚ ਚਾਰ ਕੁੜੀਆਂ ਅਤੇ ਤਿੰਨ ਮੁੰਡੇ ਹਨ। ਬੀਤੀ ਰਾਤ ਕਰੀਬ 8.30 ਵਜੇ ਉਸ ਦੀ ਤੀਜੇ ਨੰਬਰ ਵਾਲੀ 7 ਸਾਲਾ ਲੜਕੀ ਜੋ ਸਰਕਾਰੀ ਸਕੂਲ ਲਾਲੜੂ ਮੰਡੀ ਵਿਖੇ ਚੋਥੀ ਜਮਾਤ ਵਿਚ ਪੜ੍ਹਦੀ ਹੈ, ਉਸ ਦੀ ਭੈਣ ਦੇ ਘਰ ਜੋ ਉਸ ਦੇ ਘਰ ਤੋਂ ਥੋੜੀ ਦੁਰੀ ਤੇ ਹੀ ਹੈ ਜਾ ਰਹੀ ਸੀ,
ਇਸੇ ਦੌਰਾਨ ਉਨ੍ਹਾਂ ਦੇ ਇਕ ਗੁਆਂਢੀ ਅਜੇ ਕੁਮਾਰ ਪੁੱਤਰ ਸਿਕੰਦਰ ਸਿੰਘ ਵਾਸੀ ਲਾਲੜੂ ਮੰਡੀ ਨੇ ਉਸ ਦੀ ਲੜਕੀ ਨੂੰ ਬਾਂਹ ਤੋਂ ਫੜ ਕੇ ਝਾੜੀਆਂ ਵਿਚ ਲੈ ਗਿਆ ਅਤੇ ਜਦੋਂ ਲੜਕੀ ਦੇ ਰੋਣ ਦੀ ਅਵਾਜ਼ ਉਸ ਨੂੰ ਸੁਣੀ ਤਾਂ ਉਸ ਨੇ ਬਾਹਰ ਜਾ ਕੇ ਜਿਥੋਂ ਅਵਾਜ ਆ ਰਹੀ, ਜਾ ਕੇ ਵੇਖਿਆ ਕਿ ਦੋਸ਼ੀ ਅਜੇ ਕੁਮਾਰ ਨਗਨ ਹਾਲਤ ਵਿਚ ਖੜਾ ਸੀ ਤੇ ਉਸ ਦੀ 7 ਸਾਲ ਦੀ ਬੱਚੀ ਰੋ ਰਹੀ ਸੀ, ਦੋਸ਼ੀ ਉਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ ਅਤੇ ਉਸ ਦੀ ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਅਜੇ ਕੁਮਾਰ ਨੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸੀਸ ਅਤੇ ਛੇੜਛਾੜ ਕੀਤੀ ਹੈ।ਇਸ ਮਾਮਲੇ ਦੀ ਜਾਂਚ ਏ.ਐਸ.ਆਈ ਜਸਵਿੰਦਰ ਸਿੰਘ ਨੂੰ ਸੋਂਪੀ ਗਈ ਹੈ, ਜਿਨ੍ਹਾਂ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਅਤੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਡੇਰਾਬਸੀ ਵਿਚ ਦਾਖ਼ਲ ਕਰਵਾ ਦਿਤਾ। ਕਥਿਤ ਦੋਸ਼ੀ ਅਜੇ ਕੁਮਾਰ ਵਿਰੁਧ ਪੀੜਤ ਲੜਕੀ ਦੀ ਮਾਂ ਸਲੋਚਨਾ ਦੇ ਬਿਆਨ ਤੇ ਭਾਰਤੀ ਦੰਡ ਵਿਧਾਨ ਦੀ ਧਾਰਾ 354, 376, 511 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ, ਕਥਿਤ ਦੋਸ਼ੀ ਅਜੇ ਫ਼ਰਾਰ ਹੈ।