ਐਕ‍ਟਰੈਸ ਦਾ ਖੁਲਾਸਾ - ਸੌਦਾ ਸਾਧ ਨੇ ਮਿਲਣ ਹੋਟਲ 'ਚ ਬੁਲਾਇਆ ਤਾਂ....
Published : Sep 23, 2017, 5:05 pm IST
Updated : Sep 23, 2017, 11:36 am IST
SHARE ARTICLE

ਦੋ ਸਾਧਵੀਆ ਨਾਲ ਰੋਪ ਦੇ ਦੋਸ਼ੀ ਰਾਮ ਰਹੀਮ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਜ਼ਿੰਦਗੀ ‘ਤੇ ਫਿਲਮ ਬਣ ਰਹੀ ਹੈ। ਜਿਸ ਦਾ ਨਾਂ ‘ਹੁਣ ਇਨਸਾਫ ਹੋਗਾ’। ਫਿਲਮ ‘ਚ ਹਨੀਪ੍ਰੀਤ ਦੀ ਭੂਮਿਕਾ ਰਾਖੀ ਸਾਵੰਤ ਨਿਭਾਅ ਰਹੀ ਹੈ। ਰਾਖੀ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਬਾਰੇ ਕਈ ਸਾਲ ਪਹਿਲਾਂ ਤੋਂ ਹੀ ਜਾਣਦੀ ਸੀ। ਉਸ ਨੇ ਕਿਹਾ ਇਸ ਲਈ ਮੈਂ ਰਾਮ ਰਹੀਮ ਤੇ ਹਨੀਪ੍ਰੀਤ ਦੇ ਅਫੇਅਰ ਬਾਰੇ ਦੱਸਣ ‘ਚ ਪਰਫੈਰਕਟ ਹਾਂ। 

ਰਾਖੀ ਮੁਤਾਬਿਕ ਰਾਮ ਰਹੀਮ ਤੇ ਹਨੀਪ੍ਰੀਤ ‘ਚ ਜੋ ਰਿਸ਼ਤਾ ਦੁਨੀਆ ਨੂੰ ਦੱਸਿਆ ਗਿਆ ਸੀ, ਮੈਂ ਵੀ ਉਸ ਨੂੰ ਉਸੇ ਤਰ੍ਹਾਂ ਦਾ ਹੀ ਮੰਨਦੀ ਸੀ। ਇਕ ਵਾਰ ਰਾਮ ਰਹੀਮ ਨੇ ਮੈਨੂੰ ਮਿਲਣ ਲਈ ਇਕ ਹੋਟਲ ‘ਚ ਬੁਲਾਇਆ ਸੀ। ਜਦੋਂ ਮੈਂ ਕਮਰੇ ‘ਚ ਪਹੁੰਚੀ ਤਾਂ ਮੈਂ ਉਥੇ ਵੀਆਗਰਾ ਗੋਲੀਆਂ ਕਾਫੀ ਮਾਤਰਾ ‘ਚ ਦੇਖੀਆਂ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ ਇਕ ਹੋਟਲ ‘ਚ ਸਕੱਤਰ ਸੀਪੀ ਅਰੋੜਾ ਨੂੰ ਮਿਲਣ ਲਈ ਵੀ ਬੁਲਾਇਆ ਸੀ। 


ਜਦੋਂ ਉਹ ਉਥੇ ਪਹੁੰਚੀ ਤਾਂ ਉਸ ਨੇ ਵੀ ਬਾਬੇ ਦੇ ਕਮਰੇ ‘ਚ ਵੀਆਗਰਾ ਗੋਲੀਆਂ ਦੇਖੀਆਂ ਸਨ। ਫਿਰ ਉਸ ਨੇ ਸੋਚਿਆ ਕੀ ਆਖਿਰਕਾਰ ਰਾਮ ਰਹੀਮ ਨੂੰ ਵੀਆਗਰਾ ਦੀ ਕੀ ਲੋੜ ਪਰ ਜਦੋਂ ਇਕ ਵਾਰ ਉਹ ਬਾਬੇ ਦੀ ਰਹੱਸਮਈ ਗੁਫਾ ‘ਚ ਗਈ ਤਾਂ ਉਥੇ ਦਾ ਨਜਾਰਾ ਦੇਖ ਹੈਰਾਨ ਹੀ ਰਹਿ ਗਈ ਕਿ ਆਖਿਰਕਾਰ ਇਕ ਬਾਬੇ ਲਈ ਇੰਨੀਆਂ ਸਹੂਲਤਾਂ ਕਿਉਂ? ਰਾਖੀ ਦੇ ਮੁਤਾਬਿਕ ਉਹ ਰਾਮ ਰਹੀਮ ਨੂੰ ਕਈ ਸਾਲਾਂ ਤੋਂ ਜਾਣਦੀ ਹੈ ਅਤੇ ਚੰਗੀ ਤਰ੍ਹਾਂ ਦੇ ਨਾਲ ਉਸਦੀ ਪੋਲ ਖੋਲ ਸਕਦੀ ਹੈ। 

ਰਾਖੀ ਦੇ ਮੁਤਾਬਿਕ ਉਸਨੂੰ ਦੱੱਸਿਆ ਗਿਆ ਸੀ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਦੋਵੇਂ ਬਾਪ ਬੇਟੀ ਹਨ ਪਰ ਉਸਨੂੰ ਦਾਲ ਵਿੱਚ ਕੁਝ ਕਾਲਾ ਲੱੱਗਿਆ ਸੀ। ਉਹਨਾਂ ਦੇ ਵਿਚਕਾਰ ਪਿਤਾ ਬੇਟੀ ਵਰਗਾ ਕੁੱੱਝ ਵੀ ਨਹੀਂ ਸੀ। ਮੈਂ ਸਿਰਸਾ ਵਿੱਚ ਬਾਬਾ ਦੀ ਗੁਫਾ ਵੀ ਗਈ ਹਾਂ ਰਾਖੀ ਦੇ ਮੁਤਾਬਿਕ ਉਥੇ ਬੱੱਚਿਆਂ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਅਤੇ ਬੱਚੇ ਘਰ ਜਾ ਕੇ ਆਪਣੇ ਮਾਂ ਬਾਪ ਨੂੰ ਕੁਝ ਦੱਸ ਨਾ ਦੇਣ।


 ਇਸਦੇ ਲਈ ਉਹਨਾਂ ਬੱੱਚਿਆ ਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਸੀ। ਦੱਸਣਯੋਗ ਹੈ ਕਿ ਰਾਮ ਰਹੀਮ ਤੇ ਹਨੀਪ੍ਰੀਤ ‘ਤੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਿੱਲੀ ‘ਚ ਚੱਲ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਇਕ ਆਈਟਮ ਗੀਤ ਰਿਲੀਜ਼ ਸ਼ੂਟ ਕੀਤਾ ਗਿਆ ਹੈ। ਫਿਲਮ ਨੂੰ ਰਾਖੀ ਸਾਵੰਤ ਦਾ ਭਰਾ ਰਾਕੇਸ਼ ਸਾਵੰਤ ਬਣਾ ਰਿਹਾ ਹੈ।

ਰਾਖੀ ਸਾਵੰਤ ਨੇ ਖੋਲੇ ਹਨੀਪ੍ਰੀਤ ਦੇ ਰਾਜ਼

ਹਨੀਪ੍ਰੀਤ ਨੂੰ ਐਕਟਰੈਸ ਬਣਾਉਣ ਅਤੇ ਸਟਾਈਲਿਸ਼ ਲੁੱਕ ਦੇਣ ਵਿੱਚ ਰਾਖੀ ਸਾਵੰਤ ਦੀ ਅਹਿਮ ਭੂਮਿਕਾ ਰਹੀ ਹੈ। ਰਾਖੀ ਨੇ ਹੀ ਹਨੀਪ੍ਰੀਤ ਨੂੰ ਐਕਟਿੰਗ ਡਾਸਿੰਗ ਦੇ ਟਿੱੱਪਸ ਦਿੱਤੇ ਸਨ। ਨਾਲ ਹੀ ਮੇਕਅੱਪ ਕਰਨ ਦਾ ਹੁਨਰ ਸਿਖਾਇਆ ਸੀ। ਇਸ ਗੱਲ ਦਾ ਖੁਲਾਸਾ ਖੁਦ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਕੀਤਾ ਹੈ। 


ਰਾਖੀ ਦੇ ਮੁਤਾਬਿਕ ਉਹ ਗੁਰਮੀਤ ਰਾਮ ਰਹੀਮ ਅਤੇ ਉਹਨਾਂ ਦੀ ਬੇਟੀ ਨੂੰ ਸਾਢੇ 3 ਸਾਲ ਤੋਂ ਜਾਣਦੀ ਹੈ। ਉਹ ਰਾਮ ਰਹੀਮ ਦੇ ਡੇਰੇ ਵਿੱਚ ਵੀ ਆਉਂਦੀ ਜਾਂਦੀ ਰਹੀ ਹੈ। ਹਨੀਪ੍ਰੀਤ ਦੇ ਨਾਲ ਰਾਖੀ ਦੀ ਗਹਿਰੀ ਦੋਸਤੀ ਸੀ।


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement