
ਜਲੰਧਰ, 29 ਨਵੰਬਰ (ਸਤਨਾਮ ਸਿੰਘ ਸਿੱਧੂ): ਅਪਣੇ ਵਿਦਿਆਰਥੀਆਂ ਨੂੰ ਨਵੀਨਤਮ ਸਕਿਲਜ਼ ਪ੍ਰਦਾਨ ਕਰਨ ਲਈ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਐਲ.ਪੀ.ਯੂ. ਦੀ ਰੋਬੋਟਿਕਸ ਐਂਡ ਇੰਟੈਲੀਜੈਂਸ ਸਿਸਟਮ ਕਮਿਊਨਟੀ (ਆਰ.ਆਈ.ਐਸ.ਸੀ. ਐਲ.ਪੀ.ਯੂ.) ਤੇ ਇਲੈਕਟ੍ਰੋਨਿਕਸ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਸਕੂਲ ਦੇ ਰੋਬੋਟਿਕਸ ਐਂਡ ਕੰਟਰੋਲ ਵਿਭਾਗ ਦੁਆਰਾ 'ਇੰਟੈਲੀਜੈਂਟ ਰੋਬੋਟ ਚੈਲੇਂਜ-2017' ਕਰਵਾਇਆ ਗਿਆ। ਇਸ ਤਹਿਤ ਐਲ.ਪੀ.ਯੂ. 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਇਹੋ ਜਿਹੇ ਰੋਬੋਟ ਵਿਕਸਤ ਕਰਨੇ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਡਿਜ਼ਾਈਨ ਕੀਤੇ ਗਏ ਰਸਤਿਆਂ 'ਤੇ ਚੱਲਣਾ ਸੀ ਜਾਂ ਫਿਰ ਖ਼ਾਸ ਆਦੇਸ਼ ਦਿਤੇ ਗਏ ਰਸਤਿਆਂ 'ਤੇ ਜਾਂ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਖਾਉਂਦਿਆਂ ਵੱਖਰੇ ਤਰੀਕਿਆਂ ਨਾਲ ਡਿਜ਼ਾਈਨ ਕੀਤੇ ਗਏ ਰਸਤਿਆਂ 'ਤੇ ਚੱਲਣਾ ਸੀ। ਇਸ ਲਈ ਲਗਭਗ 200 ਟੀਮਾਂ ਨੇ ਹਿਸਾ ਲਿਆ।
ਇਸ ਮੁਕਾਬਲੇ 'ਚ ਤੇਲੰਗਾਨਾ ਤੋਂ ਆ ਕੇ ਐਲ.ਪੀ.ਯੂ. 'ਚ ਇਲੈਕਟ੍ਰੋਨਿਕਸ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਟੀ. ਜੀਵਨ ਨੂੰ ਉਸ ਦੇ ਰੋਬੋਟ 'ਨੇਬੁਲਾ' ਲਈ ਪਹਿਲਾ ਇਨਾਮ ਮਿਲਿਆ, ਜਦਕਿ ਉਦੈਪੁਰ ਤੇ ਕਾਨਪੁਰ ਦੇ ਪ੍ਰਿਆਂਸ਼ ਜੈਨ ਤੇ ਪ੍ਰਤਯੂਸ਼ ਸ਼ੁਕਲਾ ਜਿਹੜੇ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ (ਆਨਰਜ਼) ਦੇ ਵਿਦਿਆਰਥੀ ਹਨ, ਨੂੰ ਰੋਬੋ ਵਾਰਿਅਰਜ਼ ਲਈ ਦੂਜਾ ਇਨਾਮ ਮਿਲਿਆ। ਹਿਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੇ ਅਪਣੇ-ਅਪਣੇ ਰੋਬੋਟ ਨੂੰ ਖ਼ਾਸ ਪ੍ਰੋਗਰਾਮਾਂ ਵਲੋਂ ਤਿਆਰ ਕੀਤਾ ਸੀ।ਇਸ ਸਫਲ ਰੋਬੋਟ ਬਣਾਉਣ ਲਈ ਟੀਮਾਂ ਨੇ ਕੋਡਿੰਗ, ਪ੍ਰੋਗ੍ਰਾਮਿੰਗ, ਕੰਪਿਊਟਰ ਐਡਿਡ ਡਿਜ਼ਾਈਨਜ਼, ਆਟੋਮੇਸ਼ਨ, ਮੈਕਨਿਕਲ, ਇਲੈਕਟ੍ਰੀਕਲ ਆਦਿ ਇੰਜੀਨਿਅਰਿੰਗ ਦਾ ਬੇਹਤਰੀਨ ਇਸੇਤਮਾਲ ਕੀਤਾ ਸੀ। ਇਸ ਦੋ ਦਿਨੀਂ ਕੰਪੀਟੀਸ਼ਨ 'ਚ ਪ੍ਰਤਿਯੋਗਿਤਾ ਦੇ ਚਾਰ ਰਾਊੰਡ ਰੱਖੇ ਗਏ ਸਨ ਜਿਵੇਂਕਿ ਲਾਈਨ ਫੋਲੋਵਿੰਗ, ਗਰਿੱਡ ਸੋਲਵਿੰਗ, ਆਬਜੈਕਟ ਪਿੱਕਰ ਅਤੇ ਸਰਪ੍ਰਾਈਜ਼ ਟਾੱਸਕ।ਜੇਤੂ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਕਿਹਾ-'ਸਾਨੂੰ ਆਪਣੇ ਆਪ 'ਤੇ ਮਾਣ ਹੈ ਕਿ ਅਸੀਂ ਇਸ ਮਹਾਨ ਪ੍ਰਤਿਯੋਗਿਤਾ 'ਚ ਉਤਰੇ ਅਤੇ ਆਪਣੇ ਅਨੁਭਵਾਂ 'ਚ ਵਾਧਾ ਕੀਤਾ। ਇਹੋ ਜਿਹੀ ਪ੍ਰਤਿਯੋਗਿਤਾਵਾਂ 'ਚ ਨਾ ਕੇਵਲ ਕਈ ਸੌ ਸਮਰਪਿਤ ਵਿਦਿਆਰਥੀ ਹੀ ਭਾਗ ਲੈਂਦੇ ਹਨ ਸਗੋਂ ਉਨ੍ਹਾਂ ਨੂੰ ਇਹ ਮੌਕਾ ਵੀ ਮਿਲਦਾ ਹੈ ਕਿ ਉਹ ਵੱਖਰੀ ਸਮੱਸਿਆਵਾਂ ਦਾ ਹੱਲ ਕਰਨ ਲਈ ਨਵੀਆਂ-ਨਵੀਆਂ ਸਕਿਲਜ਼ ਨੂੰ ਸਿੱਖਣ। ਇਹੋ ਜਿਹੇ ਨਵੇਂ ਪ੍ਰੋਗ੍ਰਾਮਾਂ ਤੋਂ ਸਾਨੂੰ ਬੇਹਤਰੀਨ ਕਲਪਨਾਵਾਂ, ਸਕਿਲਜ਼, ਭਵਿੱਖ ਦੀ ਟੈਕਨੋਲਾੱਜੀ ਆਦਿ ਬਾਰੇ ਪਤਾ ਚੱਲਦਾ ਹੈ। ਅਸੀਂ ਯਕੀਨੀ ਤੌਰ 'ਤੇ ਕਿਸਮਤ ਵਾਲੇ ਹਾਂ ਕਿ ਸਾਨੂੰ ਇਸ ਪ੍ਰਤਿਯੋਗਿਤਾ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।