
ਚੰਡੀਗੜ੍ਹ, 23 ਨਵੰਬਰ (ਤਰੁਣ ਭਜਨੀ) : ਭਾਰਤ ਦਾ ਐਮਰਜੈਂਸੀ ਨੰਬਰ 100 ਹੈ, ਪਰ ਹੁਣ ਛੇਤੀ ਹੀ ਇਸ ਨੰਬਰ ਦੀ ਜਗ੍ਹਾ 112 ਦੀ ਸ਼ੁਰੂਆਤ ਹੋ ਜਾਵੇਗੀ। ਇਸ ਲਈ ਚੰਡੀਗੜ੍ਹ ਪੁਲਿਸ ਨੇ ਵੀ ਅਪਣੇ ਪੱਧਰ ਤੇ ਪੁਰੀ ਤਿਆਰੀਆਂ ਮੁਕਮਲ ਕਰ ਲਈ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਥਸਾਸਨ ਨੂੰ ਇਸ ਪ੍ਰੋਜੈਕਟਰ ਲਈ 4 ਕਰੋੜ ਰੁਪਏ ਦਾ ਬਜਟ ਪਾਸ ਕਰ ਦਿਤਾ ਹੈ। ਛੇਤੀ ਹੀ ਲੋਕ ਐਮਰਜੈਂਸੀ ਨੰਬਰ 100 ਦੀ ਜਗ੍ਹਾ 112 ਤੇ ਫੋਨ ਕਰ ਸਕਣਗੇ। 112 ਐਮਰਜੈਂਸੀ ਨੰਬਰ ਦਾ ਸਬਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੇ ਸ਼ੁਰੂ ਹੋਣ ਤੋਂ ਬਾਅਦ ਹਰੇਕ ਐਮਰਜੈਂਸੀ ਲਈ ਇਕੋ ਨੰਬਰ ਚਲਿਆ ਕਰੇਗਾ। ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਲਈ ਹੁਣ ਇਕ ਨੰਬਰ ਤੇ ਹੀ ਫੋਨ ਕਰਕੇ ਸੂਚਨਾ ਦਿਤੀ ਜਾ ਸਕੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਐਸ ਐਸ ਪੀ ਹੈਡਕੁਆਟਰ ਈਸ਼ ਸਿੰਘਲ ਨੂੰ ਇਸ ਪ੍ਰੋਜੈਕਟ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।
ਇਹ ਪ੍ਰੋਜੈਕਟ ਕੌਮੀ ਪੱਧਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਸਾਰੇ ਰਾਜਾਂ ਨੂੰ ਇਸ ਨੂੰ ਸਥਾਪਤ ਕਰਨ ਵਿਚ ਮਦਦ ਕਰ ਰਿਹਾ ਹੈ। ਸਿਟੈਟ ਨਾਮ ਦੀ ਸੈਮੀ ਗਵਰਨਮੈਂਟ ਕੰਪਨੀ ਨਾਲ ਪ੍ਰਥਸਾਸਨ ਸੋਫਟਵੇਅਰ ਅਪਡੇਟ ਕਰਨ ਲਈ ਗੱਲਬਾਤ ਕਰ ਰਿਹਾ ਹੈ ਅਤੇ ਇਸੇ ਕੰਪਨੀ ਨੂੰ ਪ੍ਰਥਸਾਸਨ ਕੰਟਰੋਲ ਰੂਮ ਦਾ ਅਗਲੇ 5 ਸਾਲ ਲਈ ਰੱਖਰਖਾਅ ਦਾ ਠੇਕਾ ਵੀ ਦਵੇਗਾ। ਚੰਡੀਗੜ੍ਹ ਪੁਲਿਸ ਨੇ ਅਪਣੇ ਪੱਧਰ 'ਤੇ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਹੁਣ ਸਿਰਫ਼ ਕੇਂਦਰੀ ਗ੍ਰਹਿ ਮੰਡਰਾਲੇ ਦੇ ਆਦੇਸ਼ਾਂ ਦੀ ਉਡੀਕ ਹੈ ਅਤੇ ਇਸਤੋਂ ਬਾਅਦ ਇਕਠਾ ਕੰਟਰੋਲ ਰੂਮ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਪ੍ਰੋਜੈਕਟ ਦੇ ਨੋਡਲ ਅਧਿਕਾਰੀ ਐਸਪੀ ਪੁਲਿਸ ਹੈਡਕੁਆਟਰ ਈਸ਼ ਸਿੰਘਲ ਨੇ ਦੱਸਿਆ ਕਿ ਉਨ੍ਹਾਂ ਤਿਆਰੀ ਕਰ ਲਈ ਹੈ। ਸਿਰਫ਼ ਮੰਤਰਾਲੇ ਦੇ ਆਦੇਸ਼ਾਂ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਦਿੱਲੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਵੀ ਬੈਠਕ ਹੋ ਚੁੱਕੀ ਹੈ।