ਐਸ.ਬੀ.ਆਈ ਨੇ ਛੇ ਮਹੀਨਿਆਂ ਵਿਚ ਦਸ ਹਜ਼ਾਰ ਕਰਮਚਾਰੀਆਂ ਨੂੰ ਨੌਕਰੀ 'ਚੋਂ ਕਢਿਆ
Published : Nov 14, 2017, 10:26 pm IST
Updated : Nov 14, 2017, 4:56 pm IST
SHARE ARTICLE

ਨਵੀਂ ਦਿੱਲੀ, 14 ਨਵੰਬਰ: ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਵਿਚ ਵੀ ਕੰਮ ਕਰਨ ਵਾਲਿਆਂ 'ਤੇ ਨੌਕਰੀ ਜਾਣ ਦੀ ਤਲਵਾਰ ਲਟਕ ਗਈ ਹੈ। ਬੈਂਕ ਨੇ ਪਿਛਲੇ ਛੇ ਮਹੀਨਿਆਂ ਵਿਚ ਅਪਣੇ 10 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਵਿਚੋਂ ਕੱਢ ਦਿਤਾ ਹੈ। ਉਥੇ ਬੈਂਕ ਨੇ ਪਿਛਲੇ ਛੇ ਮਹੀਨਿਆਂ ਵਿਚ ਨੌਕਰੀ ਦੇਣ ਵਿਚ ਵੀ ਕਟੌਤੀ ਕਰ ਦਿਤੀ ਹੈ। ਬੈਂਕ ਵਿਚ ਨੌਕਰੀਆਂ ਹੁਣ ਜ਼ਿਆਦਾ ਦੇ ਮੁਕਾਬਲੇ ਬਹੁਤ ਘੱਟ ਰਹਿ ਗਈਆਂ ਹਨ। ਜਾਣਕਾਰੀ ਮੁਤਾਬਕ ਭਾਰਤੀ ਸਟੇਟ ਬੈਂਕ (ਐਸ. ਬੀ. ਆਈ.) ਨੇ 5 ਹੋਰ ਸਟੇਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਨਾਲ ਰਲੇਵੇਂ ਤੋਂ ਬਾਅਦ ਨਵੀਂ ਭਰਤੀ ਘੱਟ ਕਰ ਦਿਤੀ ਹੈ ਅਤੇ ਜੋ ਅਹੁਦੇ ਖ਼ਾਲੀ ਹੋਏ ਹਨ ਉਨ੍ਹਾਂ ਨੂੰ ਭਰਨ ਦਾ ਕੰਮ ਬਹੁਤ ਛੋਟੀ ਗਿਣਤੀ ਵਿਚ ਕੀਤਾ ਹੈ। ਮਾਲੀ ਵਰ੍ਹੇ 2017-18 ਦੀ ਪਹਿਲੀ ਛਿਮਾਹੀ ਦੌਰਾਨ ਐਸ. ਬੀ. ਆਈ. ਨੇ ਅਪਣੇ ਇਥੇ 10,000 ਤੋਂ ਵਧ ਨੌਕਰੀਆਂ ਨੂੰ ਘਟਾ ਦਿਤਾ ਹੈ।


 ਬੈਂਕ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਮਾਰਚ 2017 ਦੌਰਾਨ ਉਸ ਦੇ ਕਰਮਚਾਰੀਆਂ ਦੀ ਕੁਲ ਗਿਣਤੀ 2 ਲੱਖ 79 ਹਜ਼ਾਰ 803 ਸੀ ਅਤੇ ਸਤੰਬਰ ਦੇ ਅੰਤਮ ਵਿਚ ਇਹ ਗਿਣਤੀ ਘੱਟ ਕੇ 2 ਲੱਖ 69 ਹਜ਼ਾਰ 219 ਰਹਿ ਗਈ ਹੈ। ਭਾਰਤੀ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਅਪ੍ਰੈਲ ਤੋਂ ਸਤੰਬਰ ਵਿਚਕਾਰ 11,382 ਲੋਕ ਸੇਵਾਮੁਕਤ ਹੋਏ ਹਨ, ਜਦੋਂ ਕਿ ਸਿਰਫ਼ 798 ਲੋਕਾਂ ਦੀ ਨਵੀਂ ਭਰਤੀ ਕੀਤੀ ਗਈ ਹੈ, ਇਸ ਦੌਰਾਨ 10,584 ਅਹੁਦਿਆਂ 'ਤੇ ਕੋਈ ਭਰਤੀ ਨਹੀਂ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਰਲੇਵੇਂ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਭਰਤੀ ਪ੍ਰਕਿਰਿਆ ਵਿਚ ਇਹ ਵੱਡੀ ਕਮੀ ਕੀਤੀ ਹੈ।ਇਸ ਰਲੇਵੇਂ ਤੋਂ ਬਾਅਦ ਐਸ. ਬੀ. ਆਈ. ਦੀਆਂ ਦੇਸ਼ ਭਰ ਵਿਚ ਕੁਲ ਬਰਾਂਚਾਂ ਵਿਚ 6,847 ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਗਿਣਤੀ 23,423 ਤਕ ਪਹੁੰਚ ਗਈ ਹੈ ਪਰ ਇਸ ਤੋਂ ਬਾਅਦ ਨਵੀਂ ਭਰਤੀ ਬਹੁਤ ਘੱਟ ਗਿਣਤੀ ਵਿਚ ਕੀਤੀ ਗਈ ਹੈ।               (ਪੀ.ਟੀ.ਆਈ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement