ਆਖਿਰ ਕਿਸ ਦੇ ਜਵਾਬ ਦੀਆਂ ਉਮੀਦਾਂ ਲਗਾਈ ਬੈਠਾ ਹੈ ਦਿਲਜੀਤ ਦੁਸਾਂਝ
Published : Dec 20, 2017, 4:30 pm IST
Updated : Dec 20, 2017, 11:00 am IST
SHARE ARTICLE

ਪੰਜਾਬੀ ਦੇ ਸੈਂਸੇਸ਼ਨਲ ਸਿੰਗਰ ਦਿਲਜੀਤ ਦੋਸਾਂਝ ਨੌਜਵਾਨ ਦਿਲਾਂ ਦੀ ਧੜਕਣ ਬਣੇ ਹੋਏ ਹਨ । ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਧਮਾਲ ਪਾਉਣ ਤੋਂ ਬਾਅਦ ਦਿਲਜੀਤ ਨੇ ਬਾਲੀਵੁੱਡ ਵਿਚ ਉੜਤਾ ਪੰਜਾਬ ਨਾਲ ਐਂਟਰੀ ਮਾਰੀ। ਜਿਸ ਨਾਲ ਪਾਲੀਵੁੱਡ ਬਾਲੀਵੁੱਡ ਦੇ ਲੋਕ ਵੀ ਦਿਲਜੀਤ ਦੇ ਫੈਨ ਲਿਸਟ ਵਿਚ ਆਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲਜੀਤ ਆਪ ਇੰਟਰਨੈਸ਼ਨਲ ਸਿੰਗਰ ਕੈਲੀ ਜੇਨਰ ਦੇ ਬਹੁਤ ਵੱਡੇ ਫੈਨ ਹਨ। 

ਸੋਸ਼ਲ ਮੀਡੀਆ ਤੇ ਅਕਸਰ ਹੀ ਦਿਲਜੀਤ ਨੂੰ ਕੇਲੀ ਜੇਨਰ ਦੀਆਂ ਗੱਲਾਂ ਕਰਦੇ ਹੋਏ ਅਤੇ ਉਹਨਾਂ ਦੇ ਸੁਪਨਿਆਂ ਵਿਚ ਖੋਏ ਹੋਏ ਦੇਖਿਆ ਜਾਂਦਾ ਹੈ। ਇੰਨਾ ਹੀ ਨਹੀਂ ਦਿਲਜੀਤ ਦੁਸਾਂਝ ਕਈ ਵਾਰ ਕੇਲੀ ਜੇਨਰ ਦੀ ਸੋਸ਼ਲ ਐਕਟੀਵਿਟੀਜ਼ ਤੇ ਕਮੈਂਟ ਵੀ ਕਰਦੇ ਰਹਿੰਦੇ ਹਨ ,ਅਤੇ ਬੜੀ ਹੀ ਬੇਸਬਰੀ ਨਾਲ ਕੇਲੀ ਦੇ ਜੁਵਾਬ ਦਾ ਵੀ ਉਡੀਕ ਕਰਦੇ ਹਨ। 


ਤੁਹਾਨੂੰ ਦੱਸਦੇਈਏ ਕਿ ਇਹਨੀਂ ਦਿਨੀ ਮਿਸਟਰ ਸਿੰਘ ਆਪਣੀ ਆਉਣ ਵਾਲੀ ਫਿਲਮ "ਸੂਰਮਾ" ਦੀ ਸ਼ੂਟਿੰਗ ਕਰ ਰਹੇ ਹਨ ਜੋ ਕਿ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਹੈ। ਫਿਲਮ ਦੇ ਸੈੱਟ ਤੇ ਗੱਲਬਾਤ ਕਰਦਿਆਂ ਦਿਲਜੀਤ ਨੂੰ ਕੈਲੀ ਬਾਰੇ ਪੁੱਛਿਆ ਗਿਆ ਤਾਂ ਮੌਕੇ ਉਹਨਾਂ ਨੇ ਸ਼ਰਮਾਉਂਦੇ ਹੋਏ ਜਵਾਬ ਦਿੱਤਾ ਕਿ ਮੈਨੂੰ ਕੇਲੀ ਇੱਕ ਪੰਜਾਬਣ ਮੁਟਿਆਰ ਜਿਹੀ ਜਾਪਦੀ ਹੈ ਭਾਵੇਂ ਉਹਨੇ ਹਲੇ ਤੱਕ ਮੈਨੂੰ ਮੇਰੇ ਕੁਮੈਂਟਾਂ ਦਾ ਜਵਾਬ ਨਹੀਂ ਦਿੱਤਾ ਪਰ ਮੈਨੂੰ ਉਮੀਦ ਹੈ ਕਿ ਇੱਕ ਦਿਨ ਉਹ ਮੈਨੂੰ ਜਵਾਬ ਜਰੂਰ ਦੇਵੇਗੀ।

ਦਿਲਜੀਤ ਨੇ ਆਪਣੇ ਘਟਾਏ ਹੋਏ ਵਜ਼ਨ ਬਾਰੇ ਦੱਸਦਿਆਂ ਕਿਹਾ ਕਿ ਸੰਦੀਪ ਇੱਕ ਟਾਈਮ 'ਤੇ ਇੱਕ ਪੈਰ 'ਤੇ ਵੀ ਖੇਡਿਆ ਹੋਇਆ ਹੈ ਇਸ ਲਈ ਉਸ ਕਿਰਦਾਰ ਨੂੰ ਬੇਹਤਰੀਨ ਬਣਾਉਣ ਦੇ ਲਈ ਮੈਨੂੰ ਆਪਣਾ ਵਜ਼ਨ ਘਟਾਉਣਾ ਪਿਆ,ਅਤੇ ਮੈਂ ਇਸ ਦੇ ਲਈ ਬਹੁਤ ਖੁਸ਼ ਹਾਂ। ਖ਼ਾਸਕਰਕੇ ਦਿਲਜੀਤ ਆਪਣੇ ਸਿਕਸ ਪੈਕਸ ਤੋਂ ਬਹੁਤ ਖੁਸ਼ ਹਨ।

 

ਦਿਲਜੀਤ ਨੇ ਕਿਹਾ ਕਿ ਮੈਂ ਹੁਣ ਤੱਕ ਕਰੀਨਾ ਕਪੂਰ ਅਤੇ ਅਨੁਸ਼ਕਾ ਸ਼ਰਮਾ ਨਾਲ ਫਿਲਮ ਕਰ ਚੁੱਕਿਆ ਹਾਂ ਹੋਰ ਕਿ ਮੰਗਾਂ ਮੈਂ। ਫਿਲਮ ਸੂਰਮਾ ਦੀ ਗੱਲ ਕਰਦਿਆਂ ਦਿਲਜੀਤ ਨੇ ਕਿਹਾ ਕਿ ਮੈਂ ਫਿਲਮ ਹੀਰੋਇਨਾਂ ਕਰਕੇ ਨਹੀਂ ਕਰਦਾ ਮੈਂ ਫਿਲਮ ਕਰਦਾ ਹਾਂ ਆਪਣੇ ਦਰਸ਼ਕਾਂ ਲਈ। 

 ਹੁਣ ਸੰਦੀਪ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹਾਂ ਸੰਦੀਪ ਇੱਕ ਸੂਰਮਾਂ ਹੈ ਉਸਨੇ ਜਿਸ ਤਰ੍ਹਾਂ ਕਦੀ ਮਿਹਨਤ ਕੀਤੀ ਹੈ ਆਪਣੀ ਪਹਿਚਾਣ ਬਣਾਈ ਹੈ ਮੈਂ ਉਸ ਨੂੰ ਸੈਲਿਊਟ ਕਰਦਾ ਹਾਂ ਅਤੇ ਉਸ ਦਾ ਕਿਰਦਾਰ ਨਿਭਾਅ ਕੇ ਖੁਦ ਨੂੰ ਬੜਾ ਮਾਣ ਭਰਿਆ ਮਹਿਸੂਸ ਕਰ ਰਿਹਾ ਹਾਂ। ਜਿਵੇਂ ਸੰਦੀਪ ਦਾ ਜਜ਼ਬਾ ਹਾਕੀ ਖੇਡਣਾ ਹੈ ਮੇਰਾ ਸਿੰਗਿੰਗ ਕਰਨਾ ਹੈ। ਮੈਂ ਆਉਣ ਵਾਲੇ ਸਮੇਂ ਵਿਚ ਇੱਕ ਅਦਾਕਾਰ ਹੋਵਾਂ ਨਾ ਹੋਵਾਂ ਪਰ ਹਮੇਸ਼ਾ ਇੱਕ ਗਾਇਕ ਜ਼ਰੂਰ ਰਹਾਂਗਾ।


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement