
ਨਵੀਂ ਦਿੱਲੀ- ਅੱਜ ਪੇਸ਼ ਹੋਏ ਆਮ ਬਜਟ 'ਚ ਮੱਧ ਵਰਗ ਵਾਲਿਆਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੀ। ਸਰਕਾਰ ਨੇ ਇਨਕਮ ਟੈਕਸ 'ਚ ਕੋਈ ਬਦਲਾਅ ਨਾ ਕਰਕੇ ਲੋਕਾਂ ਨੂੰ ਇਹ ਸਾਬਿਤ ਕਰ ਦਿੱਤਾ ਕਿ ਇਹ ਬਜਟ ਲੋਕ ਲੁਭਾਉਣ ਲਈ ਨਹੀਂ ਬਲਕਿ ਅਹਿਮ ਮੁੱਦਿਆਂ 'ਤੇ ਆਧਾਰਿਤ ਹੋਵੇਗਾ। ਸਰਕਾਰ ਨੇ ਵੇਤਨ ਭੋਗੀਆਂ ਦੀ ਵਿਅਕਤੀਗਤ ਆਮਦਨ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ।
ਅਸੀਂ ਤੁਹਾਨੂੰ ਦੱਸਦੇ ਹਾਂ ਪੇਸ਼ ਹੋਏ ਬਜਟ ਦੀਆਂ ਕੁਝ ਅਹਿਮ ਗੱਲਾਂ
-ਮਿਊਚੁਅਲ ਫੰਡ ਨਾਲ ਹੋਣ ਵਾਲੀ ਕਮਾਈ 'ਤੇ 10 ਫੀਸਦੀ ਟੈਕਸ ਲੱਗੇਗਾ।
-ਹਰ ਬਿਲ ਮਹਿੰਗਾ ਹੋਇਆ।
- ਮੋਬਾਇਲ ਅਤੇ ਟੀ.ਵੀ. 'ਤੇ ਕਸਟਮਰ ਡਿਊਟੀ ਵਧੀ, ਜਿਸਦੀ ਵਜ੍ਹਾਂ ਨਾਲ ਦੋਨਾਂ ਚੀਜ਼ਾਂ ਹੁਣ ਮਹਿੰਗੀਆਂ ਹੋਣਗੀਆਂ।
-ਸਿੱਖਿਆ ਅਤੇ ਸਿਹਤ 'ਤੇ ਲੱਗਣ ਵਾਲਾ ਸੈੱਸ 3 ਫੀਸਦੀ ਵੱਧ ਕੇ 4 ਫੀਸਦੀ ਹੋਇਆ।
-ਸੀਨੀਅਰ ਨਾਗਰਿਕਾਂ ਦੇ ਲਈ ਸਿਹਤ ਬੀਮਾ 'ਤੇ ਛੂਟ ਵਧਾ ਕੇ 50,000 ਰੁਪਏ ਹੋਈ।
-ਇਨਕਮ ਟੈਕਸ 'ਚ ਸਟੈਂਡਰਡ ਰਿਡਕਸ਼ਨ ਛੂਟ ਨੂੰ 10,000 ਰੁਪਏ ਤੋਂ ਵਧਾ ਕੇ 40,000 ਰੁਪਏ ਕੀਤਾ ਗਿਆ।
-ਜਮ੍ਹਾਂ ਰਾਸ਼ੀ 'ਤੇ ਮਿਲਣ ਵਾਲੀ ਛੂਟ ਨੂੰ 10,000 ਰੁਪਏ ਤੋਂ ਵਧਾ ਕੇ 50,000 ਰੁਪਏ ਕੀਤਾ ਗਿਆ।
-ਇਨਕਮ ਟੈਕਸ 'ਚ ਕੋਈ ਬਦਲਾਅ ਨਹੀਂ।
-250 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ 25 ਫੀਸਦੀ ਕਾਰਪੋਰੇਟ ਟੈਕਸ ਦੇਣਾ ਹੋਵੇਗਾ।