Amazon Ceo Jeff Bezos ਬਣੇ ਹੁਣ ਤੱਕ ਦੇ ਸਭ ਤੋਂ ਅਮੀਰ ਸ਼ਖਸ
Published : Jan 11, 2018, 11:20 am IST
Updated : Jan 11, 2018, 5:50 am IST
SHARE ARTICLE

ਐਮਾਜ਼ੋਨ ਦੇ ਸੀਈਓ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਦੇ ਨਾਲ-ਨਾਲ ਹੁਣ ਤੱਕ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬੇਜ਼ੋਸ ਨੇ ਬਿਲ ਗੇਟਸ ਨੂੰ ਪਿੱਛੇ ਛੱਡ ਇਹ ਉਪਲਬਧੀ ਆਪਣੇ ਨਾਮ ਕੀਤੀ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 105 ਬਿਲੀਅਨ ਡਾਲਰ ਭਾਵ 66000 ਕਰੋੜ ਹੋ ਗਈ ਹੈ।

ਉਨ੍ਹਾਂ ਦੀ ਜਾਇਦਾਦ ਦਾ ਜ਼ਿਆਦਾ ਹਿੱਸਾ ਐਮਾਜ਼ੋਨ ਦੇ 7.8 ਮਿਲੀਅਨ ਸ਼ੇਅਰ ਤੋਂ ਆਉਂਦਾ ਹੈ, ਜੋ ਉਨ੍ਹਾਂ ਦੇ ਹਿੱਸੇ ਹੈ। 53 ਸਾਲ ਦਾ ਜੈਫ ਬੇਜ਼ੋਸ ਦੀ ਜਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ ਹੈ। ਬਚਪਨ ਤੋਂ ਹੀ ਉਹ ਕਾਫ਼ੀ ਐਕਟਿਵ ਰਹੇ ਹਨ। ਬਚਪਨ ‘ਚ ਉਹ ਘਰ ਦੀਆਂ ਚੀਜਾਂ ਨੂੰ ਖੋਲ ਕੇ ਫਿਰ ਫਿਟ ਕਰਦੇ ਸੀ। ਉਨ੍ਹਾਂ ਦੀ ਮਿਹਨਤ ਦੀ ਬਦੌਲਤ ਅੱਜ ਉਹ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।



ਐਮਾਜ਼ੋਨ ਦੇ ਸੀ.ਈ.ਓ ਜੈਫ ਬੇਜ਼ੋਸ ਦੁਨੀਆ ਨੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ, ਉਨ੍ਹਾਂ ਦੀ ਜਾਇਦਾਦ ਇਸ ਸਮੇਂ ਇੰਨੀ ਹੋ ਗਈ ਹੈ ਕਿ ਜਿੰਨੀ ਕਿਸੇ ਦੀ ਨਹੀ ਰਹੀ ਹੋਵੇਗੀ। ਸੋਮਵਾਰ ਨੂੰ ਬਲੂਮਵਰਗ ਦੁਆਰਾ ਜਾਰੀ ਅਰਬਪਤੀਆਂ ਦੀ ਲਿਸਟ ‘ਚ ਦੱਸਿਆ ਗਿਆ ਹੈ ਕਿ ਜੈਫ ਬੇਜ਼ੋਸ ਇਸ ਸਮੇਂ 105.1 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੇ ਮਾਲਕ ਬਣ ਗਏ ਹਨ। ਬੇਜ਼ੋਸ ਨੇ ਮਾਈਕਰੋਸਾਫਟ ਦੇ ਫਾਉਂਡਰ ਬਿਲ ਗੇਟਸ ਦਾ ਰਿਕਾਰਡ ਵੀ ਤੋੜ ਦਿੱਤਾ।

ਐਮਾਜ਼ੋਨ ਦੇ ਸੀ.ਈ.ਓ. ਨੇ ਪਿਛਲੇ ਅਕਤੂਬਰ ‘ਚ ਹੀ 93.8 ਬਿਲੀਅਨ ਡਾਲਰ ਦੇ ਨਾਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਸੀ, ਫਿਰ ਅਗਲੇ ਮਹੀਨੇ ਉਨ੍ਹਾਂ ਨੇ ਪਹਿਲੀ ਬਾਰ 100 ਬਿਲੀਅਨ ਡਾਲਰ ਦਾ ਅੰਕੜਾ ਛੂਹ ਲਿਆ ਸੀ। ਉਸ ਸਮੇਂ ਐਮਾਜ਼ੋਨ ‘ਤੇ ਬਲੈਕ ਫ੍ਰਾਈਡੇ ਸੈਲ ਚੱਲ ਹੀ ਸੀ। ਜਿਸ ‘ਤੇ ਲੋਕਾਂ ਨੇ ਖੂਬ ਸ਼ਾਪਿੰਗ ਕੀਤੀ ਸੀ।



ਜਾਰੀ ਲਿਸਟ ਦੇ ਮੁਤਾਬਕ, ਅੱਠ ਜਨਵਰੀ ਨੂੰ ਬੇਜ਼ੋਸ ਦੀ ਕੁਲ ਜਾਇਦਾਦ 105.1 ਬਿਲੀਅਨ ਡਾਲਰ ਸੀ। ਐਮਾਜ਼ੋਨ ਦੇ ਸੀ.ਈ.ਓ ਦੇ ਕੋਲ ਐਮਾਜ਼ੋਨ ਦੇ 78.9 ਮਿਲੀਅਨ ਸ਼ੇਅਰਸ ਹਨ। ਐਮਾਜ਼ੋਨ ਦੇ ਸ਼ੇਅਰ ‘ਚ ਪਿਛਲੇ 9 ਦਿਨ੍ਹਾਂ ‘ਚ ਸੱਤ ਫੀਸਦੀ ਦੀ ਤੇਜ਼ੀ ਆਈ ਹੈ। ਉਹੀ ਸਾਲ 2017 ‘ਚ ਸ਼ੇਅਰਸ ‘ਚ ਕੁਲ 56 ਫੀਸਦੀ ਦਾ ਵਾਧਾ ਹੋਇਆ ਸੀ।

62 ਸਾਲ ਦੇ ਗੇਟਸ ਨੇ ਜੇਕਰ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਨੂੰ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਨਾ ਕੀਤਾ ਹੁੰਦਾ ਤਾਂ ਇਸ ਸਮੇਂ ਉਨ੍ਹਾਂ ਦੇ ਕੋਲ 150 ਬਿਲੀਅਨ ਡਾਲਰ ਤੋਂ ਜ਼ਿਆਦਾ ਜਾਇਦਾਦ ਹੁੰਦੀ। ਗੇਟਸ ਨੇ ਤਕਰੀਬਨ 700 ਮਿਲੀਅਨ ਡਾਲਰ ਦੇ ਮਾਈਕ੍ਰੋਸਾਫਟ ਦੇ ਸ਼ੇਅਰ, 2.9 ਬਿਲੀਅਨ ਡਾਲਰ ਕੈਸ਼ ਅਤੇ ਕੁਝ ਜਾਇਦਾਦ ਵੀ 1996 ‘ਚ ਫਾਉਂਡਰ ਨੂੰ ਦੇ ਦਿੱਤੀ ਸੀ। ਇਸ ਗੱਲ ਦੀ ਜਾਣਕਾਰੀ ਵੀ ਗੇਟਸ ਨੇ ਖੁਦ ਹੀ ਸਭ ਨੂੰ ਦੇ ਦਿੱਤੀ ਸੀ। 1999 ‘ਚ ਹੋਏ ਡਾਟ.ਕਾਮ ਬੂਮ ਦੇ ਸਮੇਂ ਬਿਲ ਗੇਟਸ ਨੇ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕੀਤਾ ਸੀ।



ਦੱਸ ਦੇਈਏ ਕਿ ਹਾਲਹਿ ‘ਚ ਕੁੱਝ ਮਹੀਨੇ ਪਹਿਲਾ ਇਹ ਖ਼ਬਰ ਆਈ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਮੇਜਨ ਦੇ ਬਾਨੀ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਇਹ ਮਾਣ ਮਾਈਕ੍ਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੂੰ ਪਿੱਛੇ ਛੱਡ ਕੇ ਪ੍ਰਾਪਤ ਕੀਤਾ ਹੈ। 

ਫੋਰਬਸ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਅਮੇਜਨ ਡਾਟ ਕਾਮ ਦੇ ਸ਼ੇਅਰਾਂ ‘ਚ ਭਾਰੀ ਉਛਾਲ ਆਉਣ ਤੋਂ ਬਾਅਦ ਬੇਜ਼ੋਸ ਦੀ ਕੁੱਲ ਜਾਇਦਾਦ ਵੱਧ ਕੇ 93.8 ਅਰਬ ਡਾਲਰ ਹੋ ਗਈ। ਬੇਜ਼ੋਸ ਨੇ 5.1 ਅਰਬ ਡਾਲਰ ਦੀ ਕਮਾਈ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਨੰਬਰ-1 ਮਾਈਕ੍ਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement