
ਡੱਬੇ ਵਿਚੋਂ ਆਈਫੋਨ ਕੱਢ ਕੇ ਉਸ ਵਿਚ ਸਾਬਣ ਰੱਖ ਕੇ ਕੋਰੀਅਰ ਬੁਆਏ ਨੇ ਚੰਡੀਗੜ੍ਹ ਸੈਕਟਰ-19 ਨਿਵਾਸੀ ਅੰਕੁਸ਼ ਨੂੰ ਡਿਲੀਵਰੀ ਕਰ ਦਿੱਤੀ। ਅੰਕੁਸ਼ ਨੇ ਘਰ ਤੋਂ ਥੋੜ੍ਹੀ ਹੀ ਦੂਰ ਕੋਰੀਅਰ ਬੁਆਏ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁੱਛਗਿੱਛ ਵਿਚ ਕੋਰੀਅਰ ਬੁਆਏ ਮੌਲੀਜਾਗਰਾਂ ਨਿਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਆਈਫੋਨ-8 ਕੱਢ ਕੇ ਸਾਬਣ ਪੈਕ ਕਰ ਦਿੱਤਾ ਸੀ। ਪੁਲਿਸ ਨੇ ਸੁਨੀਲ ਕੁਮਾਰ ਦੇ ਘਰੋਂ ਆਈਫੋਨ ਬਰਾਮਦ ਕਰ ਲਿਆ ਹੈ। ਚੰਡੀਗੜ੍ਹ ਸੈਕਟਰ-19 ਨਿਵਾਸੀ ਥਾਣਾ ਪੁਲਿਸ ਨੇ ਅੰਕੁਸ਼ ਦੀ ਸ਼ਿਕਾਇਤ 'ਤੇ ਸੁਨੀਲ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅੰਕੁਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਈਫੋਨ-8 ਆਨਲਾਈਨ ਆਰਡਰ ਕੀਤਾ ਸੀ। ਫੋਨ ਦੀ ਪੇਮੈਂਟ ਉਨ੍ਹਾਂ ਨੇ ਕ੍ਰੈਡਿਟ ਕਾਰਡ ਰਾਹੀਂ ਕਰ ਦਿੱਤੀ ਸੀ। ਟਰੇਡ ਕੰਪਨੀ ਵਲੋਂ ਉਨ੍ਹਾਂ ਦੇ ਘਰ ਡਿਲੀਵਰੀ ਕਰਨ ਲਈ ਇਕ ਲੜਕਾ ਆਇਆ।
ਲੜਕਾ ਉਸ ਨੂੰ ਮੋਬਾਇਲ ਫੋਨ ਦਾ ਡੱਬਾ ਦੇ ਕੇ ਚਲਾ ਗਿਆ। ਅੰਕੁਸ਼ ਨੇ ਡੱਬਾ ਖੋਲ੍ਹਿਆ ਤਾਂ ਉਸ ਦੇ ਅੰਦਰ ਸਾਬਣ ਸੀ। ਇਸ ਮਗਰੋਂ ਉਸ ਨੇ ਕੋਰੀਅਰ ਬੁਆਏ ਨੂੰ ਘਰ ਨੇੜਿਓਂ ਹੀ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।