
ਸਿਮ ਕਾਰਡ ਮੁਹੱਈਆ ਕਰਾਉਣ ਵਾਲੀ ਕੰਪਨੀ ਚੈਟ ਸਿਮ ਨੇ ਇਟਲੀ ਦੇ ਮਿਲਾਨ ਵਿਚ ਆਪਣੇ ਸਭ ਤੋਂ ਆਧੁਨਿਕ ‘ਚੈਟ ਸਿਮ 2’ ਸਿਮ ਕਾਰਡ ਨੂੰ ਲਾਂਚ ਕਰ ਦਿੱਤਾ। ਕੰਪਨੀ ਦੇ ਇਸ ਸਿਮ ਕਾਰਡ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਯੂਜਰਸ ਅਨਲਿਮਟਿਡ ਇੰਟਰਨੈੱਟ ਸਰਫਿੰਗ ਅਤੇ ਮੈਸੇਜਿੰਗ ਕਰ ਸਕਣਗੇ।
ਖਾਸ ਗੱਲ ਹੈ ਕਿ ਇਸਦੇ ਲਈ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਸ਼ੁਲਕ ਨਹੀਂ ਦੇਣਾ ਪਵੇਗਾ ਅਤੇ ਨਾ ਹੀ ਇਸਦੇ ਲਈ ਕਿਸੇ ਪ੍ਰਕਾਰ ਦੀ ਸੀਮਾ ਹੋਵੇਗੀ। ‘ਚੈਟ ਸਿਮ’ ਦੇ ਸਲਾਨਾ ਪਲਾਨ ਦੇ ਤਹਿਤ ਯੂਜਰਸ ਦੇ ਕੋਲ ਤਕਰੀਬਨ 165 ਦੇਸ਼ਾਂ ਤੱਕ ਵਿਚ ਮੈਸੇਜ ਭੇਜਣ ਦੀ ਸਹੂਲਤ ਹੋਵੇਗੀ। ਚੈਟ ਸਿਮ 2 ਬਾਰਸਿਲੋਨਾ ਵਿਚ 26 ਫਰਵਰੀ ਤੋਂ ਇਕ ਮਾਰਚ ਤੱਕ ਚੱਲਣ ਵਾਲੇ ‘ਮੋਬਾਇਲ ਵਰਲਡ ਕਾਂਗਰਸ 2018’ ਵਿਚ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਇਸਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਹੀ ਇਸਨੂੰ ਮਾਰਕਿਟ ਵਿਚ ਉਤਾਰਿਆ ਜਾਵੇਗਾ।
ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਵਿਚ ਚੈਟ ਸਿਮ ਦੇ ਬਾਕੀ ਫੀਚਰਸ ਤੋਂ ਪਰਦਾ ਉੱਠੇਗਾ। ਚੈਟ ਸਿਮ 2 ਵਿਚ ਅਨਲਿਮਟਿਡ ਪੈਕਸ ਜੀਰੋ ਰੇਟਿੰਗ ਕੌਨਸੈਪਟ ਉਤੇ ਚਲਦੇ ਹਨ। ਦੱਸ ਦੇਈਏ ਕਿ ਇਸਤੋਂ ਪਹਿਲਾਂ ਕੰਪਨੀ ਨੇ ਚੈਟ ਸਿਮ ਲਾਂਚ ਕੀਤਾ ਸੀ, ਜਿਸ ਵਿਚ ਕੁਝ ਬੰਦਿਸ਼ਾਂ ਸਨ।
ਯੂਜਰਸ ਨੂੰ ਇਸ ਵਿਚ ਫੋਟੋ, ਵੀਡੀਓ ਭੇਜਣ ਅਤੇ ਵਾਇਸ ਕਾਲਿੰਗ ਕਰਨ ਲਈ ਕੁਝ ਮਲਟੀਮੀਡੀਆ ਕ੍ਰੈਡਿਟਸ ਖਰੀਦਣੇ ਪੈਂਦੇ ਸਨ। ਹਾਲਾਂਕਿ, ਚੈਟ ਸਿਮ 2 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਯੂਜਰ ਮੂਲ ਪਲਾਨ ਦੇ ਅਨੁਸਾਰ ਹੀ ਇੰਟਰਨੈਟ ਸਰਫਿੰਗ ਅਤੇ ਬਾਕੀ ਮੋਬਾਇਲ ਐਪਲੀਕੇਸ਼ਨਸ ਦਾ ਇਸਤੇਮਾਲ ਕਰ ਸਕਣਗੇ।
ਕੰਪਨੀ ਦੇ ਅਨੁਸਾਰ , ਚੈਟ ਸਿਮ 2 ਦੁਨੀਆ ਭਰ ਦੇ ਤਕਰੀਬਨ 250 ਟੈਲੀਕਾਮ ਆਪਰੇਟਰਸ ਦੇ ਨਾਲ ਕੰਮ ਕਰੇਗਾ, ਜਿਸਦੀ ਪਹੁੰਚ 165 ਤੋਂ ਜਿਆਦਾ ਦੇਸ਼ਾਂ ਤੱਕ ਹੈ। ਸਿਮ ਕਾਰਡ ਦੇ ਨਾਲ ਆਉਣ ਵਾਲੇ ਪਲਾਨ ਵਿਚ ਲੋਕ ਕੁਝ ਚੋਣਵੀਆਂ ਐਪਲੀਕੇਸ਼ਨਸ ਦੇ ਜਰੀਏ ਅਨਲਿਮਿਟਡ ਚੈਟ ਕਰ ਸਕਣਗੇ, ਜਿਨ੍ਹਾਂ ਵਿਚ ਵੱਟਸਐਪ, ਫੇਸਬੁਕ ਮੈਸੇਂਜਰ, ਵੀ ਚੈਟ , ਟੈਲੀਗ੍ਰਾਮ, ਲਾਈਨ ਅਤੇ ਹਾਇਕ ਸਰੀਖੀ ਐਪਸ ਸ਼ਾਮਿਲ ਹਨ।
ਇਹ ਸਿਮ ਆਈਫੋਨ ਆਪਰੇਟਿੰਗ ਸਿਸਟਮ, ਐਂਡਰਾਇਡ ਅਤੇ ਵਿੰਡੋ ਫੋਨ ਅਤੇ ਟੈਬਲੇਟਸ 'ਤੇ ਕੰਮ ਕਰੇਗਾ। ਫਿਲਹਾਲ ਭਾਰਤ ਵਿਚ ਇਸਦੀ ਕੀਮਤ ਕੀ ਹੋਵੇਗੀ, ਇਸਦੇ ਬਾਰੇ ਵਿਚ ਹੁਣ ਤਕ ਕਿਸੇ ਪ੍ਰਕਾਰ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਬਾਰੇ ਕੰਪਨੀ ਵੱਲੋਂ ਵੀ ਆਫਿਸ਼ਲ ਤੌਰ ‘ਤੇ ਵੀ ਹਾਲੇ ਕੁਝ ਨਹੀਂ ਕਿਹਾ ਗਿਆ ਹੈ। ਹਾਲਾਂਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੀਆਂ ਕੀਮਤਾਂ ਹੋਰਨਾਂ ਦੇਸ਼ਾਂ ਵਿਚ ਲਾਗੂ ਹੋਣਗੀਆਂ, ਉਸੇ ਤਰ੍ਹਾਂ ਦੀਆਂ ਕੀਮਤਾਂ ਭਾਰਤ ਵਿਚ ਵੀ ਲਾਗੂ ਹੋਣਗੀਆਂ।
‘ਚੈਟ ਸਿਮ 2’ ਵਿਚ ਅਨਲਿਮਿਟੇਡ ਪੈਕਸ ਜੀਰੋ ਰੇਟਿੰਗ ਕੌਨਸੈਪਟ 'ਤੇ ਚਲਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ‘ਚੈਟ ਸਿਮ’ ਲਾਂਚ ਕੀਤਾ ਸੀ, ਜਿਸ ਵਿਚ ਕੁਝ ਬੰਦਿਸ਼ਾਂ ਸਨ। ਯੂਜਰਸ ਨੂੰ ਇਸ ਵਿਚ ਫੋਟੋਆਂ, ਵੀਡੀਓ ਭੇਜਣ ਅਤੇ ਵਾਇਸ ਕਾਲਿੰਗ ਕਰਨ ਲਈ ਕੁਝ ਮਲਟੀਮੀਡੀਆ ਕ੍ਰੈਡਿਟਸ ਖਰੀਦਣੇ ਪੈਂਦੇ ਸਨ, ਜਦਕਿ ਨਵੇਂ ਸਿਮ ਕਾਰਡ ਵਿਚ ਅਜਿਹਾ ਨਹੀਂ ਹੋਵੇਗਾ।