'ਅਪਣਿਆਂ ਤੋਂ ਜ਼ਿਆਦਾ ਅਸੁਰੱਖਿਅਤ ਹਨ ਔਰਤਾਂ'
Published : Dec 4, 2017, 10:43 pm IST
Updated : Dec 4, 2017, 5:13 pm IST
SHARE ARTICLE

ਅਪਰਾਧ ਬਿਊਰੋ ਦੀ ਤਾਜ਼ਾ ਰੀਪੋਰਟ ਵਿਚ ਪ੍ਰਗਟਾਵਾ

ਇੰਦੌਰ, 4 ਦਸੰਬਰ: ਜਿਨਸੀ ਅਪਰਾਧਾਂ ਦੇ ਮਾਮਲੇ 'ਚ ਦੇਸ਼ ਦੀਆਂ ਬੱਚੀਆਂ ਅਤੇ ਔਰਤਾਂ ਪਰਾਏ ਲੋਕਾਂ ਦੇ ਮੁਕਾਬਲੇ ਅਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹਨ। ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰੀਪੋਰਟ ਸਮਾਜਕ ਗਿਰਾਵਟ ਦੇ ਇਸ ਰੁਖ਼ ਦੀ ਤਸਦੀਕ ਕਰਦੀ ਹੈ। ਇਸ ਦੇ ਅੰਕੜੇ ਦਸਦੇ ਹਨ ਕਿ ਸਾਲ 2016 'ਚ ਬਲਾਤਕਾਰ ਦੇ 94.6 ਫ਼ੀ ਸਦੀ ਰਜਿਸਟਰਡ ਮਾਮਲਿਆਂ 'ਚ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੀੜਤਾਵਾਂ ਦੇ ਰਿਸ਼ਤੇਦਾਰ ਸਨ ਜਿਨ੍ਹਾਂ 'ਚ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਅਤੇ ਪੁੱਤਰ ਤਕ ਸ਼ਾਮਲ ਹਨ।ਰੀਪੋਰਟ ਅਨੁਸਾਰ ਭਾਰਤ 'ਚ ਬਲਾਤਕਾਰ ਦੇ ਕੁਲ 28,947 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚੋਂ 36,859 ਮਾਮਲਿਆਂ 'ਚ ਪੀੜਤ ਬੱਚੀਆਂ ਅਤੇ ਔਰਤਾਂ ਦੇ ਜਾਣਕਾਰਾਂ 'ਤੇ ਉਨ੍ਹਾਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਇਲਜ਼ਾਮ ਲੱਗੇ ਹਨ।


ਅੰਕੜਿਆਂ ਮੁਤਾਬਕ ਸਾਲ 2016 'ਚ ਬਲਾਤਕਾਰ ਦੇ 630 ਮਾਮਲਿਆਂ 'ਚ ਪੀੜਤਾਵਾਂ ਨਾਲ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਅਤੇ ਬੇਟੇ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ, ਜਦਕਿ 1087 ਮਾਮਲਿਆਂ 'ਚ ਉਨ੍ਹਾਂ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ 'ਤੇ ਉਨ੍ਹਾਂ ਦੀ ਅਸਮਤ ਨੂੰ ਤਾਰ ਤਾਰ ਕਰਨ ਦੇ ਦੋਸ਼ ਲੱਗੇ ਹਨ।ਪਿਛਲੇ ਸਾਲ 2173 ਮਾਮਲਿਆਂ 'ਚ ਪੀੜਤ ਬੱਚੀਆਂ ਅਤੇ ਔਰਤਾਂ ਦੇ ਰਿਸ਼ਤੇਦਾਰ ਇਨ੍ਹਾਂ ਨਾਲ ਬਲਾਤਕਾਰ ਦੇ ਦੋਸ਼ ਦੀ ਜੱਦ 'ਚ ਆਏ, ਜਦਕਿ 10,520 ਮਾਮਲਿਆਂ 'ਚ ਪੀੜਤਾਵਾਂ ਦੇ ਗੁਆਂਢੀਆਂ 'ਤੇ ਮਾਮਲਾ ਦਰਜ ਕੀਤਾ ਗਿਆ। ਮਾਲਕਾਂ ਅਤੇ ਸਹਿਕਰਮੀਆਂ 'ਤੇ 600 ਮਾਮਲਿਆਂ 'ਚ ਬਲਾਤਕਾਰ ਦਾ ਦੋਸ਼ ਲੱਗਾ।ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਨ੍ਹਾਂ ਅੰਕੜਿਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ''ਸਾਡੇ ਸਮਾਜ 'ਚ ਕੁੜੀਆਂ ਉਤੇ ਹਮੇਸ਼ਾ ਤੋਂ ਪਾਬੰਦੀਆਂ ਲਾਈਆਂ ਜਾਂਦੀਆਂ ਰਹੀਆਂ ਹਨ। ਪਰ ਇਹ ਸੱਭ ਬਹੁਤ ਹੋ ਗਿਆ। ਹੁਣ ਸਾਂ ਆ ਗਿਆ ਹੈ ਕਿ ਹਰ ਪਰ 'ਚ ਮੁੰਡਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਵੇ ਕਿ ਉਨ੍ਹਾਂ ਨੂੰ ਦੇਸ਼ ਦੇ ਸਮਾਜਕ ਕਦਰਾਂ-ਕੀਮਤਾਂ ਮੁਤਾਬਕ ਅਪਣੇ ਪ੍ਰਵਾਰ ਅਤੇ ਇਸ ਤੋਂ ਬਾਹਰ ਦੀਆਂ ਬੱਚੀਆਂ ਅਤੇ ਔਰਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ।''  (ਪੀਟੀਆਈ)

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement