ਅਸ਼ਲੀਲ ਵੀਡੀਓ ਵਾਇਰਲ ਹੋਣ ਬਾਰੇ ਐਮ.ਪੀ ਖਾਲਸਾ ਨੇ ਰੱਖਿਆ ਪੱਖ
Published : Sep 11, 2017, 12:57 pm IST
Updated : Sep 11, 2017, 7:27 am IST
SHARE ARTICLE

ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਵਟਸਐਪ ਗਰੁੱਪ ‘ਚ ਅਸਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਥੇ ਉਸ ਗਰੁੱਪ ‘ਚ ਚਰਚਾ ਹੋਣ ਲੱਗ ਗਈ। ਉੱਥੇ ਰੇਨੂੰ ਸੋਨੀਆ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਪੂਰੇ ਪੰਜਾਬ ਦੇ ਲੋਕ ਹੈਰਾਨ ਵੀ ਨੇ ਅਤੇ ਖਾਲਸਾ ਜੀ ਨੂੰ ਕਈ ਸਵਾਲ ਵੀ ਕਰ ਰਹੇ ਹਨ ਪਰ ਹੁਣ ਬਾਗ਼ੀ ਐਮ ਪੀ ਹਰਿੰਦਰ ਸਿੰਘ ਖ਼ਾਲਸਾ ਨੇ ਇਸ ਵੀਡੀਓ ਦੇ ਵਾਇਰਲ ਹੋਣ ਬਾਰੇ ਆਪਣਾ ਪੱਖ ਰੱਖਿਆ ਹੈ ਸਪੋਕਸਮੈਨ ਟੀਵੀ ਦੇ ਪੱਤਰਕਾਰ ਘਨਵਿੰਦਰ ਸਿੰਘ ਨਾਲ਼ ਫ਼ੋਨ ‘ਤੇ ਹੋਈ ਗੱਲ ‘ਚ ਖਾਲਸਾ ਨੇ ਕਿਹਾ ਕਿ ਉਹ ਤਾਂ ਇੰਗਲੈਂਡ ਸਨ ਅਤੇ ਓਥੇ ਕੁਝ ਬੱਚਿਆਂ ਨੇ ਉਹਨਾਂ ਦੇ ਫ਼ੋਨ ਤੋਂ ਇਹ ਸ਼ਰਾਰਤ ਕੀਤੀ ਹੈ। 

ਇਸ ਤੋਂ ਬਾਅਦ ਖਾਲਸਾ ਨੇ ਕਿਹਾ ਕਿ ਜਦੋਂ ਉਹਨਾ ਨੂਮ ਵੀਡੀਓ ਵਾਇਰਲ ਹੋਣ ਬਾਰੇ ਪਤਾ ਲੱਗਾ ਤਾਂ ਉਹਨਾਂ ਆਪਣੇ ਫ਼ੋਨ ਤੋਂ ਵਟਸਐਪ ਵੀ ਬੰਦ ਕਰ ਲਿਆ। ਹੁਣ ਵੇਖਣਾ ਇਹ ਹੋਵੇਗਾ ਕਿ ਖਾਲਸਾ ਜੀ ਦੇ ਇਹ ਪੱਖ ਨੂੰ ਲੋਕ ਕਿਵੇਂ ਦਾ ਹੁੰਗਾਰਾ ਦਿੰਦੇ ਹਨ ਪਰ ਖਾਲਸਾ ਜੀ ਦੇ ਆਪਣੇ ਨੰਬਰ ਤੋਂ ਜਿਥੇ ਇਹ ਵੀਡੀਓ ਨੇ ਕਈਆ ਨੂੰ ਸ਼ਰਮਸਾਰ ਕੀਤਾ ਓਥੇ ਖਾਲਸਾ ਸ਼ਬਦ ਵੀ ਜ਼ਰੂਰ ਬਦਨਾਮ ਹੋਇਆ ਹੈ।



ਇਸ ਗਰੁੱਪ ਦੇ ਵਿੱਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਵੀ ਐਡ ਹਨ। ਹਰਿੰਦਰ ਸਿੰਘ ਖਾਲਸਾ ਨੇ ਹਨੀਪ੍ਰੀਤ ਦੇ ਨਾਮ ਤੋਂ ਗਰੁੱਪ 'ਚ ਅਸ਼ਲੀਲ ਵੀਡੀਓ ਭੇਜ ਦਿੱਤੀ। ਇਥੇ ਤਾਹਨੂੰ ਇਹ ਵੀ ਦੱਸਣਾ ਜਰੂਰੀ ਹੈ ਕਿ ਗਰੁੱਪ 'ਚ ਇਹ ਵੀਡੀਓ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਆਇਆ ਹੈ। ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਨਾਲ ਚੁੱਕੇ ਨੇ। 

ਇਸ ਗਰੁੱਪ ਦਾ ਆਈਕਨ ਵੀ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਫੋਟੋ ਹੈ। ਇੱਕ ਸਾਰੇ ਮਾਮਲੇ ਬਾਰੇ ਸਮਰਾਲੇ ਦੀ ਰਹਿਣ ਵਾਲੀ ਇੱਕ ਸਮਾਜ ਸੇਵੀ ਔਰਤ ਰੇਨੂ ਸੋਨੀਆ ਨੇ ਖਾਸ ਤੌਰ ਤੇ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕੀਤੀ। ਰੇਨੂ ਸੋਨੀਆ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਮਹਾਨ ਸ਼ਖ਼ਸੀਅਤ ਇਹੋ ਜਿਹੇ ਕੰਮ ਕਰੇਗੀ ਤਾਂ ੳਹਨਾਂ ਦਾ ਲੋਕਾਂ ਨੂੰ ਕੀ ਸੰਦੇਸ਼ ਜਾਵੇਗਾ ?
ਜਿਸ ਨੰਬਰ ਤੋਂ ਇਹ ਵੀਡੀਓ ਵਾਇਰਲ ਹੋਇਆ, ਜਦੋਂ ਉਸ ਨੰਬਰ ਤੇ ਸੰਪਰਕ ਕੀਤਾ ਗਿਆ, ਕਈ ਵਾਰ ਉਸ ਨੰਬਰ ਤੇ ਕਾਲ ਕੀਤੀ ਗਈ ਪਰ ਕੋਈ ਸੰਪਰਕ ਨਾ ਹੋ ਸਕਿਆ ।


ਰੇਨੂ ਸੋਨੀਆ ਨੇ ਇਹ ਵੀ ਕਿਹਾ ਕਿ ਜੇਕਰ ਇਸ ਪ੍ਰਤੀ ਉਨ੍ਹਾਂ ਦੁਆਰਾ ਕੋਈ ਵੀ ਸਪੱਸ਼ਟੀਕਰਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਖਿਲਾਫ ਖੰਨੇ ਦੇ ਵਿੱਚ ਕਾਨੂੰਨੀ ਕਾਰਵਾਈ ਵੀ ਕਰਾਂਗੇ। ਇੱਕ ਵਾਰ ਫੇਰ ਦੱਸਦੀਏ ਕਿ ਇਹ ਵੀਡੀਓ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਗਰੁੱਪ ਵਿਚ ਆਇਆ, ਜਿਸ 'ਚ ਔਰਤਾਂ ਵੀ ਸ਼ਾਮਿਲ ਨੇ। ਸੌਦਾ ਸਾਧ ਦੇ ਬਲਾਤਕਾਰ ਮਾਮਲੇ 'ਚ ਹੁਣ ਤੱਕ ਜ਼ੁਬਾਨੀ ਗੱਲਾਂ ਤਾ ਬਹੁਤ ਸਾਹਮਣੇ ਆਈਆਂ ਤੇ ਪਰ ਇਸ ਤਰਾਂ ਹਨੀਪ੍ਰੀਤ ਦੇ ਨਾਮ ਤੇ ਅਸ਼ਲੀਲ ਵੀਡੀਓ ਵਾਇਰਲ ਕਰ ਕੇ ਔਰਤ ਜਾਤ ਦਾ ਨਿਰਾਦਰ ਕੀਤਾ ਗਿਆ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement