ATM ਤੋਂ ਪੈਸੇ ਕਢਾਉਣਾ ਹੋਇਆ ਆਸਾਨ, ਕਾਰਡ ਅਤੇ ਪਿਨ ਦੀ ਨਹੀਂ ਹੋਵੇਗੀ ਲੋੜ
Published : Jan 6, 2018, 2:08 pm IST
Updated : Jan 6, 2018, 8:38 am IST
SHARE ARTICLE

ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੇ ਗ੍ਰਾਹਕਾਂ ਨੂੰ ਹੁਣ ਅਜਿਹਾ ਏਟੀਐਮ ਦੇਣ ਦੀ ਯੋਜਨਾ ਬਣਾਈ ਹੈ ਜਿਸ ਨੂੰ ਚਲਾਉਣ ਲਈ ਉਨ੍ਹਾਂ ਨੂੰ ਨਾ ਕਾਰਡ ਦੀ ਲੋੜ ਪਵੇਗੀ ਅਤੇ ਨਾ ਹੀ ਪਿੰਨ ਦੀ। ਅਜਿਹਾ ਸੰਭਵ ਹੋ ਸਕੇਗਾ ਉਸ ਨਵੀਂ ਤਕਨੀਕ ਨਾਲ ਜੋ ਯੈੱਸ ਬੈਂਕ ਨੂੰ ਆਪਣੇ ਨਵੇਂ ਕਰਾਰ ਰਾਹੀਂ ਮਿਲੇਗੀ। ਯੈੱਸ ਬੈਂਕ ਨੇ ਫਿਨਟੈਕ ਖੇਤਰ ਦੀ ਸਮਾਰਟਐਪ ਪੇ-ਨੀਅਰਬਾਏ ਟੈਕਨਲੋਜੀਜ਼ ਦੇ ਨਾਲ ਇਕਰਾਰ ਕੀਤਾ ਹੈ। 

ਇਸ ਕਰਾਰ ਦੇ ਤਹਿਤ ਨੀਅਰਬਾਏ ਟੈੱਕ ਬੈਂਕ ‘ਤੇ ਅਧਾਰਿਤ ਯੈੱਸ ਬੈਂਕ ਦੇ ਗ੍ਰਾਹਕਾਂ ਨੂੰ ਅਜਿਹਾ ਏ.ਟੀ.ਐੱਮ. ਮੁਹੱਈਆ ਕਰਵਾਏਗੀ ।ਜਿਸ ਵਿੱਚ ਕਾਰਡ ਜਾਂ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਗ੍ਰਾਹਕ ਰਿਟੇਲਰਾਂ ਦੇ ਕੋਲ ਪੈਸੇ ਜਮ੍ਹਾਂ ਕਰਵਾ ਸਕਣਗੇ ਅਤੇ ਕਢਵਾ ਵੀ ਸਕਣਗੇ। ਯੈੱਸ ਬੈਂਕ ਅਤੇ ਨਿਅਰਬਾਏ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਦੇ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡਿਆ ਦੇ ਨਾਲ ਕਾਫੀ ਚੰਗੀ ਤਰ੍ਹਾਂ ਜੁੜ ਕੇ ਕੰਮ ਕੀਤਾ ਹੈ।


ਯੈੱਸ ਬੈਂਕ ਨੇ ਬਿਆਨ ਵਿੱਚ ਕਿਹਾ ਕਿ ਪੇ-ਨਿਅਰਬਾਏ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਸਮਾਰਟਫੋਨ ‘ਤੇ ਕੀਤੀ ਜਾ ਸਕੇਗੀ। ਇਸ ਵਿੱਚ ਰਿਟੇਲ ਗ੍ਰਾਹਕਾਂ ਲਈ ਅਧਾਰ ਏਟੀਐਮ-ਅਧਾਰ ਬੈਂਕ ਸ਼ਾਖਾਵਾਂ ਦੇ ਰੂਪ ਵਿੱਚ ਕੰਮ ਕਰ ਸਕਣਗੀਆਂ ਅਤੇ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਸੁਵਿਧਾ ਦੇ ਸਕਣਗੀਆਂ।

ਅਧਾਰ ਨੰਬਰ ਅਤੇ ਉਂਗਲੀ ਦੀ ਛਾਪ ਦੀ ਵਰਤੋਂ ਕਰਕੇ ਗ੍ਰਾਹਕ ਉਨ੍ਹਾਂ ਥਾਵਾਂ ਤੋਂ ਨਕਦੀ ਕੱਢ ਸਕੇਗਾ ਜਾਂ ਕਿਸੇ ਵੀ ਤਰ੍ਹਾਂ ਦਾ ਦੂਸਰਾ ਟ੍ਰਾਂਜ਼ੈਕਸ਼ਨ ਕਰ ਸਕੇਗਾ। ਪੇ-ਨਿਅਰਬਾਏ ਅਧਾਰ ਏ.ਟੀ.ਐੱਮ. ਯੈੱਸ ਬੈਂਕ ਅਤੇ ਬਿਜ਼ਨੈਸ ਕਾਰਸਪੌਂਡੈਂਟ ਦੇ ਜ਼ਰੀਏ ਉਪਲੱਬਧ ਹੋਵੇਗੀ। ਇਸ ਦੇ ਨੈੱਟਵਰਕ ਵਿੱਚ 40,000 ਪੁਆਇੰਟ ਹੋਣਗੇ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement