ਬਲਾਤਕਾਰ ਪੀੜਤਾ ਭਾਰਤੀ ਔਰਤ ਨੇ ਉਬਰ ਨਾਲ ਕੀਤਾ ਸਮਝੌਤਾ
Published : Dec 9, 2017, 11:20 pm IST
Updated : Dec 9, 2017, 5:50 pm IST
SHARE ARTICLE

ਨਵੀਂ ਦਿੱਲੀ/ਨਿਊਯਾਰਕ, 9 ਦਸੰਬਰ: ਟੈਕਸੀ ਸੇਵਾਵਾਂ ਦੇਣ ਵਾਲੀ ਕੰਪਨੀ ਉਬਰ ਟੈਕਨਾਲੋਜੀਜ਼ ਅਤੇ ਬਲਾਤਕਾਰ ਦੀ ਪੀੜਤ ਇਕ ਭਾਰਤੀ ਔਰਤ ਅਮਰੀਕਾ ਦੀ ਅਦਾਲਤ 'ਚ ਚਲ ਰਹੇ ਮੁਕੱਦਮੇ ਨੂੰ ਆਪਸ 'ਚ ਹੱਲ ਕਰਨ ਲਈ ਸਹਿਮਤ ਹੋ ਗਏ ਹਨ।ਕੰਪਨੀ ਦੇ ਇਕ ਡਰਾਈਵਰ ਨੇ ਔਰਤ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਬਰ ਦੇ ਸਿਖਰਲੇ ਕਾਰਜਕਾਰੀਆਂ ਵਿਰੁਧ ਔਰਤ ਨੇ ਗ਼ਲਤ ਤਰੀਕੇ ਨਾਲ ਉਸ ਦੀ ਡਾਕਟਰੀ ਰੀਪੋਰਟ ਹਾਸਲ 


ਕਰਨ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਸੀ। ਸੰਪਰਕ ਕੀਤੇ ਜਾਣ 'ਤੇ ਉਬਰ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਸਾਰੀਆਂ ਧਿਰਾਂ ਵਿਚਕਾਰ ਸਮਝੌਤੇ ਦੀ ਸਹਿਮਤੀ ਬਣ ਗਈ ਹੈ ਅਤੇ ਜਨਵਰੀ 'ਚ ਇਹ ਮਾਮਲਾ ਖ਼ਤਮ ਹੋ ਜਾਵੇਗਾ। ਹਾਲਾਂਕਿ ਸਮਝੌਤੇ ਦੀਆਂ ਸ਼ਰਤਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਔਰਤ ਨਾਲ ਉਬਰ ਦੇ ਇਕ ਚਾਲਕ ਨੇ 2014 'ਚ ਦਿੱਲੀ 'ਚ ਬਲਾਤਕਾਰ ਕੀਤਾ ਸੀ। ਔਰਤ ਨੇ ਇਸ ਬਾਬਤ ਮਾਮਲਾ ਦਾਇਰ ਕੀਤਾ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਸੀ।    (ਪੀਟੀਆਈ)

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement