
ਜਿੰਬਾਵੇ 'ਚ ਇ੍ਹਨੀਂ ਦਿਨੀਂ ਵਰਲਡ ਕੱਪ 2019 ਲਈ ਕਵਾਲੀਫਾਇਡ ਮੈਚ ਖੇਡੇ ਜਾ ਰਹੇ ਹਨ। ਜਿਸ 'ਚ 4 ਮਾਰਚ ਨੂੰ ਮੇਜ਼ਬਾਨ ਜਿੰਬਾਵੇ ਨੇ ਨੇਪਾਲ ਨੂੰ 116 ਰਨ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ।
ਹਾਲਾਂਕਿ ਮੈਚ 'ਚ ਜਿੰਬਾਵੇ ਦੀ ਜਿੱਤ ਤੋਂ ਕਿਤੇ ਜ਼ਿਆਦਾ ਉਸਦੀ ਬੱਲੇਬਾਜ਼ੀ ਸਿਕੰਦਰ ਰਜਾ ਦੀ ਚਰਚਾ ਹੋ ਰਹੀ ਹੈ। ਦਰਅਸਲ ਮੈਚ 'ਚ ਰਜਾ ਨੇ ਇਕ ਅਜਿਹਾ ਛੱਕਾ ਵੀ ਲਗਾਇਆ ਜਿਸ 'ਚ ਗੇਂਦ ਸਿੱਧਾ ਸਟੇਡੀਅਮ ਦੇ ਬਾਹਰ ਪਹੁੰਚ ਗਈ।
ਤੋੜ ਦਿੱਤਾ ਕਾਰ ਦਾ ਸ਼ੀਸਾ
ਮੈਚ 'ਚ ਇਹ ਮੂਮੈਂਟ 48ਵੇਂ ਓਵਰ 'ਚ ਨਜ਼ਰ ਆਇਆ ਜਦੋਂ ਕਰੀਜ਼ 'ਤੇ ਸਿਕੰਦਰ ਰਜਾ ਅਤੇ ਬਰੈਂਡਨ ਟੇਲਰ ਬੈਟਿੰਗ ਕਰ ਰਹੇ ਸਨ। ਇਸ ਓਵਰ ਦੀ ਪੰਜਵੀਂ ਬਾਲ 'ਤੇ ਸਿਕੰਦਰ ਰਜਾ ਨੇ ਬਸੰਤ ਰੇਗਮੀ ਦੀ ਫੁਲਟਾਸ ਬਾਲ 'ਤੇ ਜ਼ੋਰਦਾਰ ਸ਼ਾਟ ਲਗਾਇਆ।
ਰਜੇ ਦੇ ਸ਼ਾਟ 'ਤੇ ਗੇਂਦ ਸਿੱਧੇ ਸਟੇਡੀਅਮ ਦੇ ਬਾਹਰ ਚਲੀ ਗਈ। ਗੇਂਦ ਸਿੱਧੇ ਜਾ ਕੇ ਸੜਕ 'ਤੇ ਖੜੀ ਇਕ ਕਾਰ ਦੀ ਸਕਰੀਨ 'ਤੇ ਵੱਜੀ। ਗੇਂਦ ਲੱਗਣ ਦੇ ਬਾਅਦ ਕਾਰ ਦਾ ਸ਼ੀਸਾ ਟੁੱਟ ਗਿਆ। ਇਸਦੇ ਬਾਅਦ 'ਚ ਸੜਕ 'ਤੇ ਖੜੇ ਇਕ ਸ਼ਖਸ ਨੇ ਬਾਲ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ।