
ਕੋਲਕਾਤਾ, 6 ਮਾਰਚ: ਸ਼ਹਿਰ ਦੀ ਕਨਾਲ ਰੋਡ 'ਤੇ ਖੜੀ ਲਗਜ਼ਰੀ ਬੱਸ ਵਿਚ ਬੱਸ ਕਲੀਨਰ ਵਲੋਂ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਬੱਚੀ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ ਜਦਕਿ ਬਲਾਤਕਾਰ ਕਰਨ ਵਾਲੇ 45 ਸਾਲਾ ਸ਼ੇਖ਼ ਮੁੰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਸਮੇਂ ਬੱਚੀ ਨੂੰ ਹਪਸਤਾਲ ਲਿਆਂਦਾ ਗਿਆ ਤਾਂ ਉਸ
ਸਮੇਂ ਬੱਚੀ ਦਾ ਖ਼ੂਨ ਲਗਾਤਾਰ ਵਹਿ ਰਿਹਾ ਸੀ ਪਰ ਹੁਣ ਬੱਚੀ ਦੀ ਹਾਲਾਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ। ਮੁਲਜ਼ਮ ਮੁੰਨੀ ਪੀੜਤ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਨਾਲ ਬੱਸ ਅੰਦਰ ਲੈ ਗਿਆ ਅਤੇ ਬੱਸ ਦਾ ਦਰਵਾਜ਼ਾ ਬੰਦ ਕਰ ਕੇ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ। ਘਟਨਾ ਤੋਂ ਪਹਿਲਾਂ ਬੱਚੀ ਅਪਣੇ ਪੰਜ ਸਾਲਾ ਭਰਾ ਨਾਲ ਖੇਡ ਰਹੀ ਸੀ। (ਪੀ.ਟੀ.ਆਈ.)