ਬੇਅੰਤ ਸਿੰਘ ਕਤਲ ਮਾਮਲਾ : 17 ਮਾਰਚ ਨੂੰ ਹੋਵੇਗਾ ਜਗਤਾਰ ਤਾਰਾ ਦੀ ਸਜ਼ਾ ਦਾ ਫ਼ੈਸਲਾ
Published : Mar 10, 2018, 12:43 pm IST
Updated : Mar 10, 2018, 7:13 am IST
SHARE ARTICLE

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦਾ ਕੇਸ ਹੁਣ ਲਗਭਗ ਅਪਣੇ ਅੰਜ਼ਾਮ ‘ਤੇ ਪਹੁੰਚ ਚੁਕਾ ਹੈ ਜਿਸ ਦੇ ਲਈ 16 ਮਾਰਚ ਨੂੰ ਇਸ ਕੇਸ ਦੇ ਆਖ਼ਰੀ ਮੁੱਖ ਮੁਲਜ਼ਮਾਂ ‘ਚ ਸ਼ਾਮਲ ਜਗਤਾਰ ਸਿੰਘ ਤਾਰਾ ਡੇਕਵਾਲਾ ਵਿਰੁਧ ਕੇਸ ਦੀ ਆਖ਼ਰੀ ਬਹਿਸ ਹੋਵੇਗੀ ਅਤੇ ਮਾਡਲ ਜੇਲ ਬੁੜੈਲ ‘ਚ ਲਗਦੀ ਰਹੀ ਵਿਸ਼ੇਸ਼ ਅਦਾਲਤ ਨੇ ਇਹ ਕੇਸ 17 ਮਾਰਚ ਲਈ ਅਪਣੇ ਫ਼ੈਸਲੇ ਲਈ ਨੀਅਤ ਕਰ ਦਿਤਾ ਹੈ।



ਤਾਰਾ ਦੇ ਨਿਜੀ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਦੇ ਹਵਾਲੇ ਨਾਲ ਜੇਲ ਅੰਦਰ ਲਗਦੀ ਇਸ ਅਦਾਲਤ ਦੀ ਕਾਰਵਾਈ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ। ਤਾਰਾ ਵਲੋਂ ਬੀਤੀ 25 ਜਨਵਰੀ ਨੂੰ ਹੀ ਅਦਾਲਤ ਨੂੰ ਅਪਣਾ ਲਿਖਤੀ ਇਕਬਾਲਨਾਮਾ ਸੌਂਪਦੇ ਹੋਏ ਕੇਸ ‘ਚ ਅਪਣੀ ਸ਼ਮੂਲੀਅਤ ਸਵੀਕਾਰ ਕੀਤੀ ਜਾ ਚੁਕੀ ਹੈ। 



ਇਸ ਕੇਸ ਅਤੇ ਹੁਣ ਤਕ ਦੇ ਅਜਿਹੇ ਹੋਰਨਾਂ ਅਦਾਲਤੀ ਕੇਸਾਂ ਦਾ ਹਵਾਲਾ ਲਿਆ ਜਾਵੇ ਤਾਂ ਰਾਜੋਆਣਾ ਦੀ ਤਰ੍ਹਾਂ ਤਾਰਾ ਨੂੰ ਵੀ ਇਸ ਅਦਾਲਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਹੀ ਤੈਅ ਮੰਨੀ ਜਾ ਰਹੀ ਹੈ। ਉਧਰ ਦੂਜੇ ਪਾਸੇ ਸੀਬੀਆਈ ਦੇ ਵਕੀਲ ਨੇ ਬਹਿਸ ਮੌਕੇ ਸੁਪਰੀਮ ਕੋਰਟ ਅਤੇ ਕੁੱਝ ਹੋਰਨਾਂ ਅਜਿਹੇ ਕੇਸਾਂ ਦੇ ਹਵਾਲੇ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਵੀ ਮੁਲਜ਼ਮ ਵਲੋਂ ਅਪਣੇ ਬਚਾਅ ‘ਚ ਕੁੱਝ ਬੋਲਣ ਤੋਂ ਇਨਕਾਰ ਕੀਤਾ ਗਿਆ ਸੀ ਤੇ ਉਸ ਵਿਰੁਧ ਪੇਸ਼ ਸਬੂਤ,ਗਵਾਹੀਆਂ ਅਤੇ ਇਕਬਾਲਨਾਮਿਆਂ ਦੇ ਆਧਾਰ ਉਤੇ ਫ਼ੈਸਲੇ ਸੁਣਾਏ ਜਾ ਚੁਕੇ ਹਨ।



ਸੀਬੀਆਈ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਜਗਤਾਰ ਸਿੰਘ ਤਾਰਾ ਨੇ ਉਪਰੋਕਤ ਹਤਿਆ ਵਿਚ ਵਰਤੀ ਗਈ ਅੰਬੈਸਡਰ ਕਾਰ ਨੂੰ ਬਸੰਤ ਸਿੰਘ ਬਣ ਕੇ ਖ਼ਰੀਦਿਆ ਅਤੇ ਉਸ ਨੂੰ ਚੰਡੀਗੜ੍ਹ ਵਿਖੇ ਸਫ਼ੈਦ ਰੰਗ ਦਾ ਪੇਂਟ ਕਰਵਾਇਆ ਅਤੇ ਘਟਨਾ ਵਾਲੇ ਦਿਨ ਬਤੌਰ ਡਰਾਈਵਰ ਕਾਰ ਨੂੰ ਚਲਾ ਰਿਹਾ ਸੀ। ਤਾਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਅਦਾਲਤ ਕੋਲ ਭਾਈ ਤਾਰਾ ਦੇ ਕਬੂਲਨਾਮੇ ਦੀ ਕਾਪੀ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਅਦਾਲਤ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਅਪਣੀ ਲਿਖਤੀ ਬਹਿਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਸਮਾਂ ਮੰਗਿਆ ਹੈ। ਅਦਾਲਤ ਵਲੋਂ ਕੇਸ ਦੀ ਸੁਣਵਾਈ, ਰਹਿੰਦੀ ਬਹਿਸ 16 ਮਾਰਚ 2018 ਲਈ ਮੁਲਤਵੀ ਕਰ ਦਿਤੀ ਗਈ ਹੈ ਅਤੇ ਫ਼ੈਸਲੇ ਦੀ ਮਿਤੀ 17 ਮਾਰਚ ਨਿਰਧਾਰਤ ਕਰ ਦਿਤੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement