ਭਾਰਤੀ ਟੀਮ ਦੇ 2018 ਦੇ ਮੈਚਾਂ ਦੀ ਸੂਚੀ ਜਾਰੀ, ਜਾਣੋ ਕਿਸ ਨਾਲ ਖੇਡੇ ਜਾਣਗੇ ਮੈਚ
Published : Feb 18, 2018, 3:59 pm IST
Updated : Feb 18, 2018, 10:29 am IST
SHARE ARTICLE

ਨਵੀਂ ਦਿੱਲੀ : ਅਗਲੇ ਸਾਲ ਹੋਣ ਵਾਲੇ ਆਈ.ਸੀ.ਸੀ. ਵਰਲਡ ਕੱਪ 'ਤੇ ਨਜ਼ਰ ਲਗਾ ਕੇ ਰੱਖਣ ਵਾਲੀ ਭਾਰਤੀ ਟੀਮ 2018-19 ਸੀਜ਼ਨ 'ਚ ਕਬੀਰ 30 ਵਨ ਡੇ ਕੌਮਾਂਤਰੀ ਮੈਚ ਖੇਡੇਗੀ ਜਦਕਿ ਸਾਰੇ ਫਾਰਮੈਂਟ 'ਚ ਉਸ ਨੇ ਕੁਲ 63 ਕੌਮਾਂਤਰੀ ਮੁਕਾਬਲੇ ਖੇਡਣੇ ਹਨ। ਭਾਰਤੀ ਟੀਮ ਆਗਾਮੀ ਸੀਜ਼ਨ 'ਚ 12 ਟੈਸਟ ਮੈਚ ਦੇ ਨਾਲ 21 ਟੀ-20 ਕੌਮਾਂਤਰੀ ਮੈਚ ਖੇਡੇਗੀ। ਭਾਰਤ ਦਾ ਮੌਜੂਦਾ ਸੀਜ਼ਨ 92017-18) ਸ਼੍ਰੀਲੰਕਾ 'ਚ ਟ੍ਰਾਈ ਟੀ-20 ਟੂਰਨਾਮੈਂਟ 0ਜਿਸ 'ਚ ਬੰਗਲਾਦੇਸ਼ ਤੀਜੀ ਟੀਮ ਹੋਵੇਗੀ) ਦੇ ਨਾਲ ਸਮਾਪਤ ਹੋਵੇਗਾ।


ਭਾਰਤੀ ਕ੍ਰਿਕਟ ਕੈਲੇਂਡਰ ਅਪ੍ਰੈਲ 'ਚ ਇੰਡੀਅਨ ਪ੍ਰੀਮੀਅਰ ਲੀਗ (ipl) 2018 ਤੋਂ ਸ਼ੁਰੂ ਹੋਵੇਗਾ ਜਦਕਿ ਨੈਸ਼ਨਲ ਟੀਮ ਆਪਣਾ ਅਭਿਆਨ ਜੂਨ 'ਚ ਆਇਰਲੈਂਡ ਖਿਲਾਫ ਦੋ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ ਸ਼ੁਰੂ ਕਰੇਗੀ। ਇਸ ਮਹੀਨੇ ਉਹ ਬੈਂਗਲੁਰੂ 'ਚ ਇਤਿਹਾਸਿਕ ਇਕ ਰੋਜਾ ਟੈਸਟ ਲਈ ਅਫਗਾਨਿਸਤਾਨ ਦੀ ਵੀ ਮੇਜਬਾਨੀ ਕਰਨਗੇ। 


ਇੰਗਲੈਂਡ ਦਾ ਢਾਈ ਮਹੀਨੇ ਪਹਿਲਾਂ ਦਾ ਅਹਿੰਮ ਦੌਰਾ ਜੁਲਾਈ 'ਚ ਸ਼ੁਰੂ ਹੋਵੇਗਾ ਅਤੇ ਸਤੰਬਰ ਦੇ ਸ਼ੁਰੂ 'ਚ ਖਤਮ ਹੋਵੇਗਾ ਜਿਸ 'ਚ ਭਾਰਤੀ ਟੀਮ ਪੰਜ ਟੈਸਟ, ਤਿੰਨ ਵਨ ਡੇ ਇੰਟਰਨੈਸ਼ਨਲ ਅਤੇ ਇਨ੍ਹਾਂ ਹੀ ਨਹੀਂ ਟੀ-20 ਮੈਚ ਵੀ ਖੇਡੇਗੀ।ਪੀ.ਟੀ.ਆਈ. ਮੁਤਾਬਕ ਏਸ਼ੀਆ ਕੱਪ ਗੇ ਲਈ ਵਿੰਡੋ ਬੈ, ਪਰ ਇਸ ਦੀਆਂ ਤਾਰੀਖਾਂ ਅਤੇ ਸਥਲ ਦਾ ਐਲਾਨ ਹਾਲੇ ਬਾਕੀ ਹੈ। ਏਸ਼ੀਆ ਕੱਪ 9 ਦੇ ਨੇੜੇ ਲਗਭਗ ਮੈਚ ਹੋਣਗੇ।


ਭਾਰਤ ਦਾ ਘਰੇਲੂ ਸੀਜ਼ਨ ਕਾਫੀ ਛੋਟਾ ਹੋਵੇਗਾ, ਜਿਸ 'ਚ ਵੈਸਟਇੰਡੀਜ਼ ਦੀ ਟੀਮ ਅਕਤੂਬਰ-ਨਵੰਬਰ 'ਚ ਦੋ ਟੈਸਟ, ਪੰਜ ਵਨ ਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲ ਆਵੇਗੀ। ਵੈਸਟਇੰਡੀਜ਼ ਦੌਰੇ ਤੋਂ ਬਾਅਦ ਭਾਰਤੀ ਟੀਮ ਨਵੰਬਰ-ਦਸੰਬਰ 'ਚ ਆਸਟਰੇਲੀਆ ਜਾਵੇਗੀ ਜਿੱਥੇ ਉਹ ਉਸ ਦੇ ਖਿਲਾਫ ਚਾਰ ਟੈਸਟ, ਤਿੰਨ ਟੀ-20 ਕੌਮਾਂਤਰੀ ਅਤੇ ਤਿੰਨ ਵਨ ਡੇ ਮੈਚ ਖੇਡੇਗੀ। ਬੀ.ਸੀ.ਸੀ.ਆਈ. ਨੇ ਨਿਊਜ਼ੀਲੈਂਡ 'ਚ ਟੈਸਟ ਕ੍ਰਿਕਟ ਨਹੀਂ ਖੇਡਣ ਦਾ ਨੀਤਿਗਤ ਫੈਸਲਾ ਕੀਤਾ ਹੈ ਕਿਉਂਕਿ ਭਾਰਤੀ ਸਮੇਂ ਅਨੁਸਾਰ ਸਵੇਰੇ ਢਾਈ ਤਿੰਨ ਵਜੇ ਟੈਸਟ ਮੈਚ ਖੇਡਣਾ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਲਈ ਵਿਵਹਾਰਿਕ ਨਹੀਂ ਹੈ। 


ਨਿਊਜ਼ੀਲੈਂਡ ਦੌਰਾ ਜਨਵਰੀ ਦੇ ਮੱਧ ਤੋਂ ਫਰਵਰੀ ਦੇ ਮੱਧ ਤੱਕ ਚੱਲੇਗਾ, ਜਿਸ 'ਚ ਪੰਜ ਵਨ ਡੇ ਅਤੇ ਪੰਜ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਫਰਵਰੀ ਦੇ ਦੂਜੇ ਹਾਫ 'ਚ ਆਸਟਰੇਲੀਆ ਟੀਮ ਦੀ ਸੀਮਿਤ ਓਵਰਾਂ ਦੀ ਸੀਜ਼ਨ ਲਈ ਭਾਰਤ ਆਵੇਗੀ ਜਿਸ 'ਚ ਪੰਜ ਵਨ ਡੇ ਅਤੇ ਦੋ ਟੀ-20 ਕੌਮਾਂਤਰੀ ਮੈਚ ਆਯੋਜਿਤ ਹੋਣਗੇ।2018-19 ਸੀਜ਼ਨ ਜਿੰਬਾਬਵੇ ਦੇ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ ਖਤਮ ਹੋਵੇਗਾ।

SHARE ARTICLE
Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement