BiggBoss11 : ਸ਼ਿਲਪਾ ਸ਼ਿੰਦੇ ਬਣੀ ਸੀਜਨ ਦੀ ਵਿਜੇਤਾ, ਟਰਾਫੀ ਦੇ ਨਾਲ ਮਿਲੇ 44 ਲੱਖ ਰੁਪਏ
Published : Jan 15, 2018, 11:54 am IST
Updated : Jan 15, 2018, 6:24 am IST
SHARE ARTICLE

ਸ਼ਿਲਪਾ ਛਿੰਦੇ ਨੇ ਟੀ.ਵੀ. ਰਿਐਲਟੀ ਸ਼ੋਅ ਬਿਗ ਬਾਸ-11 ‘ਚ ਹਿਨਾ ਖ਼ਾਨ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ। ਇਸ ਤੋਂ ਪਹਿਲਾਂ ਕੁਝ ਸੋਸ਼ਲ ਮੀਡੀਆ ਸਾਈਟਾਂ ‘ਤੇ ਸ਼ਿਲਪਾ ਛਿੰਦੇ ਦੇ ਜਿੱਤਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਸੀ। 

ਇਹ ਸ਼ੋਅ ਜੋ ਕਿ ਪਿਛਲੇ ਸਾਲ ਇਕ ਅਕਤੂਬਰ ਨੂੰ ਸ਼ੁਰੂ ਹੋਇਆ ਦਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖ਼ਾਨ ਵਿਚਾਲੇ ਫਾਈਨਲ ਮੁਕਾਬਲਾ ਸੀ। ਇਸ ਤੋਂ ਪਹਿਲਾਂ ਵਿਕਾਸ ਗੁਪਤਾ ਅਤੇ ਪੁਨੀਸ਼ ਸ਼ਰਮਾ ਘੱਟ ਵੋਟਾਂ ਕਾਰਨ ਬਿਗ ਬਾਸ ਦੇ ਘਰੋਂ ਬਾਹਰ ਹੋਏ।



ਬਿਗ ਬਾਸ ਦੇ ਅੱਜ ਫਾਈਨਲ ਮੁਕਾਬਲੇ ਵਾਲੇ ਦਿਨ ਸ਼ੋਅ ਦੇ ਪੇਸ਼ਕਾਰ ਸਲਮਾਨ ਖ਼ਾਨ ਨਾਲ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। 

ਇਸ ਸ਼ੋਅ ਵਿਚ ਸ਼ਿਲਪਾ ਸ਼ਿੰਦੇ, ਹਿਨਾ ਖ਼ਾਨ, ਹਿਤੇਨ ਤੇਜਵਾਨੀ, ਵਿਕਾਸ ਗੁਪਤਾ, ਪਿ੍ਯੰਕਾ ਸ਼ਰਮਾ, ਪੁਨੀਸ਼ ਸ਼ਰਮਾ, ਆਰਸ਼ੀ ਖ਼ਾਨ, ਆਕਾਸ਼ ਡਡਲਾਨੀ, ਲਵ ਸਿਨਹਾ, ਬੰਦਗੀ ਕਾਲੜਾ, ਮੇਹਜਬੀ ਸਿੱਦਕੀ, ਸਪਨਾ ਚੌਧਰੀ, ਜ਼ੁਬੇਰ ਖ਼ਾਨ, ਜੋਤੀ ਕੁਮਾਰੀ ਆਦਿ ਨੇ ਹਿੱਸਾ ਲਿਆ ਸੀ। 


ਸ਼ੋਅ ਦੇ ਸਾਰੇ ਉਮੀਦਵਾਰ ਦੋ ਗਰੁੱਪਾਂ ਵਿਚ ਵੰਡੇ ਗਏ ਸਨ ਜਿਨ੍ਹਾਂ ਦਾ ਨਾਂਅ ‘ਘਰ ਵਾਲੇ ਅਤੇ ਪੜੋਸੀ’ ਸੀ। ਇਹ ਸ਼ੋਅ ਕਲਰਸ ਟੀ.ਵੀ. ਚੈਨਲ ‘ਤੇ ਦਿਖਾਇਆ ਗਿਆ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement