
ਕਿਹਾ ਜਾਂਦਾ ਹੈ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂਅ ਹੈ, ਹਾਲਾਤ ਕਿਹੋ ਜਿਹੇ ਵੀ ਹੋਣ ਜ਼ਿੰਦਗੀ ਨੂੰ ਹਮੇਸ਼ਾ ਭਰਪੂਰ ਮੰਨਣਾ ਚਾਹੀਦਾ ਹੈ। ਪਰ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਇੱਕ ਬਜ਼ੁਰਗ ਬੈੱਡ 'ਤੇ ਪਿਆ ਦਿਖਾਈ ਦੇ ਰਿਹਾ ਹੈ ਜੋ ਕਿ ਬਿਮਾਰੀ ਨਾਲ ਜੂਝ ਰਿਹਾ ਹੈ।
ਉਸਦੇ ਸਾਹਮਣੇ ਪਰਿਵਾਰ ਮੈਂਬਰ ਪੰਜਾਬੀ ਗੀਤ ਦੀ ਧੁਨ 'ਤੇ ਨੱਚਦੇ ਦਿਖਾਈ ਦੇ ਰਹੇ ਹਨ। ਕਿ ਉਹ ਬਿਮਾਰ ਬਜ਼ੁਰਗ ਤੰਦਰੁਸਤ ਜਿਹਾ ਮਹਿਸੂਸ ਕਰੇ।
ਇਨ੍ਹਾਂ ਡਾਂਸ ਕਰਨ ਵਾਲੇ ਮੈਬਰਾਂ ਵਿੱਚ ਇੱਕ ਬਜ਼ੁਰਗ ਔਰਤ ਵੀ ਸ਼ਾਮਿਲ ਹੈ। ਜਿਹੜੀ ਕਿ ਉਸ ਬਿਮਾਰ ਬਜ਼ੁਰਗ ਦੀ ਜੀਵਨ ਸਾਥਣ ਜਾਪਦੀ ਹੈ।
ਸਾਰੇ ਮੈਂਬਰ ਬਿਮਾਰ ਵਿਅਕਤੀ ਨੂੰ ਹੌਸਲਾ ਦਿੰਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇ ਸਥਾਨ, ਸਮੇਂ ਅਤੇ ਸ਼ਾਮਿਲ ਪਰਿਵਾਰ ਦੀ ਪਛਾਣ ਫਿਲਹਾਲ ਨਹੀਂ ਹੋਈ ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।