ਚੰਡੀਗੜ ਛੇੜਛਾੜ ਮਾਮਲਾ : ਵਿਕਾਸ ਬਰਾਲਾ ਨੂੰ 5 ਮਹੀਨੇ ਬਾਅਦ ਹਾਈ ਕੋਰਟ ਵਲੋਂ ਮਿਲੀ ਜ਼ਮਾਨਤ
Published : Jan 12, 2018, 1:22 pm IST
Updated : Jan 12, 2018, 7:52 am IST
SHARE ARTICLE

ਚੰਡੀਗੜ੍ਹ : ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਛੇੜਛਾੜ 'ਚ ਫਸੇ ਬੇਟੇ ਵਿਕਾਸ ਬਰਾਲਾ ਨੂੰ ਹਾਈਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਹੈ।ਉਸ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਬਹਿਸ ਕਰਦਿਆਂ ਹਾਈਕੋਰਟ ਦਾ ਧਿਆਨ ਦਿਵਾਇਆ ਕਿ ਸ਼ਿਕਾਇਤ ਕਰਤਾ ਦਾ ਟਰਾਇਲ ਕੋਰਟ 'ਚ ਬਿਆਨ ਹੋ ਚੁੱਕਾ ਹੈ । 

 ਬਰਾਲਾ ਦੇ ਵਕੀਲ ਵਲੋਂ ਉਸ ਕੋਲੋਂ ਮੋੜਵੇਂ ਸੁਆਲ-ਜਵਾਬ ਵੀ ਕਰ ਲਏ ਹਨ ਤੇ ਅਜਿਹੇ 'ਚ ਹੁਣ ਬਰਾਲਾ ਵਲੋਂ ਪੀੜਤਾ 'ਤੇ ਬਿਆਨਾਂ ਬਾਰੇ ਦਬਾਅ ਪਾਉਣ ਦੀ ਸੰਭਾਵਨਾ ਨਹੀਂ ਬਚੀ। ਦਲੀਲ ਇਹ ਵੀ ਦਿੱਤੀ ਗਈ ਸੀ ਕਿ ਵਿਕਾਸ ਬਰਾਲਾ 'ਤੇ ਪਹਿਲਾਂ ਪਿਛਲੇ ਸਾਲ 5 ਅਗਸਤ ਨੂੰ ਮਾਮਲਾ ਦਰਜ ਹੋਇਆ ਤੇ ਉਹ ਤੁਰੰਤ ਪੁਲਿਸ ਸਾਹਮਣੇ ਪੇਸ਼ ਹੋ ਗਿਆ ਸੀ ਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। 


ਇਸ ਉਪਰੰਤ ਅਗਵਾ ਕਰਨ ਦੀ ਧਾਰਾ ਵੀ ਜੋੜੀ ਗਈ, ਜਿਸ 'ਤੇ ਉਹ ਫੇਰ ਤੁਰੰਤ ਪੇਸ਼ ਹੋ ਗਿਆ ਸੀ। ਹਾਲਾਂਕਿ ਪੀੜਤਾ ਵਲੋਂ ਪੇਸ਼ ਹੋਏ ਵਕੀਲ ਪੰਕਜ ਭਾਰਦਵਾਜ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਪਰ ਹਾਈਕੋਰਟ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਵਿਕਾਸ ਬਰਾਲਾ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਉਹ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਜ਼ਮਾਨਤ ਖ਼ਾਰਜ ਵੀ ਹੋ ਸਕਦੀ ਹੈ। 

 ਪੀੜਤਾ ਨੂੰ ਖੁੱਲ੍ਹ ਦਿੱਤੀ ਹੈ ਕਿ ਅਜਿਹੇ ਹਾਲਾਤ 'ਚ ਉਹ ਵਿਕਾਸ ਬਰਾਲਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਮੁੜ ਹਾਈਕੋਰਟ ਪਹੁੰਚ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸੀਨੀਅਰ ਆਈ.ਏ.ਐਸ. ਦੀ ਬੇਟੀ ਵਰਣਿਕਾ ਕੁੰਡੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਅਤੇ ਉਸ ਦਾ ਪਿੱਛਾ ਕਰ ਕੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵਿਕਾਸ ਬਰਾਲਾ 'ਤੇ ਲੱਗਿਆ ਸੀ।ਇਸ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਗਈ ਤੇ ਉਹ ਉਸੇ ਸਮੇਂ ਤੋਂ ਜੇਲ੍ਹ 'ਚ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement