ਚਾਹ ਪ੍ਰਸ਼ਾਦੇ ਦੇ ਨਾਲ, ਦਸਤਾਰਾਂ ਦਾ ਵੀ ਲੰਗਰ, ਫਤਿਹਗੜ੍ਹ ਸਾਹਿਬ ਜਾ ਰਹੀ ਸੰਗਤ ਲਈ ਨਿਵੇਕਲੀ ਪ੍ਰੇਰਣਾ
Published : Dec 25, 2017, 11:23 am IST
Updated : Dec 25, 2017, 5:53 am IST
SHARE ARTICLE

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਅੱਜ ਕੱਲ੍ਹ ਪੰਜਾਬ ਭਰ ਵਿੱਚ ਲੱਗੇ ਹਨ, ਪਰ ਮਾਨਸਾ ਕੈਂਚੀਆ ਤੇ ਲੱਗਿਆ ਲੰਗਰ ਇੱਕ ਨਿਵੇਕਲੀ ਹੀ ਪ੍ਰੇਰਣਾ ਦੇ ਰਿਹਾ ਹੈ। ਇਸ ਲੰਗਰ ਵਿੱਚ ਚਾਹ ਪਾਣੀ ਅਤੇ ਪ੍ਰਸ਼ਾਦੇ ਤੋਂ ਇਲਾਵਾ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ। 

ਸੇਵਾਦਾਰ ਫਤਿਹਗੜ੍ਹ ਸਾਹਿਬ ਜਾ ਰਹੀਆ ਸੰਗਤਾਂ ਦੀਆ ਟਰਾਲੀਆਂ ਨੂੰ ਅਵਾਜਾਂ ਮਾਰ ਕੇ ਬੁਲਾ ਰਹੇ ਹਨ। ਕਿ ਜਿਸ ਵੀਰ ਨੇ ਦਸਤਾਰ ਸਜਾਉਣੀ ਹੈ, ਉਸ ਨੂੰ ਦਸਤਾਰ ਵੀ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਵੀਰ ਨੂੰ ਲੋੜ ਹੈ ਤਾਂ ਬੰਨ੍ਹੀ ਵੀ ਜਾਵੇਗੀ। 



ਸ਼ਹੀਦੀ ਜੋੜ ਮੇਲ ਤੇ ਜਾਂਦੇ ਨੌਜਵਾਨਾਂ ਨੂੰ ਮੌਕੀਂ ਕੈਪ ਤੇ ਰੁਮਾਲਾਂ ਦੀ ਜਗ੍ਹਾ ਦਸਤਾਰਾਂ ਸਜਾ ਕੇ ਭੇਜਿਆ ਜਾ ਰਿਹਾ। ਫਤਿਹਗੜ੍ਹ ਸਾਹਿਬ ਪਹੁੰਚੇ ਇਹ ਵੀਰ ਜ਼ਰੂਰ ਅਗਲੀ ਵਾਰ ਸਿੱਖੀ ਸਰੂਪ 'ਚ ਵੀ ਪਹੁੰਚਣਗੇ। ਇਹ ਉਪਰਾਲਾ ਕਰਨ ਵਾਲਿਆਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। 

ਇਥੋਂ ਪਤਾ ਲਗਦਾ ਹੈ ਕਿ ਕੌਮ ਵਿੱਚ ਕਾਫੀ ਨਿਘਾਰ ਆਉਣ ਤੋਂ ਬਾਅਦ ਕੌਮ ਦੂਬਾਰਾ ਚੜ੍ਹਦੀ ਕਲਾ ਵਿਚ ਆ ਰਹੀ ਹੈ। ਜੋ ਨੌਜਵਾਨ ਭਟਕ ਗਏ ਸੀ ਉਹ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਲਦੀ ਵਾਪਸ ਸਿੱਖੀ ਘਰ ਵਿਚ ਜਾਣਗੇ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement