
ਚੀਨੀ ਕੰਪਨੀ ਹੁਆਵੇ ਦੀ ਸਬ-ਬ੍ਰਾਂਡ ‘Honor’ ਨੇ ਆਪਣਾ ਨਵਾਂ ਸਮਾਰਟਫੋਨ Honor 9i ਭਾਰਤ ‘ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਕਰੀਬ ਬੇਜ਼ਲ-ਲੈਸ ਏਜ਼-ਟੂ-ਏਜ਼ ਡਿਸਪਲੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ ਚਾਰ ਕੈਮਰਿਆਂ ਨਾਲ ਲਾਂਚ ਕੀਤਾ ਗਿਆ ਹੈ। ਆਨਰ 9i ਦੀ ਕੀਮਤ 17,999 ਰੁਪਏ ਹੈ ਜੋ ਅਕਤੂਬਰ ਤੋਂ ਵਿਕਰੀ ਲਈ ਬਾਜ਼ਾਰ ‘ਚ ਆਵੇਗਾ।
ਇਹ ਸਮਾਰਟਫੋਨ ਫਲਿਪਕਾਰਟ ਐਕਸਕਲੂਸਿਵ ਹੋਵੇਗਾ। Honor 9i ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਏਜ਼-ਟੂ-ਏਜ਼ ਡਿਸਪਲੇ ਨਾਲ ਆਉਂਦਾ ਹੈ। ਇਸ ਦਾ ਐਸਪੇਕਟ ਰੇਸ਼ੋ 18:9 ਹੈ। ਸਕਰੀਨ ਦੀ ਰਿਜ਼ੋਲੁਅਸ਼ਨ 2160×1080 ਪਿਕਸਲ ਦਿੱਤੀ ਗਈ ਹੈ ਜੋ ਕਟਈ ਗਲਾਸ ਨਾਲ ਆਉਂਦਾ ਹੈ।
ਮੈਟਲ ਯੂਨੀਬਾਡੀ ਵਾਲੇ ਇਸ ਸਮਾਰਟਫੋਨ ‘ਚ ਕੰਪਨੀ ਦਾ ਇਨ-ਹਾਊਸ ਪ੍ਰੋਸੈਸਰ ਆਕਟਾਕੋਰ ਕਿਰੀਨ 659 ਦਿੱਤਾ ਹੈ ਜਿਹੜਾ 4 ਜੀਬੀ ਰੈਮ ਦੇ ਨਾਲ ਆਉਂਦਾ ਹੈ।ਕੈਮਰਾ ਇਸ ਸਮਾਰਟਫੋਨ ਦੀ ਸੱਭ ਤੋਂ ਵੱਡੀ ਖੂਬੀ ਹੈ। ਇਸ ‘ਚ 13 ਮੈਗਾਪਿਕਸਲ ਦਾ ਡੁਅਲ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਤਸਵੀਰਾਂ ਨੂੰ ਡੈਪਥ ਆਫ ਫੀਲਡ ਦੇ ਨਾਲ ਕੈਪਚਰ ਕਰਦਾ ਹੈ। ਉੱਥੇ ਇਸ ‘ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਕੈਮਰੇ ‘ਚ ਤਸਵੀਰ ਖਿੱਚਣ ਤੋਂ ਬਾਅਦ ਫੋਕਸ ਵੀ ਬਦਲਿਆ ਜਾ ਸਕਦਾ ਹੈ।
ਇਹ ਸਮਾਰਟਫੋਨ ਐਨਡ੍ਰਾਇਡ ਨੌਗਟ ਓਐਸ ਦੇ ਨਾਲ ਆਉਂਦਾ ਹੈ ਤੇ ਸਮਾਰਟਫੋਨ ਨੂੰ ਪਾਵਰ ਦੇਣ ਲਈ 3,340mAh ਦੀ ਬੈਟਰੀ ਦਿੱਤੀ ਗਈ ਹੈ।