
ਚਰਨਜੀਤ ਸਿੰਘ ਚੱਢਾ ਜਿੰਨ੍ਹਾਂ ਦੀ ਇੱਕ ਅਸ਼ਲੀਲ ਵੀਡਿਓ ਵਾਇਰਲ ਹੋਈ ਸੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਚਰਨਜੀਤ ਚੱਢਾ ਕੋਲੋਂ ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਖੁੱਸ ਗਈ। ਚਰਨਜੀਤ ਚੱਢਾ ਬੇਸ਼ੱਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਪਹਿਲਾਂ ਹੀ ਸਾਜਿਸ਼ਕਾਰਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੋਈ ਹੈ ਤੇ ਉਹ ਇਸ ਵੀਡਿਓ ਨੂੰ ਜਾਅਲੀ ਵੀਡੀਓ ਦੱਸ ਰਹੇ ਹਨ।
ਪਰ ਪਹਿਲੀ ਨਜ਼ਰੇ ਵੇਖਣ ‘ਤੇ ਇੰਝ ਹੀ ਝਲਕਾਰਾ ਪੈਂਦਾ ਹੈ ਕਿ ਅਸ਼ਲੀਲ ਵੀਡੀਓ ‘ਚ ਚੱਢਾ ਹੀ ਹੋਣ। ਚੀਫ ਖਾਲਸਾ ਦੀਵਾਨ ਨੇ ਆਪਣੀ ਸੰਸਥਾ ਦੇ ਮਿਆਰ ਨੂੰ ਕਾਇਮ ਰੱਖਣ ਦਾ ਉੱਦਮ ਕਰਦਿਆਂ ਚਰਨਜੀਤ ਚੱਢਾ ਦੀ ਥਾਂ ਧੰਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ।
ਪਤਾ ਲੱਗਾ ਹੈ ਕਿ ਚਰਨਜੀਤ ਚੱਢਾ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਸਨ, ਪਰ ਕਾਰਜਕਾਰਨੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਕੁਰਸੀ ਤੋਂ ਲਾਂਭੇ ਕਰ ਦਿੱਤਾ। ਇਸੇ ਦੌਰਾਨ ਚਰਨਜੀਤ ਚੱਢਾ ਅਤੇ ਵੀਡੀਓ ‘ਚ ਦਿੱਸਣ ਵਾਲੀ ਔਰਤ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਜਿਸ ‘ਚ ਉਹ ਚੱਢਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਰਹੀ ਹੈ ਤੇ ਉਹ ਬਦਲੇ ‘ਚ ਉਸਨੂੰ ਸ਼ਗਨ ਵਜੋਂ ਪੈਸੇ ਫੜ੍ਹਾ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਲੋਕ ਚੱਢਾ ਅਤੇ ਉੱਕਤ ਔਰਤ ਨੂੰ ਲਾਅਨਤਾ ਪਾ ਰਹੇ ਹਨ ਕਿ ਘੱਟੋ-ਘੱਟ ਰਿਸ਼ਤਿਆਂ ਦੀ ਮਰਿਆਦਾ ਤਾਂ ਕਾਇਮ ਰੱਖੋ ਫਿਲਹਾਲ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ।