ਚਿੱਟੇ ਦੇ ਨਸ਼ੇ 'ਚ ਲਾੜੇ ਨੇ ਲਾਵਾਂ ਲੈਂਦੇ ਹੋਏ ਮਚਾਇਆ ਬਵਾਲ, ਨਹੀਂ ਉੱਠੀ ਲਾੜੀ ਦੀ ਡੋਲੀ
Published : Jan 8, 2018, 12:56 pm IST
Updated : Jan 8, 2018, 7:26 am IST
SHARE ARTICLE

ਵਿਆਹ ਸਮਾਗਮ ਦੌਰਾਨ ਸਾਰੀਆਂ ਰਸਮਾਂ ਠੀਕ-ਠਾਕ ਚੱਲ ਰਹੀਆਂ ਸਨ। ਗੁਰੂ ਘਰ 'ਚ ਆਨੰਦ ਕਾਰਜ ਵੀ ਚੱਲ ਰਹੇ ਸੀ ਪਰ ਅਚਾਨਕ ਅਜਿਹਾ ਕੀ ਹੋਇਆ ਕਿ ਲਾੜੀ ਨੇ ਲਾਵਾਂ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਜਾਣਕਾਰੀ ਮਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚੱਲ ਰਹੇ ਆਨੰਦ ਕਾਰਜ ਦੌਰਾਨ ਲਾੜੇ ਨੇ ਆਪਾ ਖੋਹ ਦਿੱਤਾ ਤੇ ਪੁਠੀਆਂ ਸਿੱਧੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ। 

ਲਾੜੇ ਦੀਆਂ ਅਜਿਹੀਆਂ ਹਰਕਤਾਂ ਨਾਲ ਮਾਹੌਲ ਗਰਮਾ ਗਿਆ ਤੇ ਲਾੜੀ ਨੇ ਲਾਵਾਂ ਵਿਚਾਲੇ ਹੀ ਛੱਡ ਕੇ ਰਿਸ਼ਤਾ ਜੋੜਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਮਾਮਲਾ ਹਾਜੀਪੁਰ ਦਾ ਹੈ, ਜਿਥੇ ਦਸੂਹਾ ਤੋਂ ਇਕ ਪਰਿਵਾਰ ਹਾਜੀਪੁਰ ਦੇ ਇਕ ਪਿੰਡ 'ਚ ਬਰਾਤ ਲੈ ਕੇ ਆਇਆ ਸੀ....ਜਿਥੇ ਲਾੜੇ ਦੇ ਅਜੀਬੋ ਗਰੀਬ ਵਰਤਾਰੇ ਮਾਹੌਲ ਤਣਾਅਪੂਰਨ ਕਰ ਦਿੱਤਾ। ਉਧਰ ਲੜਕੀ ਦੇ ਪਰਿਵਾਰ ਲੜਕੇ ਨੂੰ ਨਸ਼ੇ ਦਾ ਆਦਿ ਹੋਣ ਦੇ ਇਲਜ਼ਾਮ ਲਾਏ ਹਨ। 


ਉਹਨਾਂ ਕਿਹਾ ਕਿ ਲੜਕੇ ਨੇ ਚਿੱਟੇ ਦਾ ਨਸ਼ਾ ਕੀਤਾ ਸੀ। ਜੋ ਕਿ ਉਹਨਾਂ ਨੂੰ ਨਾਗਵਾਰ ਹੈ ਅਤੇ ਉਹ ਇਸ ਰਿਸ਼ਤੇ ਨੂੰ ਇਥੇ ਹੀ ਖਤਮ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਵਿਆਹ ਸਮਾਗਮ ਚ ਹੋਈ ਇਸ ਹਲਚਲ ਤੋਂ ਬਾਅਦ ਲਾੜਾ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਵਾਪਿਸ ਲਿਆਂਦਾ ਗਿਆ। 

ਜਿਥੇ ਉਕਤ ਲਾੜਾ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਹੋਇਆ ਨਜ਼ਰ ਆਇਆ। ਫਿਲਹਾਲ ਪੁਲਿਸ ਨੇ ਦੋਹਾ ਪਰਿਵਾਰਾਂ ਨੂੰ ਥਾਣੇ ਲਿਜਾ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਘਟਨਾ ਨੇ ਇੱਕ ਪਰਿਵਾਰ ਨੂੰ ਵੱਸਣ ਤੋਂ ਪਹਿਲਾਂ ਹੀ ਉਜਾੜ ਦਿਤਾ ਅਤੇ ਲੜਕੀ ਦੇ ਸੁਪਨਿਆਂ ਨੂੰ ਛਕਣਾਚੂਰ ਕਰ ਦਿੱਤਾ ਹੈ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement