ਚੋਰੀ ਕਰਕੇ ਭੱਜਦੇ ਚੋਰ ਆਏ ਪੁਲਿਸ ਅੜਿੱਕੇ, ਦੇਖੋ ਫੇਰ ਕੀ ਹੋਇਆ
Published : Sep 18, 2017, 3:43 pm IST
Updated : Sep 18, 2017, 10:13 am IST
SHARE ARTICLE

ਗੁਰਦਾਸਪੁਰ ਥਾਣਾ ਸਦਰ ਦੀ ਪੁਲਿਸ ਵਲੋਂ ਚੌਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿਰਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਚ ਓ . ਸਦਰ ਸੁਖਰਾਜ ਸਿੰਘ ਢਿਲੋ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੀ ਇੱਕ ਟੀਮ ਨੇ ਬਬਰੀ ਬਾਈਪਾਸ ਨੇੜੇ ਨਾਕਾ ਲਗਾਇਆ ਹੋਇਆ ਸੀ। 

ਨਾਕਾਬੰਦੀ ਦੌਰਾਨ ਧਾਰੀਵਾਲ ਵਲੋਂ ਦੋ ਮੋਟਰਸਾਈਕਲ ਸਵਾਰ ਗੁਰਦਾਸਪੁਰ ਨੂੰ ਆ ਰਹੇ ਸੀ। ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਮੋਟਰਸਾਇਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ। ਜਦੋਂ ਪੁਲਿਸ ਵਲੋਂ ਸਖਤੀ ਨਾਲ ਇਹਨਾਂ ਦੋਨਾਂ ਪਾਸਿਓ ਪੁੱਛਗਿੱਛ ਕੀਤੀ ਤਾਂ ਇਹਨਾਂ ਆਪਣਾ ਨਾ ਹਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਦੱਸਿਆ ਅਤੇ ਕਬੂਲਿਆਂ ਕਿ ਇਹ ਸਪਲੈਂਡਰ ਮੋਟਰਸਾਈਕਲ ਉਹਨਾਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਤੋਂ ਚੋਰੀ ਕੀਤਾ ਸੀ।


ਐਸ.ਐਚ ਓ . ਸਦਰ ਸੁਖਰਾਜ ਸਿੰਘ ਢਿੱਲੋ ਨੇ ਦੱਸਿਆ ਕਿ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਇਕ ਟਿੱਪਰ ਅਤੇ ਟਰਾਲਾ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਦੋਨਾਂ ਤੇ ਥਾਣਾ ਬਟਾਲਾ, ਤਿਬੱੜ, ਧਾਰੀਵਾਲ ਵਿਖੇ ਪਹਿਲਾਂ ਵੀ ਮੁਕੱਦਮੇ ਦਰਜ ਹਨ। 

ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। ਥਾਣਾ ਸਦਰ ਦੀ ਪੁਲਿਸ ਨੇ ਉਕਤ ਦੋਨਾਂ ਵਿਰੁੱਧ ਧਾਰਾ 379, 411 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। 


SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement