
ਬਜ਼ੁਰਗ ਮਹਿਲਾ ਨੇ ਅਪਣੇ ਪਤੀ ਖਿਲਾਫ ਅਦਾਲਤ ਵਿਚ ਤਲਾਕ ਲੈਣ ਦਾ ਕੇਸ ਪਾ ਦਿੱਤਾ। ਇਸ ਗੱਲ ਕਰਕੇ ਆਮ ਲੋਕਾਂ 'ਚ ਕਾਫੀ ਹੈਰਾਨੀ ਦੇਖਣ ਨੂੰ ਮਿਲੀ ਹੈ। ਆਪਣੇ ਪਤੀ,ਲੜਕੇ ਅਤੇ ਨੂੰਹ ਤੋਂ ਤੰਗ ਆਈ 63 ਸਾਲਾ ਮਹਿਲਾ ਵੀਨਾ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵੀਨਾ ਨੇ ਇੰਨਸਾਫ ਲੈਣ ਲਈ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸਦੀ ਕੋਈ ਸੁਣਵਾਈ ਨਹੀ ਹੋਈ।
ਜਿਸ ਤੋਂ ਬਾਅਦ ਵੀਨਾ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ। ਫਿਲਹਾਲ ਵੀਨਾ ਅੰਮ੍ਰਿਤਸਰ ਦੇ ਕੋਲ ਅਜਨਾਲਾ ਰੋਡ 'ਤੇ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਹੈ। ਦਰਸਅਲ ਵੀਨਾ ਦਾ ਵਿਆਹ ਤਰਨ ਤਾਰਨ ਦੇ ਖਾਲਸਾਪੁਰ ਰੋਡ ਦੇ ਵਸਨੀਕ ਰਾਮਚੰਦ ਦੇ ਲੜਕੇ ਜੈਪਾਲ ਦੇ ਨਾਲ 1976 ਵਿਚ ਹੋਇਆ ਸੀ। ਵੀਨਾ ਨੂੰ ਆਸ ਪਾਸ ਦੇ ਲੋਕਾ ਨੇ ਇਹ ਕਿਹਾ ਸੀ ਕਿ ਇਸ ਉਮਰ ਵਿਚ ਇਹ ਤਲਾਕ ਜਾ ਫਿਰ ਥਾਣੇ ਕਚਿਹਰੀਆ ਦੇ ਚੱਕਰ ਸ਼ੌਭਾ ਨਹੀ ਦਿੰਦੇ।
ਮਗਰ ਫਿਰ ਵੀ ਵੀਨਾ ਨੇ ਇੱਕ ਹਫਤਾ ਪਹਿਲਾ ਹੀ ਸੀ.ਜੇ.ਐਮ ਅੰਮ੍ਰਿਤਸਰ ਜੋਗਿੰਦਰ ਸਿੰਘ ਦੀ ਅਦਾਲਤ ਵਿਚ ਤਲਾਕ ਦਾ ਦਾਅਵਾ ਦਾਇਰ ਕਰ ਦਿੱਤਾ। ਜਿਸਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 12 ਅਕਤੂਬਰ ਨੂੰ ਰੱਖੀ ਹੈ। ਦੂਜੀ ਤਰਫ ਜੈਪਾਲ ਨੇ ਦਾਅਵਾ ਕੀਤਾ ਹੈ ਕਿ ਉਸਦੀ ਸੱਸ ਆਸ਼ਾ ਰਾਣੀ ਦੀ ਇੱਕ ਸਾਲ ਪਹਿਲਾ ਉਸਦੀ ਮੌਤ ਹੋ ਗਈ ਹੈ।
ਜਿਸ ਤੋਂ ਬਾਅਦ ਵੀਨਾ ਆਪਣੇ ਪੇਕੇ ਘਰ ਰਹਿਣ ਲੱਗ ਪਈ। ਅਤੇ ਇਹ ਜੋ ਮੇਰੇ ਉਪਰ ਦਹੇਜ ਦਾ ਇਲਜ਼ਾਮ ਲਗਾ ਰਹੀ ਉਹ ਸਾਰੇ ਬੇਬੁਨਿਆਦ ਹਨ ਅਤੇ ਇਹ ਜ਼ਰੂਰ ਕਿਸੇ ਦੇ ਬਹਿਕਾਵੇ ਵਿਚ ਆਣਕੇ ਇਹ ਕਦਮ ਚੁੱਕ ਰਹੀ ਹੈ।