ਡਾਕਟਰਾਂ ਨੇ ਐਂਬੂਲੈਂਸ 'ਚ ਢੋਈ ਸ਼ਰਾਬ, ਰੂਸੀ ਡਾਂਸਰ ਨਾਲ ਲਾਏ ਠੁਮਕੇ
Published : Dec 27, 2017, 3:50 pm IST
Updated : Dec 27, 2017, 10:20 am IST
SHARE ARTICLE

ਡਾਕਟਰਾਂ ਦੀ ਇੱਕ ਕਾਨਫਰੰਸ ‘ਤੇ, ਰੂਸੀ ਬੈਲੇ ਡਾਂਸਰ ਨੇ ਠੁਮਕੇ ਲਾਏ ਤੇ ਐਂਬੂਲੈਂਸ ਵਿੱਚ ਸ਼ਰਾਬ ਢੋਈ ਗਈ। ਮਰੀਜ਼ ਪ੍ਰੇਸ਼ਾਨ ਸੀ ਪਰ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਡਾਕਟਰ ਪੀਣ ਤੇ ਨੱਚਣ ਵਿੱਚ ਰੁਝੇ ਹੋਏ ਸਨ। ਹੁਣ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਜਾਂਚ ਬਾਰੇ ਗੱਲ ਕਰ ਰਹੇ ਹਨ।

ਮੇਰਠ ਦੇ ਲਾਲਾ ਲਾਜਪਤ ਰਾਏ ਕਾਲਜ ਦੀ ਐਲੂਮਨੀ ਮੀਟ (92 ਬੈਚ) ਦੀ ਪਾਰਟੀ ਵਿੱਚ ਐਂਬੂਲੈਂਸ ਵਿੱਚ ਸ਼ਰਾਬ ਲਿਆਂਦੀ ਗਈ ਜੋ ਡਾਕਟਰਾਂ ਨੇ ਰੱਜ ਕੇ ਪੀਤੀ। ਸ਼ਰਾਬ ਦੇ ਨਸ਼ੇ ਵਿੱਚ ਡਾਕਟਰਾਂ ਨੇ ਰੂਸੀ ਨੱਚਣ ਵਾਲੀਆਂ ਨਾਲ ਠੁਮਕੇ ਵੀ ਲਾਏ। 


ਡਾਕਟਰ ਲਾਲਾ ਲਾਜਪਤ ਰਾਏ ਦੀ ਮੂਰਤੀ ਦੇ ਪੈਰਾਂ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਵਿਦੇਸ਼ੀ ਕੁੜੀਆਂ ਨੂੰ ਸਾਕੀ ਬਣਾਇਆ ਗਿਆ ਸੀ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਸਕੇ ਗਰਗ ਦੀ ਛੁੱਟੀ ‘ਤੇ ਹੈ ਤੇ ਐਕਟਿੰਗ ਪ੍ਰਿੰਸੀਪਲ ਵਿਨੈ ਅਗਰਵਾਲ ਜਾਂਚ ਬਾਰੇ ਗੱਲ ਕਰ ਰਹੇ।

ਮੇਰਠ ਦੇ ਮੁੱਖ ਮੰਤਰੀ ਵੀ ਇਸ ‘ਤੇ ਕਾਰਵਾਈ ਕਰਨ ਬਾਰੇ ਚਰਚਾ ਕਰ ਰਹੇ ਹਨ ਜਦਕਿ ਡਾਕਟਰਾਂ ਨੇ ਇਸ ਦੀ ਦੀ ਪਰਮਿਸ਼ਨ ਲਈ ਹੋਈ ਸੀ, ਪਰ ਇਹ ਦੱਸਣਯੋਗ ਹੈ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਐਂਬੂਲੈਂਸ ਨਹੀਂ ਮਿਲਦੀ ਤੇ ਇੱਥੇ ਐਂਬੂਲੈਂਸ ਵਿੱਚ ਸ਼ਰਾਬ ਢੋਈ ਜਾ ਰਹੀ ਸੀ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement