ਡਾਂਸਰ ਹਰਸ਼ਿਤਾ ਦੇ ਕਤਲ ਦਾ ਅਸਲੀ ਸੱਚ ਕਿਤੇ ਇਹ ਤਾਂ ਨਹੀਂ !
Published : Oct 20, 2017, 5:14 pm IST
Updated : Oct 20, 2017, 11:44 am IST
SHARE ARTICLE

ਪਾਣੀਪਤ: ਹਰਿਆਣਾ ਦੀ ਹਰਸ਼ਿਤਾ ਦਹਿਆ, ਲੋਕ ਗਾਇਕੀ ਵਿੱਚ ਇੱਕ ਜਾਣਿਆ - ਪਹਿਚਾਣਿਆ ਨਾਮ ਹੈ। ਹਰਿਆਣਵੀਂ ਡਾਂਸਰ ਹਰਸ਼ਿਤਾ ਦਹਿਆ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ ਕਰਵਾਇਆ ਹੈ। ਪੁਲਿਸ ਦੀ ਪੁੱਛਗਿੱਛ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। 

ਪੁਲਿਸ ਬੁੱਧਵਾਰ ਦਿਨੇਸ਼ ਨੂੰ ਪ੍ਰੋਕਸ਼ਨ ਵਰੰਟ ‘ਤੇ ਝੱਜਰ ਲੈ ਕੇ ਆਈ ਸੀ। ਪਾਣੀਪਤ ਦੇ ਐਸਐਚਓ ਨਵੀਨ ਸੰਧੂ ਨੇ ਦੱਸਿਆ ਹੈ ਕਿ ਦਿਨੇਸ਼ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਹੀ ਜੇਲ੍ਹ ਵਿੱਚ ਬੈਠ ਕੇ ਹਰਸ਼ਿਤਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਉਸ ਦਾ ਕਹਿਣਾ ਹੈ ਕਿ ਹਰਸ਼ਿਤਾ ਦੀ ਵਜ੍ਹਾ ਕਾਰਨ ਹੀ ਉਸ ‘ਤੇ ਬਲਾਤਕਾਰ ਦਾ ਕੇਸ ਸੀ ਤੇ ਉਸ ਦੀ ਮਾਂ ‘ਤੇ ਕਤਲ ਦਾ ਕੇਸ ਦਰਜ ਹੋਇਆ। 


ਹਰਸ਼ਿਤਾ ਇਸ ਕੇਸ ‘ਚ ਮੁੱਖ ਗਵਾਹ ਸੀ।ਦਿਨੇਸ਼ ਨੇ ਹਰਸ਼ਿਤਾ ਨੂੰ ਖ਼ਤਮ ਕਰਨ ਲਈ ਕਈ ਬਦਮਾਸ਼ਾਂ ਨਾਲ ਗੱਲਬਾਤ ਕੀਤੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕਤਲ ਕਿਸ ਨੇ ਕੀਤਾ ਹੈ। ਪੁਲਿਸ ਹੁਣ ਉਨ੍ਹਾਂ ਬਦਮਾਸ਼ਾਂ ਬਾਰੇ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਬਦਮਾਸ਼ਾਂ ਨੇ ਹਰਸ਼ਿਤਾ ‘ਤੇ ਗੋਲੀਆਂ ਦਾਗਿਆਂ ਸੀ। ਹਰਸ਼ਿਤਾ ਦੀ ਮਾਂ ਦੇ ਕਤਲ ਦਾ ਦੋਸ਼ੀ ਵੀ ਦਿਨੇਸ਼ ਹੀ ਹੈ ਤੇ ਦਿਨੇਸ਼ ‘ਚ ਹਰਸ਼ਿਤਾ ਨਾਲ ਬਲਾਤਕਾਰ ਵੀ ਕੀਤਾ ਸੀ।

ਦੱਸਣਯੋਗ ਹੈ ਕਿ 17 ਅਕਤੂਬਰ ਨੂੰ ਪਾਨੀਪਤ ਜ਼ਿਲ੍ਹੇ ਦੇ ਇਸਰਾਨਾ ਹਲਕੇ ਅਧੀਨ ਪੈਂਦੇ ਪਿੰਡ ਚਮਰਾੜਾ ਵਿੱਚ ਅੱਜ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਨਿਕਲ ਰਹੀ ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 


ਪ੍ਰੋਗਰਾਮ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੀ ਸੀ ਕਿ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਪੁਲਿਸ ਮੁਤਾਬਕ ਹਮਲਾਵਰਾਂ ਨੇ ਉਸ ‘ਤੇ 4 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement