ਧਾਰਾ 25ਬੀ ਨੂੰ ਲੈ ਕੇ ਸਖ਼ਤ ਹੋਏ ਅਕਾਲੀ, ਹਰ ਹੱਦ ਤੱਕ ਜਾਣ ਦੀ ਗੱਲ ਆਖੀ
Published : Jan 24, 2018, 4:15 pm IST
Updated : Jan 24, 2018, 10:45 am IST
SHARE ARTICLE

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਧਾਰਾ 25ਬੀ ਦਾ ਹਮਾਇਤੀ ਹੈ ਤੇ ਜੇ ਬੀ.ਜੇ.ਪੀ. ਸਰਕਾਰ ਨੇ ਧਾਰਾ 25ਬੀ ਲਾਗੂ ਨਾ ਕੀਤੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ, ਗਠਜੋੜ ਤਾਂ ਕੋਈ ਵੱਡੀ ਗੱਲ ਨਹੀਂ। ਇਹ ਗੱਲ ਮਨਜੀਤ ਸਿੰਘ ਜੀ ਕੇ ਨਹੀਂ ਅਕਾਲੀ ਦਲ ਬੋਲ ਰਿਹਾ ਹੈ। ਇਹ ਗੱਲ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਹੀ ਹੈ। ਅੱਜ ਕੱਲ੍ਹ ਅਕਾਲੀ ਦਲ ਧਾਰਾ 25 ਬੀ ਦੇ ਮਸਲੇ ਨੂੰ ਕਾਫੀ ਉਠਾ ਰਿਹਾ ਹੈ ਤੇ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਦਲਿਤ ਭਾਈਚਾਰੇ ਦਾ ਪੱਖ ਰੱਖਦੇ ਹੋਏ ਇਸ ਮਸਲੇ ਦੇ ਵਿਰੋਧ ‘ਚ ਬਿਆਨ ਵੀ ਦੇ ਚੁੱਕੇ ਹਨ।



ਉਨ੍ਹਾਂ ਕਿਹਾ, “ਅਕਾਲੀ ਦਲ ਹਮੇਸ਼ਾ ਧਾਰਾ 25 ਬੀ ਦਾ ਮਸਲਾ ਉਠਾਉਂਦਾ ਰਿਹਾ ਹੈ। ਇਹ ਸੱਤਾ ‘ਚ ਹੋਣ ਜਾਂ ਨਾ ਹੋਣ ਦਾ ਮਸਲਾ ਨਹੀਂ ਹੈ। ਕਿਉਂਕਿ ਇਹ ਮਸਲਾ ਸਿੱਖਾਂ ਦੀ ਵੱਖਰੀ ਪਛਾਣ ਨਾਲ ਜੁੜਿਆ ਹੋਇਆ ਹੈ। ਸਿੱਖ ਆਪਣੀ ਵੱਖਰੀ ਪਛਾਣ ਦਾ ਹੱਕ ਲੈ ਕੇ ਰਹਿਣਗੇ ਤੇ ਜਦੋਂ ਤੱਕ ਨਹੀਂ ਮਿਲਦਾ ਉਦੋਂ ਤੱਕ ਲੜਣਗੇ।”



ਜੀ ਕੇ ਕਿਹਾ ਕਿ ਬੀਜੇਪੀ ਸਰਕਾਰ ਨਾਲ ਵਾਜਾਪਈ ਦੇ ਸਮੇਂ ਤੋਂ ਇਹ ਮਸਲਾ ਉਠਾਉਂਦੇ ਰਹੇ ਹਾਂ ਤੇ ਹੁਣ ਵੀ ਲਗਾਤਾਰ ਬੀਜੇਪੀ ਨਾਲ ਉਠਾ ਰਹੇ ਹਾਂ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸਾਡੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਅਸੀਂ ਬੀਜੇਪੀ ਨੂੰ ਹਰ ਸਮਲੇ ਤੇ ਸਹਿਯੋਗ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਸਿੱਖਾਂ ਨੂੰ ਵੱਖਰੀ ਪਛਾਣ ਮੰਨੇ ਜਾਂ ਨਾ ਪਰ ਅਸੀਂ ਆਪਣੇ ਆਂਪ ਨੂੰ ਵੱਖਰੀ ਹਸਤੀ ਮੰਨਦੇ ਹਾਂ।



ਉਨ੍ਹਾਂ ਕਿਹਾ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਸਾਡੇ ਖ਼ਿਲਾਫ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਸਾਡਾ ਮਸਲਾ ਉਨ੍ਹਾਂ ਦੇ ਵਿਰੋਧ ‘ਚ ਨਹੀਂ ਹੈ ਤੇ ਹੁਣ ਬਿਨਾ ਗੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement