
ਬਿੱਗ ਬੌਸ ‘ਚ ਐਂਟਰੀ ਪਿੱਛੋਂ ਢਿੰਚੈਕ ਪੂਜਾ ਨੂੰ ਲੈ ਕੇ ਬਾਬਾ ਸਵਾਮੀ ਓਮ ਨੇ ਇਕ ਖੁਲਾਸਾ ਕੀਤਾ ਹੈ ਕਿ ਉਸ ਨੇ ਹੀ ਢਿੰਚੈਕ ਪੂਜਾ ਦੇ ਫੇਮਸ ਗਾਣੇ ‘ਸੈਲਫੀ ਮੈਨੇ ਲੇ ਲੀ ਆਜ’ ਦਾ ਲਿਰਿਕਸ ਲਿਖਿਆ ਸੀ। ਉਨ੍ਹਾਂ ਇਹ ਖੁਲਾਸਾ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੂਜਾ ਹਮੇਸ਼ਾ ਉਨ੍ਹਾਂ ਦੇ ਕੋਲ ਆਸ਼ੀਰਵਾਦ ਲੈਣ ਆਉਂਦੀ ਸੀ। ਉਹ ਸਟਾਰ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ।
ਇਸ ਪਿੱਛੋਂ ਉਨ੍ਹਾਂ ਨੇ ਢਿੰਚੈਕ ਪੂਜਾ ਦੇ ਲਈ ਲਿਰਿਕਸ ਲਿਖਿਆ, ਜਿਸ ਪਿੱਛੋਂ ਉਨ੍ਹਾਂ ਦੇ ਆਸ਼ੀਰਵਾਦ ਨਾਲ ਪੂਜਾ ਦਾ ਗਾਣਾ ਹਿੱਟ ਹੋ ਗਿਆ ਤੇ ਉਹ ਬਿੱਗ ਬੌਸ ਦੇ ਘਰ ਤਕ ਪਹੁੰਚ ਗਈ ਹੈ।ਬਿੱਗ ਬੌਸ ਦੇ ਹੁਕਮ ‘ਤੇ ਪੂਜਾ ਨੇ ਆਕਾਸ਼ ਅਤੇ ਅਰਸ਼ੀ ਦੀ ਮਦਦ ਨਾਲ ਬਿੱਗ ਬੌਸ ਦੇ ਘਰ ‘ਚ ਇਕ ਰੈਪ ਸੌਂਗ ਤਿਆਰ ਕੀਤਾ, ਜੋ ਕਿ ਘਰ ਵਾਲਿਆਂ ‘ਤੇ ਵੀ ਬਣਾਇਆ ਗਿਆ ਹੈ। ਢਿੰਚੈਕ ਪੂਜਾ ਦੀ ਫੈਨ ਲਿਸਟ ‘ਚ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਗਾਇਕ ਸੋਨੂੰ ਨਿਗਮ ਵੀ ਸ਼ਾਮਿਲ ਹਨ।
ਖਬਰਾਂ ਅਨੁਸਾਰ ਸਵਾਮੀ ਓਮ ਨੇ ਕਿਹਾ ਹੈ ਕਿ ਢਿੰਚੈਕ ਪੂਜਾ ਮੇਰੇ ਕੋਲ ਆਈ ਸੀ,ਉਸ ਨੂੰ ਪਤਾ ਹੈ ਮੈਂ ਬਹੁਤ ਵੱਡਾ ਤਾਂਤਰਿਕ ਹਾਂ ।ਸੁਪਰਹਿੱਟ ਹੋਣਾ ਚਾਹੁੰਦੀ ਸੀ ਤਾਂ ਇਸ ਲਈ ਉਹ ਮੇਰੇ ਕੋਲ ਆਈ ਸੀ। ਉਸਦਾ ਇਹ ਗੀਤ ਸੈਲਫੀ ਮੈਨੇ ਲੇ ਲੀ ਆਜ ਇਹ ਵੀ ਮੈਂ ਹੀ ਉਸ ਨੂੰ ਲਿਖ ਕੇ ਦਿੱਤਾ ਸੀ। ਮੈਂ ਉਸ ਹੀ ਮੂਡ ਵਿੱਚ ਸੀ ,ਉਹ ਮੇਰੇ ਨਾਲ ਸੈਲਫੀ ਲੈ ਰਹੀ ਸੀ ਤਾਂ ਮੈਂ ਉਸ ਨੂੰ ਲਿਖ ਕੇ ਦੇ ਦਿੱਤਾ।
ਸਵਾਮੀ ਓਮ ਨੇ ਇਹ ਵੀ ਕਿਹਾ ਕਿ ਸਪਨਾ ਚੌਧਰੀ, ਢਿੰਚੈਕ ਪੂਜਾ ਅਤੇ ਸ਼ਿਵਾਨੀ ਦੁਰਗਾ ਉਨ੍ਹਾਂ ਦੀਆਂ ਬੇਟੀਆਂ ਵਰਗੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਹੀ ਢਿੰਚੈਕ ਪੂਜਾ ਘਰ ਤੋਂ ਐਲੀਮਿਨੇਟ ਹੋ ਗਈ।ਜੇਕਰ ਸਵਾਮੀ ਓਮ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਉਨ੍ਹਾਂ ਘਰ ਦਾ ਮਾਹੌਲ ਖਰਾਬ ਕਰਨ ਦੇ ਲਈ ਬੇਘਰ ਕਰ ਦਿੱਤਾ ਗਿਆ ਸੀ। ਘਰ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਕਈ ਵਾਰ ਸਾਰਵਜਨਿਕ ਥਾਵਾਂ ਤੇ ਪਿਟਾਈ ਵੀ ਹੋ ਚੁੱਕੀ ਹੈ।
ਇਸ ਸਾਲ ਜੁਲਾਈ ਵਿੱਚ ਦਿੱਲੀ ਦੇ ਜੰਤਰ ਮੰਤਰ ਤੇ ਨੈਸ਼ਨਲ ਪੈਂਥਰ ਪਾਰਟੀ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀ ਸੀ।ਇੱਥੇ ਸਵਾਮੀ ਓਮ ਬਿਨਾ ਬੁਲਾਵੇ ਦੇ ਹੀ ਆਪਣੇ ਸਹਿਯੋਗੀ ਮੁਕੇਸ਼ ਜੈਨ ਦੇ ਨਾਲ ਪਹੁੰਚ ਗਏ। ਪ੍ਰਦਰਸ਼ਨ ਦੇ ਦੌਰਾਨ ਕੁੱਝ ਮਹਿਲਾਵਾਂ ਨੇ ਸਵਾਮੀ ਓਮ ਨੂੰ ਉੱਥੇ ਦੇਖ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਖੁਦ ਨੂੰ ਘਿਰਾ ਦੇਖ ਕੇ ਸਵਾਮੀ ਓਮ ਨੇ ਭੱਜਣ ਵਿੱਚ ਸਮਝੀ।ਇੱਕ ਮਹਿਲਾ ਨੇ ਸਵਾਮੀ ਓਮ ਨੂੰ ਤਮਾਚਾ ਵੀ ਜੜ ਦਿੱਤਾ।