ਧੁੰਦ ਕਾਰਨ ਵਾਪਰੇ ਦੋ ਹੋਰ ਸੜਕ ਹਾਦਸੇ, ਦੋ ਦੀ ਮੌਤ, ਦਰਜਨਾਂ ਜ਼ਖ਼ਮੀ
Published : Nov 10, 2017, 12:08 am IST
Updated : Nov 9, 2017, 6:38 pm IST
SHARE ARTICLE

ਜਲੰਧਰ, 9 ਨਵੰਬਰ (ਸੁਦੇਸ਼, ਵਿਜੇ ਕੁਮਾਰ) : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਵਿਧੀਪੁਰ ਫਾਟਕ ਨੇੜੇ ਵਾਪਰੇ ਹਾਦਸੇ ਇਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਦੋ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਟੇਕ ਕਰਨ ਦੇ ਚੱਕਰ ਵਿਚ ਹੋਇਆ। ਜਾਣਕਾਰੀ ਅਨੁਸਾਰ ਪਛਮੀ ਬੰਗਾਲ ਤੋਂ ਆਈ ਬੱਸ ਡਬਲਿਊ ਬੀ 29-3830 ਜੋ ਕਿ ਅੰਮ੍ਰਿਤਸਰ ਨੂੰ ਜਾ ਰਹੀ ਸੀ ਜੋ ਕਿ ਅੱਗੇ ਜਾ ਰਹੇ ਇਕ ਟਰੱਕ ਵਿਚ ਜਾ ਵੱਜੀ। ਇਹ ਹਾਦਸਾ ਸੰਘਣੀ ਧੁੰਦ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿਚ ਬਸ ਕੰਡਕਟਰ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਸਵਾਰੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਇਲਾਜ ਲਈ ਤੁਰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਐਸਐਚਓ ਮਕਸੂਦਾਂ ਜਸਵਿੰਦਰ ਸਿੰਘ ਮੌਕੇ ਤੇ ਪੁੱਜੇ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।


ਮਹਿਲ ਕਲਾਂ, (ਗੁਰਮੁੱਖ ਸਿੰਘ ਹਮੀਦੀ) : ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬੱਸ ਅਤੇ ਕੈਂਟਰ ਦਰਮਿਆਨ ਵਾਪਰੀ ਇਕ ਸੜਕ ਦੁਰਘਟਨਾ 'ਚ ਇਕ ਵਿਅਤਕੀ ਦੀ ਮੌਤ, ਦੋ ਵਿਅਕਤੀ ਜ਼ਖਮੀਂ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਦੇ ਏ.ਐਸ.ਆਈ.ਸ੍ਰੀ ਬਹਾਦਰ ਸਿੰਘ ਨੰਗਲ ਨੇ ਦੱਸਿਆ ਕਿ ਕੈਂਟਰ ਲੁਧਿਆਣਾ ਤੋਂ ਬਰਨਾਲਾ ਆ ਰਿਹਾ ਸੀ ਜਦਕਿ ਬੱਸ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ।ਰਾਏਕੋਟ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਸਹਿਜੜਾ ਤੋਂ ਅੱਗੇ ਜਾ ਕੇ ਕੈਂਟਰ ਡਰਾਇਵਰ ਗੁਰਪ੍ਰੀਤ ਸਿੰਘ ਨੇ ਕੈਂਟਰ ਦੇ ਫਰੰਟ ਸ਼ੀਸ਼ੇ ਉੱਪਰ ਧੁੰਦ ਦੇ ਜੰਮ ਜਾਣ ਕਾਰਨ ਉਸ ਨੂੰ ਸਾਫ਼ ਕਰਨ ਲਈ ਕੈਂਟਰ ਰੋਕਿਆ ਤਾਂ ਉਸ ਦਾ ਇਕ ਸਾਥੀ ਵੀ ਸੁਰਜੀਤ ਸਿੰਘ ਵੀ ਉਸ ਦੇ ਕੋਲ ਆ ਖੜ੍ਹਾ ਹੋ ਗਿਆ। ਸਾਢੇ 8 ਵਜੇ ਦੇ ਕਰੀਬ ਜਦੋਂ ਰੋਡਵੇਜ਼ ਬਠਿੰਡਾ ਡੀਪੂ ਦੀ ਬੱਸ ਜੋ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ। ਸੜਕ ਕਿਨਾਰੇ ਖੜ੍ਹੇ ਇਸ ਕੈਂਟਰ ਦੇ ਪਿਛਲੇ ਪਾਸੇ ਆ ਟਕਰਾ ਗਈ ਅਤੇ ਹਾਦਸਾਗ੍ਰਸਤ ਹੋ ਗਈ। ਟੱਕਰ ਵੱਜਣ ਕਾਰਨ ਕੈਂਟਰ ਅੱਗੇ ਵੱਲ ਨੂੰ ਤੁਰ ਪਿਆ ਅਤੇ ਉਸ ਨੇ ਮੂਹਰੇ ਖੜੇ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਦੌਰਾਨ ਕਈ ਬੱਸ ਸਵਾਰੀਆਂ ਜ਼ਖਮੀਂ ਹੋ ਗਈਆਂ। ਜਦੋਂ ਕੈਂਟਰ ਸਵਾਰ ਸੁਰਜੀਤ ਸਿੰਘ ਵਾਸੀ ਫਰਵਾਹੀ, ਜ਼ਿਲ੍ਹਾ ਬਰਨਾਲਾ ਗੰਭੀਰ ਹਾਲਤ 'ਚ ਜ਼ਖਮੀਂ ਹੋ ਗਿਆ ਜਦਕਿ ਕੈਂਟਰ ਡਰਾਇਵਰ ਗੁਰਪ੍ਰੀਤ ਸਿੰਘ ਵਾਸੀ ਚੂੰਘਾਂ ਅਤੇ ਹਾਕਮ ਸਿੰਘ ਵਾਸੀ ਮੰਡੇਰ ਦੇ ਵੀ ਸੱਟਾਂ ਲੱਗੀਆਂ। ਤਿੰਨਾਂ ਜ਼ਖਮੀਂਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ ਗਿਆ ਪਰ ਸੁਰਜੀਤ ਸਿੰਘ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।  ਠੁੱਲੀਵਾਲ ਪੁਲਿਸ ਦੀ ਇਕ ਵਿਸ਼ੇਸ਼ ਟੀਮ ਨੇ ਦੁਰਘਟਨਾ ਵਾਲੇ ਸਥਾਨ 'ਤੇ ਪਹੁੰਚ ਕੇ ਜ਼ਾਇਜਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement