ਡੀਜਲ ਦੀ ਕੀਮਤ 'ਚ ਵੱਡੀ ਉਛਾਲ, ਆਮ ਜਨਤਾ 'ਤੇ ਪਏਗਾ ਬੋਝ
Published : Oct 3, 2017, 3:41 pm IST
Updated : Oct 3, 2017, 10:11 am IST
SHARE ARTICLE

ਨਵੀਂ ਦਿੱਲੀ: ਮੋਦੀ ਸਰਕਾਰ 'ਚ ਕਈ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚੋਂ ਇੱਕ ਫੈਸਲਾ ਡੀਜਲ - ਪੈਟਰੋਲ ਦੀ ਰੋਜਾਨਾ ਸਮੀਖਿਅਕ ਦਾ ਵੀ ਹੈ। ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸਤੋਂ ਆਮ ਜਨਤਾ ਨੂੰ ਕਾਫ਼ੀ ਫਾਇਦਾ ਹੋਵੇਗਾ ਪਰ ਇਸ ਸਮੇਂ ਜੋ ਤਸਵੀਰ ਹੈ ਉਹ ਕੁੱਝ ਹੋਰ ਹੀ ਹਾਲ ਬਿਆਨ ਕਰ ਰਹੀ ਹੈ।

ਡੀਜ਼ਲ ਦੀ ਕੀਮਤ ਰਾਜਧਾਨੀ ਦਿੱਲੀ 'ਚ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਦੂਜੇ ਸ਼ਹਿਰਾਂ 'ਚ ਵੀ ਇਸ ਦੀ ਕੀਮਤ ਰਿਕਾਰਡ ਪੱਧਰ 'ਤੇ ਹੈ। ਅਮਰੀਕਾ 'ਚ ਤੂਫਾਨ ਦੇ ਮੱਦੇਨਜ਼ਰ ਲੰਮੇ ਸਮੇਂ ਤੱਕ ਰਿਫਾਇਨਰੀਜ਼ ਬੰਦ ਹੋਣ ਕਾਰਨ ਡੀਜ਼ਲ ਦੀ ਮੰਗ ਕੌਮਾਂਤਰੀ ਬਾਜ਼ਾਰ 'ਚ ਵਧੀ ਹੈ, ਜਿਸ ਦਾ ਅਸਰ ਘਰੇਲੂ ਕੀਮਤਾਂ 'ਤੇ ਪਿਆ ਹੈ। ਪਹਿਲਾਂ ਡੀਜ਼ਲ ਦੇ ਮੁੱਲ 'ਚ ਕਮੀ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ। 


ਡੀਜ਼ਲ ਮਹਿੰਗਾ ਹੋਣ ਨਾਲ ਜਿੱਥੇ ਡੀਜ਼ਲ ਗੱਡੀਆਂ ਦਾ ਖਰਚਾ ਵਧੇਗਾ ਉੱਥੇ ਹੀ ਇਸ ਨਾਲ ਜਰਨੇਟਰ ਦਾ ਇਸਤੇਮਾਲ ਕਰਨ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਦਾ ਵੀ ਖਰਚ ਵਧੇਗਾ। ਡੀਜ਼ਲ ਮਹਿੰਗਾ ਹੋਣ ਨਾਲ ਯਾਤਰੀ ਵਾਹਨਾਂ ਦੇ ਕਿਰਾਏ 'ਚ ਵਾਧਾ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਦੀ ਜੇਬ 'ਤੇ ਕਿਤੇ ਜ਼ਿਆਦਾ ਪਵੇਗਾ। ਉੱਥੇ ਹੀ, ਟਰਾਂਸਪੋਰੇਸ਼ਨ ਮਹਿੰਗਾ ਹੋਣ ਦਾ ਅਸਰ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵੀ ਪਵੇਗਾ।



ਮੰਗਲਵਾਰ ਨੂੰ ਦਿੱਲੀ 'ਚ ਡੀਜ਼ਲ ਦੀ ਕੀਮਤ 59.14 ਰੁਪਏ ਲੀਟਰ ਦਰਜ ਕੀਤੀ ਗਈ, ਜੋ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਰਿਕਾਰਡ 'ਚ ਸਭ ਤੋਂ ਵੱਧ ਹੈ। ਕੋਲਕਾਤਾ 'ਚ ਵੀ ਡੀਜ਼ਲ ਦੀ ਕੀਮਤ ਤਿੰਨ ਸਾਲ 'ਚ ਸਭ ਤੋਂ ਵੱਧ ਹੋ ਗਈ ਹੈ। ਮੁੰਬਈ 'ਚ ਕੀਮਤ ਜਨਵਰੀ ਤੋਂ ਬਾਅਦ ਚੇਨਈ 'ਚ ਮਈ ਤੋਂ ਬਾਅਦ ਸਭ ਤੋਂ ਵੱਧ ਹੋ ਗਈ ਹੈ। ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਡੀਜ਼ਲ ਦੀ ਕੀਮਤ ਤਕਰੀਬਨ 60 ਰੁਪਏ ਦੇ ਕਰੀਬ ਪਹੁੰਚ ਗਈ ਹੈ। 3 ਅਕਤੂਬਰ ਨੂੰ ਜਲੰਧਰ 'ਚ ਡੀਜ਼ਲ ਦੀ ਕੀਮਤ 59.21 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਸਥਾਨਕ ਟੈਕਸ ਦੀ ਵਜ੍ਹਾ ਨਾਲ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਸੂਬਿਆਂ 'ਚ ਵੱਖ-ਵੱਖ ਹੁੰਦੇ ਹਨ। ਪੰਜਾਬ 'ਚ ਇਨ੍ਹਾਂ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਨਾਲੋਂ ਜ਼ਿਆਦਾ ਹਨ।

ਪੰਜਾਬ 'ਚ ਤਕਰੀਬਨ 6 ਰੁਪਏ ਮਹਿੰਗਾ ਹੋਇਆ ਡੀਜ਼ਲ


ਦਿੱਲੀ 'ਚ ਜੁਲਾਈ ਤੋਂ ਬਾਅਦ ਪੈਟਰੋਲ ਦੀ ਕੀਮਤ 'ਚ 7.74 ਰੁਪਏ ਅਤੇ ਡੀਜ਼ਲ 'ਚ 5.74 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਸੇ ਤਰ੍ਹਾਂ ਪੰਜਾਬ 'ਚ ਪੈਟਰੋਲ 1 ਜੁਲਾਈ ਤੋਂ ਬਾਅਦ 7.95 ਰੁਪਏ ਅਤੇ ਡੀਜ਼ਲ 5.64 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਤੇਲ ਕੀਮਤਾਂ 'ਚ ਵੱਡੀ ਤੇਜ਼ੀ ਤੋਂ ਬਾਅਦ ਸਰਕਾਰ ਦੀ ਆਲੋਚਨਾ ਹੋਈ ਸੀ। ਉਦੋਂ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਲਦ ਹੀ ਕੀਮਤਾਂ 'ਚ ਕਮੀ ਆਉਣ ਦੀ ਉਮੀਦ ਹੈ। 


ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਜ਼ਿਆਦਾ ਨਹੀਂ ਆਈ ਹੈ। ਸਰਕਾਰ ਦਾ ਤਰਕ ਹੈ ਕਿ ਅਮਰੀਕਾ 'ਚ ਲੰਮੇ ਸਮੇਂ ਤੱਕ ਰਿਫਾਇਨਰੀਜ਼ ਬੰਦ ਹੋਣ ਅਤੇ ਡੀਜ਼ਲ ਦੀ ਮੰਗ ਵਧਣ ਨਾਲ ਕੱਚੇ ਤੇਲ ਦੀ ਕੀਮਤ ਵਧੀ ਹੈ। ਸਤੰਬਰ ਮਹੀਨੇ 'ਚ 1 ਤੋਂ 25 ਤਰੀਕ ਵਿਚਕਾਰ ਇਸ ਦੀ ਕੀਮਤ 12 ਫੀਸਦੀ ਵੱਧ ਕੇ 59 ਡਾਲਰ (3871 ਰੁਪਏ) ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਹਾਲਾਂਕਿ ਸੋਮਵਾਰ ਨੂੰ ਕੱਚੇ ਤੇਲ ਦਾ ਮੁੱਲ 56 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਸੀ। 

ਭਾਰਤ 'ਚ ਕੌਮਾਂਤਰੀ ਬਾਜ਼ਾਰ ਮੁਤਾਬਕ ਤੇਲ ਕੀਮਤਾਂ 'ਚ ਬਦਲਾਅ ਹੁੰਦਾ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵੀ ਬਹੁਤ ਜ਼ਿਆਦਾ ਹੈ। ਪੈਟਰੋਲ ਦੀ ਪਰਚੂਨ ਕੀਮਤ 'ਤੇ ਦਿੱਲੀ 'ਚ ਟੈਕਸ 52 ਫੀਸਦੀ ਅਤੇ ਡੀਜ਼ਲ 'ਤੇ 45 ਫੀਸਦੀ ਹੈ।


SHARE ARTICLE
Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement