
ਪੰਜਾਬੀ ਇੰਡਸਟਰੀ ਵਿੱਚ ਨਾਮ ਕਮਾਉਣ ਵਾਲੇ ਦਿਲਜੀਤ ਦੁਸਾਂਝ ਪੰਜਾਬੀ ਫਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਅਤੇ ਮਸ਼ਹੂਰ ਗਾਇਕ ਹਨ। ਸਾਲ 2000 ਵਿੱਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਆੜਾ' ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ।
ਦਿਲਜੀਤ ਦਾ ਜਨਮ
ਦਿਲਜੀਤ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ ਹੋਇਆ। ਦਿਲਜੀਤ ਦੇ ਜਨਮ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ। ਦਿਲਜੀਤ ਦਾ ਜਨਮ ਸਿੱਖ ਪਰਿਵਾਰ ' ਚ ਹੋਇਆ। ਦਿਲਜੀਤ ਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਇਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ।ਬਚਪਨ ਦੇ ਦਿਨ ਦੁਸਾਂਝ ਕਲਾਂ ਵਿੱਚ ਬਿਤਾਉਣ ਤੋਂ ਬਾਅਦ, ਦਿਲਜੀਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੁਧਿਆਣਾ ਚਲਾ ਗਿਆ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਦਿਲਜੀਤ ਨੇ ਅੱਠਵੀਂ ਕਲਾਸ ਤੋਂ ਕੀਤੀ ਸੀ ਪੱਗੜੀ ਬੰਨਣ ਸ਼ੁਰੂਆਤ
ਦਿਲਜੀਤ ਨੇ ਅੱਠਵੀਂ ਕਲਾਸ ਤੋਂ ਪੱਗੜੀ ਬੰਨਣੀ ਸ਼ੁਰੂ ਕੀਤੀ ਸੀ ਕਿਉਂਕਿ ਉਸ ਸਮੇਂ ਸਕੂ਼ਲ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਪੱਗੜੀ ਬੰਨਣਾ ਜਰੂਰੀ ਸੀ, ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ। ਉਨ੍ਹਾਂ ਨੇ ਦਸਵੀਂ ਕਲਾਸ ਤੋਂ ਅੱਗੇ ਪੜਾਈ ਨਹੀਂ ਕੀਤੀ। ਕਿਉਂਕਿ ਉਨ੍ਹਾਂ ਦੇ ਪਿਤਾ ਪੰਜਾਬ ਰੋਡਵੇਜ ਵਿੱਚ ਕਰਮਚਾਰੀ ਸਨ ਅਤੇ ਤਨਖਾਹ 5000 ਰੁਪਏ ਸੀ। ਅਜਿਹੇ ਵਿੱਚ ਦਿਲਜੀਤ ਨੇ ਘਰ ਦੀ ਆਰਥਿਕ ਸਥਿੇਤੀ ਨੂੰ ਵੇਖਦੇ ਹੋਏ ਪੜਾਈ ਛੱਡ ਕੇ ਆਪਣੇ ਬਚਪਨ ਦੇ ਸ਼ੌਕ ਅਤੇ ਹੁਨਰ ਨੂੰ ਕਮਾਈ ਦਾ ਸਾਧਨ ਬਣਾਇਆ।
ਐਕਟਰ ਜਾਂ ਸਿੰਗਰ ਤੋਂ ਇਲਾਵਾ ਸਮਾਜਸੇਵੀ ਵੀ ਨੇ ਦਿਲਜੀਤ
2011 'ਚ ਦਿਲਜੀਤ ਨੇ 'ਦ ਲਾਇਨ ਆਫ ਪੰਜਾਬ' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ ਸੀ, ਜਿਸਦਾ ਗਾਣਾ 'ਲੱਕ 28 ਕੁੜੀ ਦਾ' ਫੈਨਸ ਦੇ ਵਿੱਚ ਕਾਫ਼ੀ ਫੇਮਸ ਹੋਇਆ ਸੀ। ਇਸ ਗੀਤ 'ਦ ਆਫੀਸ਼ੀਅਲ ਏਸ਼ੀਅਨ ਡਾਊਨਲੋਡ ਚਾਰਟ ਉੱਤੇ ਨੰਬਰ ਵਨ ਰਿਹਾ ਸੀ। ਐਕਟਰ ਜਾਂ ਸਿੰਗਰ ਦੇ ਇਲਾਵਾ ਦਿਲਜੀਤ ਸਮਾਜਸੇਵੀ ਵੀ ਹਨ। 2013 ਵਿੱਚ ਆਪਣੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਨੇ ਗਰੀਬ ਬੱਚਿਆਂ ਅਤੇ ਬਜੁਰਗਾਂ 'ਸਾਂਝ ਫਾਉਂਡੇਸ਼ਨ' ਦੀ ਸ਼ੁਰੁਆਤ ਕੀਤੀ। ਉਹ ਹਮੇਸ਼ਾ ਹੀ ਆਪਣੀ ਹਰ ਖੁਸ਼ੀ ਨੂੰ ਫੈਂਸ ਦੇ ਨਾਲ ਸ਼ੇਅਰ ਕਰਦੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਬਿਨ੍ਹਾਂ ਪੱਗੜੀ ਦੇ ਤਸਵੀਰ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਤਸਵੀਰਾਂ ਵਿੱਚ ਦਿਲਜੀਤ ਬਿਨ੍ਹਾਂ ਪੱਗੜੀ ਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਵਾਲ ਵੀ ਛੋਟੇ ਦਿਖਾਈ ਦੇ ਰਹੇ ਹਨ। ਖਬਰਾਂ ਦੀਆਂ ਮੰਨੀਏ ਤਾਂ ਕਰੀਬ ਦੋ ਸਾਲ ਪਹਿਲਾਂ ਦਿਲਜੀਤ ਨੇ ਵਾਲ ਛੋਟੇ ਕਰਵਾਏ ਸਨ, ਜਿਸਨੂੰ ਉਹ ਦੁਨੀਆ ਤੋਂ ਛੁਪਾਉਦੇ ਰਹੇ। ਉਹ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਸਨ, ਤਾਂ ਪਗੜੀ ਵਿੱਚ ਨਿਕਲਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਇਸ ਲੁਕ ਵਿੱਚ ਇਸ ਲਈ ਹਨ ਜਿਸਦੇ ਨਾਲ ਬਾਲੀਵੁੱਡ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਸਕਣ।
ਹਾਲਾਂਕਿ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, ਪੱਗੜੀ ਮੇਰੀ ਸ਼ਾਨ ਹੈ, ਪਹਿਚਾਣ ਹੈ। ਸਿਰ ਉੱਤੇ ਪੱਗੜੀ ਹਮੇਸ਼ਾ ਬੰਨਾਗਾ ਫਿਰ ਚਾਹੇ ਕੰਮ ਮਿਲੇ ਜਾਂ ਨਾ ਮਿਲੇ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਹਿਲਾਂ ਦਿਲਜੀਤ ਦਾ ਨਾਮ ਦਿਲਜੀਤ ਸੀ। 2004 ਵਿੱਚ ਇੱਕ ਮਿਊਜਿਕ ਐਲਬਮ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਨਾਮ ਬਦਲਣ ਦੀ ਗੱਲ ਕਹੀ ਗਈ ਅਤੇ ਦਲਜੀਤ ਤੋਂ ਦਿਲਜੀਤ ਬਣ ਗਏ।
ਦਲਜੀਤ ਨੂੰ ਦਿਲਜੀਤ ਦੋਸਾਂਝ ਬਣਾਉਣ ਪਿੱਛੇ ਫਾਈਨਟੋਨ ਮਿਊਜ਼ਿਕ ਦਾ ਹੈ ਹੱਥ
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਗੀਤ ਜਗਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਦਿਲਜੀਤ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਵਿੱਚ ਕੀਰਤਨ ਗਾਇਆ ਕਰਦੇ ਸਨ। ਦੋਸਾਂਝ ਪਿੰਡ ਦਲਜੀਤ ਨੂੰ ਦਿਲਜੀਤ ਬਣਾਉਣ ਦੇ ਪਿੱਛੇ ਫਾਈਨਟੋਨ ਮਿਊਜ਼ਿਕ ਕੰਪਨੀ ਦੇ ਮਾਲਿਕ ਰਾਜੇਂਦਰ ਸਿੰਘ ਦਾ ਹੱਥ ਹੈ।
ਜਿੰਨ੍ਹਾਂ ਨੇ ਦਿਲਜੀਤ ਨੂੰ ਪੰਜਾਬੀ ਸੰਗੀਤ ਜਗਤ ਵਿੱਚ 2003 ਵਿੱਚ ਪਰਵੇਸ਼ ਕਰਵਾਇਆ। ਦਿਲਜੀਤ ਨੇ ਆਪਣੇ ਨਾਮ ਦੇ ਪਿੱਛੇ ਦੋਸਾਂਝ ਸ਼ਬਦਨ ਬਹੁਤ ਦੇਰ ਬਾਅਦ ਵਿੱਚ ਲਗਾਇਆ। ਜੋ ਉਨ੍ਹਾਂ ਦੇ ਪਿੰਡ ਦਾ ਨਾਮ ਹੈ। ਦਿਲਜੀਤ ਬਚਪਨ ਵਿੱਚ ਸੋਲਜਰ ਬਨਣਾ ਚਾਹੁੰਦੇ ਸਨ। ਐਕਟਰ ਬਨਣ ਦੇ ਬਾਰੇ ਵਿੱਚ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ। ਸੰਗੀਤ ਦੇ ਪ੍ਰਤੀ ਉਨ੍ਹਾਂ ਦੇ ਰੁਝੇਵੇਂ ਵਧਣ ਨਾਲ 11 ਸਾਲ ਦੀ ਉਮਰ ਵਿੱਚ ਦਿਲਜੀਤ ਨੂੰ ਭਰੋਸਾ ਹੋ ਗਿਆ ਕਿ ਵੱਡੇ ਹੋ ਕੇ ਉਹ ਇੱਕ ਆਰਟਿਸਟ ਬਣਨਗੇ।
ਗਾਇਕੀ ਦੇ ਨਾਲ ਨਾਲ ਨੇ ਅਦਾਕਾਰੀ
ਸਾਲ 2000 ਵਿੱਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਆੜਾ' ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਹੋਲੀ- ਹੋਲੀ ਪੈਰ ਰੱਖਿਆ। ਅਦਾਕਾਰ ਦੇ ਵਜੋਂ ਉਨ੍ਹਾਂ ਨੇ 'ਜੱਟ ਐਂਡ ਜੂਲੀਅਟ' 1 ਅਤੇ 2, ਸਰਦਾਰ ਜੀ, ਸਰਦਾਰ ਜੀ-2, ਪੰਜਾਬ 1984, ਡਿਸਕੋ ਸਿੰਘ, 'ਜੀਹਨੇ ਮੇਰਾ ਦਿਲ ਲੁੱਟਿਆ' ਤੇ 'ਅੰਬਰਸਰੀਆ' ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਇਹਨਾਂ ਫਿਲਮਾਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕਾਂ ਨੇ ਉਨ੍ਹਾਂ ਦਾ ਸ਼ਾਥ ਦਿੱਤਾ।
ਦਿਲਜੀਤ ਦੋਸਾਂਝ ਰੰਗ ਮੰਚ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਦਿਲਜੀਤ ਨੇ ਕਈ ਸੰਗੀਤ ਐਲਬਮ ਅਤੇ ਫਿਲਮਾਂ ਵਿੱਚ ਗੀਤ ਗਾਏ। ਉਨ੍ਹਾਂ ਦੇ 'ਬੈਕ ਟੂ ਬੇਸਿਕ' ਐਲਬਮ ਨੂੰ ਲੋਕਾਂ ਵੱਲੋਂ ਭਰਮਾ ਹੁਗਾਰਾ ਮਿਲਿਆ। ਉਨ੍ਹਾਂ ਦੇ ਦੁਆਰਾ ਹਿੰਦੀ ਫਿਲਮ 'ਉੜਤਾ ਪੰਜਾਬ' ਵਿੱਚ ਗਾਏ ਗਏ ਇਕ ਕੁੜੀ ਗਾਣੇ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਨਾਲ ਹੀ ਉਨ੍ਹਾਂ ਨੇ ਹੋਰ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਗੀਤ ਗਾਏ।
ਜਿਵੇਂ ਕੀ ਤੁਹਾਡੇ ਨਾਲ ਲਵ ਹੋ ਗਿਆ, ਮੇਰੇ ਡੈਡ ਕੀ ਮਾਰੂਤੀ, ਯਮਲਾ ਪਗਲਾ ਦੀਵਾਨਾ 2, ਰਾਬਤਾ, ਜਬ ਹੈਰੀ ਮੇਟ ਸੇਜਲ ਆਦਿ। ਰਾਸ਼ਟਰੀ ਫਿਲਮ ਇਨਾਮ ਪ੍ਰਾਪਤ ਅਤੇ ਇਤਿਹਾਸਿਕ ਸਚਾਈ ਦਰਸਾਉਣ ਵਾਲੀ ਨਿਰਦੇਸ਼ਕ ਅਨੁਰਾਗ ਸਿੰਘ ਦੀ ਪੰਜਾਬੀ ਫਿਲਮ ਪੰਜਾਬ 1984 ਵਿੱਚ ਕੀਤੀ ਨੋਬਲ ਅਦਾਕਾਰੀ ਦੀ ਵਜ੍ਹਾ ਨਾਲ ਦਿਲਜੀਤ ਲਈ ਹਿੰਦੀ ਫਿਲਮਾਂ ਦੇ ਰਸਤੇ ਖੁੱਲ ਗਏ।
ਨਿਰਦੇਸ਼ਕ ਅਭੀਸ਼ੇਕ ਚੌਬੇ ਦੀ ਬਹੁਚਰਚਿਤ ਹਿੰਦੀ ਫਿਲਮ 'ਉੜਤਾ ਪੰਜਾਬ ਵਿੱਚ ਪ੍ਰਮੁੱਖ ਭੂਮਿਕਾ ਦੁਆਰਾ ਦਿਲਜੀਤ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਫਿਲਮ ਵਿੱਚ ਦਿਲਜੀਤ ਦੁਆਰਾ ਕੀਤੀ ਗਈ ਅਦਾਕਾਰੀ ਨੂੰ ਕਾਫ਼ੀ ਨਵਾਜਿਆ ਗਿਆ। ਉਨ੍ਹਾਂ ਨੂੰ ਉਸ ਕਿਰਦਾਰ ਲਈ ਫਿਲਮਫੇਅਰ ਅਤੇ ਆਈਫਾ ਐਵਾਰਡ ਦੇ ਬੇਸਟ ਡੇਬਿਊ ਐਕਟਰ ਦਾ ਇਨਾਮ ਪ੍ਰਾਪਤ ਹੋਇਆ। ਨਾਲ ਹੀ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਦੇ ਨਾਲ ਹਿੰਦੀ ਫਿਲਮ ਫਿਲੌਰੀ ਵਿੱਚ ਐਕਟ ਕੀਤਾ ।